Punjab News: ਕੋਟਕਪੂਰਾ ਵਿਖੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਹਤਿਆਂ ਮਾਮਲੇ ਚ ਰੋਹਤਕ ਦੇ ਰਹਿਣ ਵਾਲੇ ਇੱਕ ਹੋਰ ਸ਼ੂਟਰ ਜਤਿੰਦਰ ਕੁਮਾਰ ਉਰਫ ਜੀਤੂ ਜਿਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਪਟਿਆਲਾ ਕੋਲ ਗਿਰਫ਼ਤਾਰ ਕਰ ਲਿਆ ਗਿਆ ਸੀ। ਅੱਜ ਫਰੀਦਕੋਟ ਪੁਲਿਸ ਵੱਲੋਂ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਫਰੀਦਕੋਟ ਦੀ ਅਦਾਲਤ 'ਚ ਪੇਸ਼ ਕੀਤਾ, ਜਿਥੇ ਮਾਣਯੋਗ ਅਦਾਲਤ ਵੱਲੋਂ ਉਕਤ ਮੁਲਜ਼ਮ ਨੂੰ 5 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ।


ਜਾਣਕਾਰੀ ਦਿੰਦੇ ਹੋਏ ਡੀਐਸਪੀ ਸਰਵਜੀਤ ਸਿੰਘ ਨੇ ਦੱਸਿਆ ਡੇਰਾ ਪ੍ਰੇਮੀ ਹੱਤਿਆਂ ਮਾਮਲੇ 'ਚ ਫਰੀਦਕੋਟ ਪੁਲਿਸ ਵੱਲੋਂ ਬਾਕੀ ਪੰਜ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅੱਜ ਛੇਵੇਂ ਸ਼ੂਟਰ ਜਤਿੰਦਰ ਕੁਮਾਰ ਜੀਤੂ ਨੂੰ ਵੀ ਪ੍ਰੋਡਕਸ਼ਨ ਵਰੰਟ ਤੇ ਲੈਕੇ ਅੱਜ ਫਰੀਦਕੋਟ ਲਿਆਂਦਾ ਗਿਆ ਸੀ, ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਪੰਜ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ। ਗੌਰਤਲਬ ਹੈ ਕੇ ਜਿਸ ਵੇਲੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੀ ਹਤਿਆਂ ਕੀਤੀ ਗਈ ਸੀ ਉਸ ਵੇਲੇ ਹੋਈ ਗੋਲੀਬਾਰੀ ਦੌਰਾਨ ਆਪਣੇ ਹੀ ਕਿਸੇ ਸਾਥੀ ਵੱਲੋਂ ਚਲਾਈ ਗੋਲੀ ਉਸਦੇ ਪੈਰ ਚ ਲੱਗੀ ਸੀ ਜਿਸ ਦੇ ਚਲੱਦੇ ਉਹ ਜਖ਼ਮੀ ਹੋ ਗਿਆ ਸੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

 

ਇਹ ਵੀ ਪੜ੍ਹੋ:

 


Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!