ਪੜਚੋਲ ਕਰੋ
Advertisement
ਅੰਮ੍ਰਿਤਸਰ ਚੋਂ ਦੋ ਦਹਿਸ਼ਤਗਰਦ ਹਥਿਆਰਾਂ ਸਣੇ ਕਾਬੂ
ਪੰਜਾਬ ਪੁਲਿਸ ਨੇ ਵੀਰਵਾਰ ਦੀ ਰਾਤ ਨੂੰ ਇੱਕ ਹੋਰ ਅਤੰਕੀ ਮੈਡਿਊਲ ਦਾ ਪਰਦਾਫਾਸ਼ ਕਰ ਦੋ ਕਥਿਤ ਖਾਲਿਸਤਾਨੀ ਚਾਲਕਾਂ ਨੂੰ ਗ੍ਰਿਫਤਾਰੀ ਕੀਤੀ ਹੈ।
ਚੰਡੀਗੜ੍ਹ: ਪੰਜਾਬ ਪੁਲਿਸ ਨੇ ਵੀਰਵਾਰ ਦੀ ਰਾਤ ਨੂੰ ਇੱਕ ਹੋਰ ਅਤੰਕੀ ਮੈਡਿਊਲ ਦਾ ਪਰਦਾਫਾਸ਼ ਕਰ ਦੋ ਕਥਿਤ ਖਾਲਿਸਤਾਨੀ ਚਾਲਕਾਂ ਨੂੰ ਗ੍ਰਿਫਤਾਰੀ ਕੀਤੀ ਹੈ।ਪੁਲਿਸ ਨੇ ਦੋਵਾਂ ਕੋਲੋਂ ਜਰਮਨ ਦੀ ਬਣੀ ਐਮਪੀ 5 ਸਬ-ਮਸ਼ੀਨ ਗਨ, 4 ਮੈਗਜ਼ੀਨ ਸਮੇਤ 9 ਐਮਐਮ ਦੀ ਪਿਸਤੌਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।ਇਨ੍ਹਾਂ ਮੋਬਾਈਲ ਫੋਨਾਂ 'ਚ ਭੜਕਾਉ ਗੱਲਬਾਤ, ਮੈਸਜ ਅਤੇ ਫੋਟੋਆਂ ਆਦਿ ਸ਼ਾਮਲ ਹਨ।
ਵੇਰਵਿਆਂ ਦਿੰਦਿਆਂ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਨੂੰ ਆਮ ਲੋਕਾਂ ਵਲੋਂ ਮਿਲੀ ਸੂਹ ਤੋਂ ਬਾਅਦ ਅਮ੍ਰਿਤਸਰ ਦਿਹਾਤੀ ਪੁਲਿਸ ਦੀ ਟੀਮ ਨੇ ਜੀਟੀ ਰੋਡ ਤੇ ਬਣੇ ਗੁਰਦਾਸਪੁਰੀਆ ਢਾਬੇ ਨੇੜੇ ਇੱਕ ਜਗ੍ਹਾ ਤੇ ਛਾਪਾ ਮਾਰਿਆ ਅਤੇ ਗੁਰਮੀਤ ਸਿੰਘ ਅਤੇ ਵਿਕਰਮ ਸਿੰਘ ਨੂੰ ਕਾਬੂ ਕਰ ਲਿਆ।
ਗ੍ਰਿਫਤਾਰ ਦਹਿਸ਼ਤਗਰਦ ਆਪਣੇ ਪਾਕਿਸਤਾਨੀ ਸਲਾਹਕਾਰਾਂ ਅਤੇ ਪ੍ਰਬੰਧਕਾਂ ਦੇ ਇਸ਼ਾਰੇ ‘ਤੇ ਕਈ ਅੱਤਵਾਦੀ ਹਮਲੇ ਕਰਨ ਅਤੇ ਨਿਸ਼ਾਨਾ ਸਾਧਣ ਦੀਆਂ ਤਿਆਰੀਆਂ ਕਰ ਰਹੇ ਸਨ।ਡੀਜੀਪੀ ਦਿਨਕਰ ਗੁਪਤਾ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਮੋਬਾਈਲ ਫੋਨਾਂ ਵਿੱਚ ਪਾਕਿਸਤਾਨ ਅਧਾਰਤ ਤੱਤਾਂ ਨਾਲ ਸ਼ੱਕੀ ਲੈਣ-ਦੇਣ ਦਾ ਖੁਲਾਸਾ ਹੋਇਆ, ਜਿਸ ਵਿੱਚ ਫੋਟੋਆਂ, ਵਾਇਸ ਮੈਸਜ ਅਤੇ ਇੱਕ ਵਿਸ਼ੇਸ਼ ਲੋਕੇਸ਼ਨ ਸਾਂਝੀ ਕੀਤੀ ਗਈ ਹੈ।
ਡੀਜੀਪੀ ਦੇ ਅਨੁਸਾਰ, 44 ਸਾਲਾ ਗੁਰਮੀਤ ਸਿੰਘ ਜੋ ਗੰਡਾ ਸਿੰਘ ਕਲੋਨੀ, ਸੁਲਤਾਨਵਿੰਡ ਰੋਡ, ਅਮ੍ਰਿਤਸਰ ਦਾ ਰਹਿਣ ਵਾਲਾ ਹੈ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਪਾਕਿਸਤਾਨ ਸਥਿਤ ਹੈਂਡਲਰ ਉਨ੍ਹਾਂ ਨੂੰ ਪੰਜਾਬ ਵਿੱਚ ਅੱਤਵਾਦੀ ਹਮਲੇ ਕਰਨ ਦੀ ਹਦਾਇਤ ਕਰ ਰਹੇ ਸਨ। ਖ਼ਾਸਕਰ ਕਿਸੇ ਖ਼ਾਸ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ।ਗੁਰਮੀਤ ਸਿੰਘ ਨੇ ਅੱਗੇ ਦੱਸਿਆ ਕਿ ਉਹ ਆਪਣੇ ਪ੍ਰਬੰਧਕਾਂ ਨੂੰ ਮਿਲਣ ਲਈ ਤਕਰੀਬਨ 3 ਸਾਲ ਪਹਿਲਾਂ ਪਾਕਿਸਤਾਨ ਵੀ ਗਿਆ ਸੀ।ਪੁਲਿਸ ਨੇ ਦੋਨਾਂ ਦਹਿਸ਼ਤਗਰਦਾਂ ਖਿਲਾਫ ਵੱਖ ਵੱਖ ਧਾਰਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ:ਸਰਹੱਦ 'ਤੇ ਜੰਗ ਦੀ ਦਹਿਸ਼ਤ, ਪਿੰਡ ਖਾਲੀ ਕਰਾਏ, ਫੌਜੀਆਂ ਨੇ ਸੰਭਾਲੇ ਮੋਰਚੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement