Buses to Delhi Airport: ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਲਈ ਹੁਣ 20 ਵੋਲਵੋ ਬੱਸਾਂ ਚਲਾਈਆਂ ਜਾਣਗੀਆਂ । 10 ਸ਼ਹਿਰਾਂ ਤੋਂ ਬੱਸਾਂ ਚਲਾਉਣ ਦੀ ਤਿਆਰੀ ਕੀਤੀ ਗਈ ਹੈ। ਇਨ੍ਹਾਂ ਵਿੱਚ ਚੰਡੀਗੜ੍ਹ, ਰੋਪੜ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ, ਮੋਗਾ, ਮੁਕਤਸਰ ਅਤੇ ਨਵਾਂਸ਼ਹਿਰ ਸ਼ਾਮਲ ਹਨ। ਇਹ ਉਹ ਸਾਰੇ ਖੇਤਰ ਹਨ ਜਿੱਥੇ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ। ਸਾਰੇ ਵੱਡੇ ਸ਼ਹਿਰਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਪ੍ਰਵਾਸੀ ਭਾਰਤੀ ਪਰਿਵਾਰਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਨਾ ਆਵੇ। ਹਾਲਾਂਕਿ ਇਹਨਾਂ ਬੱਸਾਂ ਨੂੰ ਸ਼ੁਰੂ ਕਰਨ ਦਾ ਸਮਾਂ ਅਜੇ ਨਿਸ਼ਚਿਤ ਨਹੀਂ ਕੀਤਾ ਗਿਆ ਪਰ ਇਸ ਲਈ ਟਾਈਮ ਟੇਬਲ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਦਿੱਲੀ ਏਅਰਪੋਰਟ 'ਤੇ ਲੈਂਡ ਹੋਣ ਵਾਲੀ ਫਲਾਈਟ ਮੁਤਾਬਕ ਨਿਰਧਾਰਿਤ ਕੀਤਾ ਗਿਆ ਹੈ।
ਦਸ ਦਈਏ ਕਿ ਟਰਾਂਸਪੋਰਟ ਵਿਭਾਗ ਨੂੰ ਬੱਸਾਂ ਦਾ ਸਮਾਂ ਸਾਰਣੀ ਤਿਆਰ ਕਰਨ ਸਮੇਂ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਜਦੋਂ ਫਲਾਈਟ ਆਵੇ ਤਾਂ ਬੱਸਾਂ ਉਸੇ ਸਮੇਂ ਹੀ ਆਉਣੀਆਂ-ਜਾਣੀਆਂ ਚਾਹੀਦੀਆਂ ਹਨ ਤਾਂ ਜੋ ਬੱਸਾਂ ਬੇਲੋੜੀ ਨਾ ਖੜ੍ਹੀਆਂ ਹੋਣ ਜਾਂ ਖਾਲੀ ਨਾ ਆਉਣ।
ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਲਈ ਹੁਣ 20 ਵੋਲਵੋ ਬੱਸਾਂ ਚਲਾਈਆਂ ਜਾਣਗੀਆਂ । 