Punjab News: ਪੁਲਿਸ ਨੇ ਦਿਆਲਪੁਰਾ ਥਾਣੇ ਤੋਂ ਅਸਲਾ ਗਾਇਬ ਹੋਣ ਦੇ ਮਾਮਲੇ 'ਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਫਿਰੋਜ਼ਪੁਰ ਦੇ ਮੁੱਦਕੀ ਥਾਣੇ 'ਚ ਸਤਨਾਮ ਸਿੰਘ ਤੇ ਕੁਲਵਿੰਦਰ ਨੂੰ ਤਿੰਨ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਦਿਆਲਪੁਰਾ ਥਾਣੇ ਦੇ ਮੁਨਸ਼ੀ ਨੇ ਇਨ੍ਹਾਂ ਨੂੰ ਇਹ ਹਥਿਆਰ ਦਿੱਤੇ ਸੀ। ਹੁਣ ਬਠਿੰਡਾ ਪੁਲਿਸ ਵੱਲੋਂ ਦੋਵਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ।



 


ਦਰਅਸਲ 'ਚ ਬਠਿੰਡਾ ਦੇ ਦਿਆਲਪੁਰਾ ਥਾਣੇ ਤੋਂ ਗਾਇਬ ਹੋਏ ਹਥਿਆਰਾਂ ਦਾ ਮਾਮਲਾ ਲਗਾਤਾਰ ਸੁਰਖੀਆਂ ‘ਚ ਹੈ। ਇਸ ਮਾਮਲੇ ਵਿੱਚ ਮੁਲਜ਼ਮ ਠਹਿਰਾਏ ਗਏ ਬਰਖਾਸਤ ਮੁਨਸ਼ੀ ਸੰਦੀਪ ਦੇ 3 ਦੋਸਤਾਂ ਦੀ ਭੂਮਿਕਾ ਸਾਹਮਣੇ ਆਈ ਹੈ ਤੇ ਇਹਨਾਂ ‘ਤੇ ਇਲਜ਼ਾਮ ਲੱਗੇ ਹਨ ਕਿ ਇਹਨਾਂ ਨੇ ਪਿਸਤੌਲ ਵੇਚਣ ਦਾ ਸੌਦਾ ਕਰਾਇਆ ਸੀ। ਇਹਨਾਂ ਵੱਲੋਂ ਹੀ ਮੁਨਸ਼ੀ ਤੋਂ ਪਿਸਤੌਲ ਲੈ ਕੇ ਸਾਹਿਲ ਨਾਮ ਦੇ ਸ਼ਖਸ ਨੂੰ ਵੇਚੀ ਗਈ ਸੀ।

ਸਾਹਿਲ ਨੂੰ ਪੁਲਿਸ ਨੇ ਨਸ਼ਿਆਂ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ,ਜਿਸ ਕੋੋਲੋਂ 32 ਬੋਰ ਦਾ ਪਿਸਤੋਲ ਵੀ ਬਰਾਮਦ ਹੋਇਆ ਸੀ ਤੇ ਇਹ ਪੁਸ਼ਟੀ ਹੋਈ ਸੀ ਕਿ ਇਹ ਥਾਣੇ ‘ਚੋਂ ਗਾਇਬ ਹੋਇਆ ਅਸਲਾ ਹੀ ਹੈ। ਪੁਲਿਸ ਹੁਣ ਮੁਨਸ਼ੀ ਦੇ ਹੋਰ ਦੋਸਤਾਂ ਤੇ ਵੀ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ।

 

ਦੱਸ ਦੇਈਏ ਕਿ ਬਠਿੰਡਾ ਜ਼ਿਲ੍ਹੇ ਦੇ ਥਾਣਾ ਥਾਣਾ ਦਿਆਲਪੁਰਾ ਤੋਂ ਪਿਛਲੇ ਦਿਨੀਂ ਇੱਕ ਵੱਡੀ ਖ਼ਬਰ ਆਈ ਸੀ ਕਿ ਇਸ ਥਾਣੇ ਵਿੱਚ ਜਮ੍ਹਾਂ ਕਰਵਾਏ ਗਏ ਹਥਿਆਰ ਗਾਇਬ ਹੋ ਗਏ ਹਨ। ਜਿਹਨਾਂ ਦੀ ਗਿਣਤੀ 10 ਤੋਂ ਵੱਧ ਸੀ ਤੇ ਸਾਰੇ ਲਾਇਸੈਂਸੀ ਹਥਿਆਰ ਸਨ। ਇਹ ਸਾਰੇ ਉਹ ਹਥਿਆਰ ਸਨ,ਜਿਹਨਾਂ ਨੂੰ ਲੋਕਾਂ ਨੇ ਥਾਣੇ ਵਿੱਚ ਜਮ੍ਹਾਂ ਕਰਵਾਇਆ ਸੀ। ਇਸ ਮਾਮਲੇ ਵਿੱਚ ਉਥੋਂ ਦੇ ਮੁਨਸ਼ੀ ਸੰਦੀਪ ਸਿੰਘ ਨੂੰ ਮੁੱਖ ਮੁਲਜ਼ਮ ਮੰਨਿਆ ਗਿਆ ਸੀ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਅੱਤਲ ਕਰ ਦਿੱਤਾ ਗਿਆ ਸੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।