Punjab News: ਸੁਨੀਲ ਜਾਖੜ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ  'ਤੇ ਸਵਾਲ ਚੁੱਕੇ ਅਤੇ ਕਿਹਾ ਹੈ ਕਿ ਭਗਵੰਤ ਮਾਨ ਵੀ ਚੰਨੀ ਸਰਕਾਰ ਦੇ ਰਾਹ 'ਤੇ ਚੱਲ ਰਹੀ ਹੈ। ਦੋਵਾਂ ਸਰਕਾਰਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਕਾਫੀ ਸਮਾਨਤਾ ਹੈ।ਜਾਖੜ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਚੰਨੀ ਸਰਕਾਰ ਵਾਂਗ ਮਾਨ ਸਰਕਾਰ ਨੇ ਪਹਿਲਾਂ ਡੀਜੀਪੀ ਅਤੇ ਹੁਣ ਏਜੀ ਨੂੰ ਹਟਾ ਦਿੱਤਾ। ਉਨ੍ਹਾਂ ਲਿਖਿਆ ਕਿ ਉਹੀ ਸਕ੍ਰਿਪਟ ਲਿਖੀ ਜਾ ਰਹੀ ਹੈ, ਸਿਰਫ ਅਦਾਕਾਰ ਬਦਲੇ ਹਨ।



ਉਹਨਾਂ ਕਿਹਾ ਕਿ ਪਹਿਲਾਂ ਕਠਪੁਤਲੀ ਹਰੀਸ਼ ਚੌਧਰੀ ਸੀ ਅਤੇ ਹੁਣ ਅਤੇ ਹੁਣ ਰਾਘਵ ਚੱਢਾ ਹੈ। ਉਹਨਾਂ ਕਿਹਾ ਕਿ ਪਰ ਹਰ ਹਾਲ ਵਿੱਚ ਭੁਗਤਣਾ ਪੰਜਾਬ ਨੂੰ ਹੀ ਪੈਂਦਾ। 






ਸੁਨੀਲ ਜਾਖੜ ਦਾ ਇਹ ਟਵੀਟ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਨਵਾਂ ਏਜੀ ਲਾਏ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ। ਬੀਤੇ ਦਿਨ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਅਸਤੀਫਾ ਦੇ ਦਿੱਤਾ ਅਤੇ ਵਿਨੋਦ ਘਈ ਨੂੰ ਨਵਾਂ ਏਜੀ ਨਿਯੁਕਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਸਿਆਸਤ  'ਚ ਇੱਕ ਵਾਰ ਫਿਰ ਭੂਚਾਲ ਦੇਖਣ ਨੂੰ ਮਿਲ ਰਿਹਾ ਹੈ। ਵਰਨਣਯੋਗ ਹੈ ਕਿ 4 ਮਹੀਨਿਆਂ  'ਚ 5ਵੀਂ ਵਾਰ ਏਜੀ ਬਦਲਿਆ ਗਿਆ ਹੈ। ਜਿਸ ਨੂੰ ਲੈ ਕੇ ਵਿਰੋਧੀਆਂ ਦਾ ਸਵਾਲ ਚੁੱਕਣਾ ਲਾਜ਼ਮੀ ਹੈ। 



ਇਸ ਤੋਂ ਪਹਿਲਾਂ ਚੰਨੀ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਏ ਗਏ ਡੀਜੀਪੀ ਅਤੇ ਫਿਰ ਏਜੀ ਨੂੰ ਹਟਾਇਆ ਗਿਆ ਸੀ ਅਤੇ ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਕਰਨ  'ਤੇ ਫਿਰ ਏ.ਜੀ. ਬਦਲਿਆ ਗਿਆ ਸੀ। ਜਾਖੜ ਦਾ ਕਹਿਣਾ ਹੈ ਕਿ ਇਸ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਡੀਜੀਪੀ ਨੂੰ ਵੀ ਹਟਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਹੁਣ ਏਜੀ ਨੂੰ ਵੀ ਹਟਾ ਦਿੱਤਾ ਗਿਆ ਹੈ।