10 ਸ਼ਹਿਰਾਂ ਤੋਂ ਬੱਸਾਂ ਚਲਾਉਣ ਦੀ ਤਿਆਰੀ ਕੀਤੀ ਗਈ ਹੈ। ਇਨ੍ਹਾਂ ਵਿੱਚ ਚੰਡੀਗੜ੍ਹ, ਰੋਪੜ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ, ਮੋਗਾ, ਮੁਕਤਸਰ ਅਤੇ ਨਵਾਂਸ਼ਹਿਰ ਸ਼ਾਮਲ ਹਨ। ਇਹ ਉਹ ਸਾਰੇ ਖੇਤਰ ਹਨ ਜਿੱਥੇ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ। ਸਾਰੇ ਵੱਡੇ ਸ਼ਹਿਰਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਪ੍ਰਵਾਸੀ ਭਾਰਤੀ ਪਰਿਵਾਰਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਨਾ ਆਵੇ। ਹਾਲਾਂਕਿ ਇਹਨਾਂ ਬੱਸਾਂ ਨੂੰ ਸ਼ੁਰੂ ਕਰਨ ਦਾ ਸਮਾਂ ਅਜੇ ਨਿਸ਼ਚਿਤ ਨਹੀਂ ਕੀਤਾ ਗਿਆ ਪਰ ਇਸ ਲਈ ਟਾਈਮ ਟੇਬਲ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਦਿੱਲੀ ਏਅਰਪੋਰਟ 'ਤੇ ਲੈਂਡ ਹੋਣ ਵਾਲੀ ਫਲਾਈਟ ਮੁਤਾਬਕ ਨਿਰਧਾਰਿਤ ਕੀਤਾ ਗਿਆ ਹੈ।
ਦਸ ਦਈਏ ਕਿ ਟਰਾਂਸਪੋਰਟ ਵਿਭਾਗ ਨੂੰ ਬੱਸਾਂ ਦਾ ਸਮਾਂ ਸਾਰਣੀ ਤਿਆਰ ਕਰਨ ਸਮੇਂ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਜਦੋਂ ਫਲਾਈਟ ਆਵੇ ਤਾਂ ਬੱਸਾਂ ਉਸੇ ਸਮੇਂ ਹੀ ਆਉਣੀਆਂ-ਜਾਣੀਆਂ ਚਾਹੀਦੀਆਂ ਹਨ ਤਾਂ ਜੋ ਬੱਸਾਂ ਬੇਲੋੜੀ ਨਾ ਖੜ੍ਹੀਆਂ ਹੋਣ ਜਾਂ ਖਾਲੀ ਨਾ ਆਉਣ।
ਇੱਥੇ ਦੇਖੋ ਬੱਸਾਂ ਦੀ ਟਾਈਮਿੰਗ
ਬੱਸ ਅੰਮ੍ਰਿਤਸਰ ਤੋਂ ਸਵੇਰੇ 9 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 7.20 ਵਜੇ ਦਿੱਲੀ ਪਹੁੰਚੇਗੀ। ਇਹ ਬੱਸ ਦਿੱਲੀ ਹਵਾਈ ਅੱਡੇ ਤੋਂ ਰਾਤ 2.40 ਵਜੇ ਰਵਾਨਾ ਹੋਵੇਗੀ।
ਅੰਮ੍ਰਿਤਸਰ ਤੋਂ ਦੁਪਹਿਰ 12 ਵਜੇ ਰਵਾਨਾ ਹੋਣ ਵਾਲੀ ਬੱਸ ਰਾਤ 9.50 ਵਜੇ ਦਿੱਲੀ ਪੁੱਜੇਗੀ ਅਤੇ ਅਗਲੇ ਦਿਨ ਸਵੇਰੇ 7.20 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ।
ਬੱਸ ਅੰਮ੍ਰਿਤਸਰ ਤੋਂ ਦੁਪਹਿਰ 1.40 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 12.30 ਵਜੇ ਦਿੱਲੀ ਪਹੁੰਚੇਗੀ। ਇਹ ਬੱਸ ਦਿੱਲੀ ਤੋਂ ਸਵੇਰੇ 5 ਵਜੇ ਰਵਾਨਾ ਹੋਵੇਗੀ।
ਪਠਾਨਕੋਟ ਤੋਂ ਬੱਸ ਦੁਪਹਿਰ 1.40 ਵਜੇ ਰਵਾਨਾ ਹੋਵੇਗੀ, ਜੋ ਦੁਪਹਿਰ 2.30 ਵਜੇ ਦਿੱਲੀ ਪਹੁੰਚੇਗੀ। ਇਹ ਬੱਸ ਦੁਪਹਿਰ 1.15 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ।
