ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਵੱਡਾ ਐਲਾਨ ਕੀਤਾ ਹੈ। ਪੰਜਾਬ ਪੁਲਿਸ 'ਚ 55 ਸਾਲ ਉਮਰ ਤੋਂ ਵੱਧ ਅਤੇ ਕਿਸੇ ਵੀ ਸਿਹਤ ਤਕਲੀਫ ਨਾਲ ਜੁਝ ਰਹੇ ਪੁਲਿਸ ਕਰਮੀਆਂ ਨੂੰ ਕੋਰੋਨਾਵਾਇਰਸ ਫਰੰਟ ਲਾਈਨ ਡਿਊਟੀ ਤੇ ਤੈਨਾਤ ਨਹੀਂ ਕੀਤੇ ਜਾਣਗੇ।

ਇਸ ਦੇ ਨਾਲ ਹੀ ਡੀਜੀਪੀ ਨੇ ਮੁੱਖ ਸਕੱਤਰ ਤੋਂ ਮੰਗ ਕੀਤੀ ਹੈ ਕਿ ਪੁਲਿਸ ਕਰਮੀਆਂ ਦੀ ਸੁਰਖਿਆ ਲਈ 4050 ਪੀਪੀਈ ਕਿੱਟਾਂ ਅਤੇ 18000 ਐੱਨ 95 ਮਾਸਕ ਮੁਹੱਈਆ ਕਰਵਾਏ ਜਾਣ। ਡੀਜੀਪੀ ਵਲੋਂ ਇਹ ਫੈਸਲਾ ਪੁਲਿਸ ਕਰਮੀਆਂ ਨੂੰ ਔਖੀ ਘੜੀ 'ਚ ਥੋੜੀ ਰਾਹਤ ਦੇਣ ਲਈ ਕੀਤਾ ਗਿਆ ਹੈ।

ਪੰਜਾਬ 'ਚ ਕੋਰੋਨਾਵਾਇਰਸ ਨਾਲ ਜੁੜੀਆਂ ਹੋਰ ਅਪਡੇਟਸ ਲਈ ਜੁੜੇ ਰਹੋ ਏਬੀਪੀ ਸਾਂਝਾ ਦੇ ਨਾਲ।