Punjab News: ਮਾਨਸਾ ਦੇ ਪਿੰਡ ਜਵਾਹਰਕੇ ਦੀ ਪੰਚਾਇਤ ਨੇ ਪਿੰਡ ਵਾਸੀਆਂ ਲਈ ਸਖ਼ਤ ਫਰਮਾਨ ਜਾਰੀ ਕੀਤੇ ਹਨ। ਸਰਬ ਸੰਮਤੀ ਨਾਲ ਪਾਸ ਕੀਤੇ ਮਤਿਆਂ ਵਿਚ ਸਾਫ਼ ਆਖਿਆ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਵਿਅਕਤੀ ਕਿਸੇ ਪਰਵਾਸੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਪਿੰਡ ਵਿਚ ਰਹਿਣ ਨਹੀਂ ਦਿੱਤਾ ਜਾਵੇਗਾ।
ਹੋਰ ਪੜ੍ਹੋ : ਅਰਵਿੰਦ ਕੇਜਰੀਵਾਲ 'ਤੇ ਹੋਇਆ ਹ*ਮਲਾ, CM ਮਾਨ ਨੇ ਦੱਸਿਆ ਸ਼ਰਮਨਾਕ, ਦੇਖੋ ਹਾਦਸੇ ਦਾ ਪੂਰਾ ਵੀਡੀਓ
ਲਵ ਮੈਰਿਜ ਵੀ ਬੈਨ
ਪੰਚਾਇਤੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਪਿੰਡ ਵਿਚ ਲਵ ਮੈਰਿਜ ਵੀ ਬੈਨ ਕੀਤੀ ਗਈ ਹੈ। ਹੁਕਮਾਂ ਵਿਚ ਇਹ ਵੀ ਆਖਿਆ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਮੁੰਡਾ-ਕੁੜੀ ਪਿੰਡ ਵਿਚ ਹੀ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਵੀ ਪਿੰਡ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਬਿਨ੍ਹਾਂ ਕੰਮ ਤੋਂ ਸੜਕਾਂ ਅਤੇ ਮੋੜਾਂ ਉੱਤੇ ਖੜਣ ਵਾਲਿਆਂ ਦੀ ਖੈਰ ਨਹੀਂ
ਸਵੇਰੇ ਸਕੂਲ ਸਮੇਂ ਬੱਸ ਅੱਡੇ ਵਿਚ ਜੇ ਕੋਈ ਮੁੰਡਾ ਬਿਨਾਂ ਕੰਮ ਤੋਂ ਖੜ੍ਹਦਾ ਹੈ ਤਾਂ ਉਹ ਆਪਣੀ ਜ਼ਿੰਮੇਵਾਰੀ ਆਪ ਲਵੇਗਾ। ਪਿੰਡ ਦੇ ਚਾਰੇ ਪਾਸੇ ਬਿਨਾਂ ਕੰਮ ਤੋਂ ਨਾ ਖੜ੍ਹਿਆ ਜਾਵੇ। ਪ੍ਰਸ਼ਾਸਨ ਵਲੋਂ ਹਦਾਇਤ ਹੈ।
ਚਿੱਟੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦਾ ਹੋਏਗਾ ਬਾਈਕਾਟ
ਚਿੱਟਾ ਵੇਚਣ ਵਾਲਾ ਜਾਂ ਪੀਣ ਵਾਲੇ ਦਾ ਜੋ ਵੀ ਸਾਥ ਦਿੰਦਾ ਹੈ ਉਸ ਦਾ ਬਾਈਕਾਟ ਕੀਤਾ ਜਾਵੇਗਾ। ਸਕੂਲ ਦੇ ਵਿਦਿਆਰਥੀਆਂ ਨੂੰ ਕੋਈ ਵੀ ਦੁਕਾਨਦਾਰ ਤੰਬਾਕੂ ਸਿਗਰੇਟ ਨਹੀਂ ਦੇਵੇਗਾ। ਜੇਕਰ ਕੋਈ ਦੁਕਾਨਦਾਰ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 15000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਪਿੰਡ ਦੇ ਚਾਰੇ ਪਾਸੇ ਗੰਦ ਨਾ ਫੈਲਾਇਆ ਜਾਵੇ। ਸੜਕ ਦੀ ਜਗ੍ਹਾ ਵਿਚ ਕੋਈ ਵੀ ਕੂੜਾ ਕਰਕਟ ਨਾ ਸੁੱਟਿਆ ਜਾਵੇ। ਪਿੰਡ ਦੀ ਫਿਰਨੀ 'ਤੇ ਜੋ ਪਹਾੜੀ ਕਿੱਕਰਾਂ ਹਨ, ਉਹ ਕੋਈ ਵੀ ਕੱਟ ਸਕਦਾ ਹੈ। ਜੋ ਵੀ ਗੰਦ ਫੈਲਾਉਂਦਾ ਹੈ, ਉਸ 'ਤੇ ਕਾਰਵਾਈ ਹੋਵੇਗੀ।
ਜੇ ਕੋਈ ਸਰਕਾਰੀ ਸੰਸਥਾ ਵਿਚ ਨੁਕਸਾਨ ਜਾਂ ਚੋਰੀ ਕਰਦਾ ਫੜਿਆ ਗਿਆ ਤਾਂ ਪੰਚਾਇਤ ਬਣਦੀ ਕਾਰਵਾਈ ਕਰੇਗੀ। ਪਿੰਡ ਦੇ ਸ਼ਮਸ਼ਾਨਘਾਟ, ਗਰਾਊਂਡ, ਵਾਟਰ ਵਰਕਸ ਅਤੇ ਪਾਰਕਾਂ ਵਿਚ ਕੁੱਤੇ ਅਤੇ ਬੱਕਰੀਆਂ ਨਾ ਲਿਜਾਈਆਂ ਜਾਣ। ਜੇਕਰ ਕੋਈ ਲੈ ਕੇ ਜਾਂਦਾ ਹੈ ਤਾਂ ਉਸ ਤੋਂ ਸਫ਼ਾਈ ਕਰਵਾਈ ਜਾਵੇਗੀ।
ਪਿੰਡ ਵਿਚ ਆਉਣ ਵਾਲੇ ਮਹੰਤਾਂ ਦੀ ਵਧਾਈ 1100 ਰੁਪਏ ਹੋਵੇਗੀ। ਗੁਰੂ ਘਰ ਵਿਚ ਸਾਦਾ ਭੋਗ ਸਾਦੀ ਰੋਟੀ ਕੀਤੀ ਜਾਵੇਗੀ। ਜੇ ਕੋਈ ਮਿਠਾਈ ਜਾਂ ਪਕੌੜੇ ਬਣਾਉਣਾ ਚਾਹੁੰਦਾ ਹੈ ਤਾਂ 3 ਹਜ਼ਾਰ ਰੁਪਏ ਪੰਚਾਇਤ ਨੂੰ ਜਮ੍ਹਾ ਕਰਵਾਉਣੇ ਪੈਣਗੇ।
ਵਾਟਰ ਵਰਕਸ ਪਾਣੀ ਦੇ ਬਿੱਲ ਦਿੱਤੇ ਜਾਣ, ਜੋ ਨਹੀਂ ਦਿੰਦਾ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਨਾਲੀਆਂ ਦੀ ਸਫਾਈ ਲਈ 50 ਰੁਪਏ ਮਹੀਨਾ ਲਿਆ ਜਾਵੇਗਾ ਅਤੇ ਸਫਾਈ ਲਈ 100 ਰੁਪਏ ਮਹੀਨਾ ਲਿਆ ਜਾਵੇਗਾ।