ਜਲੰਧਰ ਤੋਂ ਬੱਸ ਸਵੇਰੇ 7.40 ਵਜੇ ਰਵਾਨਾ ਹੋਵੇਗੀ, ਸ਼ਾਮ 5 ਵਜੇ ਦਿੱਲੀ ਪਹੁੰਚੇਗੀ ਅਤੇ ਰਾਤ 10 ਵਜੇ ਦਿੱਲੀ ਹਵਾਈ ਅੱਡੇ ਤੋਂ ਵਾਪਸ ਆਵੇਗੀ।
ਜਲੰਧਰ ਤੋਂ ਬੱਸ ਦੁਪਹਿਰ 11 ਵਜੇ ਚੱਲੇਗੀ, ਜੋ ਸ਼ਾਮ 7.30 ਵਜੇ ਦਿੱਲੀ ਪਹੁੰਚੇਗੀ। ਇਹ ਬੱਸ ਰਾਤ 1.15 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ।
ਜਲੰਧਰ ਤੋਂ ਦੁਪਹਿਰ 1.15 ਵਜੇ ਬੱਸ ਚੱਲੇਗੀ, ਰਾਤ 9 ਵਜੇ ਦਿੱਲੀ ਪਹੁੰਚੇਗੀ ਅਤੇ ਰਾਤ 2 ਵਜੇ ਦਿੱਲੀ ਤੋਂ ਵਾਪਸ ਆਵੇਗੀ।
ਜਲੰਧਰ ਤੋਂ ਬਾਅਦ ਦੁਪਹਿਰ 3.30 ਵਜੇ ਰਵਾਨਾ ਹੋਵੇਗੀ, ਜੋ ਰਾਤ 11.30 ਵਜੇ ਦਿੱਲੀ ਪਹੁੰਚੇਗੀ। ਇਹ ਬੱਸ ਸਵੇਰੇ 4 ਵਜੇ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ।
ਜਲੰਧਰ ਤੋਂ ਸ਼ਾਮ 7 ਵਜੇ ਬੱਸ ਰਵਾਨਾ ਹੋਵੇਗੀ, ਜੋ ਅਗਲੇ ਦਿਨ ਤੜਕੇ 3 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ। ਇਹ ਬੱਸ ਸਵੇਰੇ 4.30 ਵਜੇ ਵਾਪਸ ਆਵੇਗੀ।
ਜਲੰਧਰ ਤੋਂ ਬੱਸ ਰਾਤ 8.30 ਵਜੇ ਰਵਾਨਾ ਹੋਵੇਗੀ, ਸਵੇਰੇ 6.30 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ ਅਤੇ ਸਵੇਰੇ 8 ਵਜੇ ਵਾਪਸ ਆਵੇਗੀ।
ਲੁਧਿਆਣਾ ਤੋਂ ਸ਼ਾਮ 7 ਵਜੇ ਬੱਸ ਰਵਾਨਾ ਹੋਵੇਗੀ, ਜੋ ਸ਼ਾਮ 5 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ। ਇਹ ਬੱਸ ਰਾਤ 10 ਵਜੇ ਵਾਪਸ ਆਵੇਗੀ।
ਲੁਧਿਆਣਾ ਤੋਂ ਇੱਕ ਬੱਸ ਸ਼ਾਮ 6.20 ਵਜੇ ਰਵਾਨਾ ਹੋਵੇਗੀ, ਦੁਪਹਿਰ 1 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ ਅਤੇ 3.10 ਵਜੇ ਵਾਪਸੀ ਕਰੇਗੀ।
ਚੰਡੀਗੜ੍ਹ ਤੋਂ ਦੂਜੀ ਬੱਸ ਸ਼ਾਮ 5.50 ਵਜੇ ਰਵਾਨਾ ਹੋਵੇਗੀ, ਜੋ ਦੁਪਹਿਰ 12.30 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੇਗੀ। ਇਹ ਬੱਸ ਰਾਤ 2 ਵਜੇ ਚੰਡੀਗੜ੍ਹ ਲਈ ਪਰਤੇਗੀ।
ਹੁਸ਼ਿਆਰਪੁਰ ਤੋਂ ਬੱਸ ਸਵੇਰੇ 6.40 ਵਜੇ ਰਵਾਨਾ ਹੋਵੇਗੀ, ਜੋ ਸ਼ਾਮ 4.30 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ। ਇਹ ਬੱਸ ਰਾਤ 8.50 ਵਜੇ ਵਾਪਸੀ ਕਰੇਗੀ।
ਬੱਸ ਸਵੇਰੇ 10.46 ਵਜੇ ਕਰਤਾਰਪੁਰ ਤੋਂ ਰਵਾਨਾ ਹੋਵੇਗੀ ਅਤੇ ਰਾਤ 10 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੇਗੀ। ਇਹ ਰਾਤ 11.10 ਵਜੇ ਵਾਪਸੀ ਕਰੇਗੀ।
ਇਹ ਬੱਸ ਪਟਿਆਲਾ ਤੋਂ ਦੁਪਹਿਰ 12.40 ਵਜੇ ਰਵਾਨਾ ਹੋਵੇਗੀ, ਜੋ ਸ਼ਾਮ 6.40 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ। ਇਹ ਬੱਸ ਦਿੱਲੀ ਤੋਂ ਰਾਤ 1.30 ਵਜੇ ਦਿੱਲੀ ਤੋਂ ਵਾਪਸੀ ਕਰੇਗੀ।
ਬੱਸ ਚੰਡੀਗੜ੍ਹ ਤੋਂ ਦੁਪਹਿਰ 1.40 ਵਜੇ ਰਵਾਨਾ ਹੋਵੇਗੀ, ਜੋ ਰਾਤ 9 ਵਜੇ ਏਅਰਪੋਰਟ ਦਿੱਲੀ ਪਹੁੰਚੇਗੀ। ਇਹ ਬੱਸ ਰਾਤ 10.40 ਵਜੇ ਤੋਂ ਵਾਪਸ ਆਵੇਗੀ।
ਇੱਕ ਬੱਸ ਰੂਪਨਗਰ ਤੋਂ ਸਵੇਰੇ 7.40 ਵਜੇ ਰਵਾਨਾ ਹੋਵੇਗੀ, ਜੋ ਦੁਪਹਿਰ 2.15 ਵਜੇ ਦਿੱਲੀ ਪਹੁੰਚੇਗੀ। ਇਹੀ ਬੱਸ ਵੀ 2.45 ਵਜੇ ਵਾਪਸੀ ਕਰੇਗੀ।
ਰੂਪਨਗਰ ਤੋਂ ਦੂਜੀ ਬੱਸ ਸ਼ਾਮ 4.35 ਵਜੇ ਰਵਾਨਾ ਹੋਵੇਗੀ, ਰਾਤ 10.45 'ਤੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੇਗੀ ਅਤੇ ਰਾਤ 11.40 'ਤੇ ਵਾਪਸੀ ਕਰੇਗੀ।
ਇੱਕ ਹੋਰ ਬੱਸ ਸ਼ਾਮ 4 ਵਜੇ ਪਟਿਆਲਾ ਤੋਂ ਰਵਾਨਾ ਹੋਵੇਗੀ, ਜੋ ਰਾਤ 10 ਵਜੇ ਦਿੱਲੀ ਪਹੁੰਚੇਗੀ। ਇਹ ਬੱਸ ਸਵੇਰੇ 6 ਵਜੇ ਵਾਪਸੀ ਕਰੇਗੀ।
ਦਿੱਲੀ ਏਅਰਪੋਰਟ ਨੂੰ ਜਾਣ ਵਾਲੀਆਂ ਸਰਕਾਰੀ ਬੱਸਾਂ 'ਤੇ ਲੰਬੇ ਸਮੇਂ ਤੋਂ ਪਾਬੰਦੀ ਲੱਗੀ ਹੋਈ ਹੈ। ਹਾਲਾਂਕਿ ਹੁਣ ਦਿੱਲੀ ਅਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਧਿਕਾਰੀਆਂ ਦੀ ਬੈਠਕ 'ਚ ਇਸ 'ਤੇ ਸਹਿਮਤੀ ਬਣ ਗਈ ਹੈ।