ਖੰਨਾ: ਪੰਜਾਬ ਅੰਦਰ ਨਜਾਇਜ ਮਾਈਨਿੰਗ (Illegal Mining) ਖ਼ਿਲਾਫ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਹੈ। ਖੰਨਾ ਦੀ ਐਸਪੀ ਡਾਕਟਰ ਪ੍ਰਗਿਆ ਜੈਨ ਨੇ ਤੜਕੇ 4 ਵਜੇ ਸਤਲੁਜ ਬੰਨ੍ਹ ਉਪਰ ਛਾਪਾ ਮਾਰਿਆ। ਰੇਡ ਟੀਮ 'ਚ 2 ਡੀਐਸਪੀ ਸਮੇਤ 50 ਪੁਲਿਸ ਮੁਲਾਜ਼ਮ ਸ਼ਾਮਲ ਸੀ। ਇਸ ਦੌਰਾਨ ਖੱਡਾਂ ਚੈਕ ਕੀਤੀਆਂ ਗਈਆਂ ਅਤੇ ਨਾਲ ਲੱਗਦੇ 11 ਪਿੰਡਾਂ ਅੰਦਰ ਚੈਕਿੰਗ ਕੀਤੀ ਗਈ। ਸਤਲੁਜ ਦਰਿਆ ਪੁਲ ਉਪਰ ਕਰੀਬ ਤਿੰਨ ਘੰਟੇ ਨਾਕਾਬੰਦੀ ਕੀਤੀ ਗਈ।
ਐਸਪੀ ਜੈਨ ਨੇ ਕਿਹਾ ਕਿ ਰੇਤ ਮਾਫੀਆ ਨੂੰ ਨੱਥ ਪਾਉਣ ਲਈ ਇਹ ਰੇਡ ਕੀਤੀ ਗਈ। ਇਸ ਦੌਰਾਨ ਕਿਤੇ ਵੀ ਮਾਈਨਿੰਗ ਦੇ ਨਿਸ਼ਾਨ ਨਹੀਂ ਮਿਲੇ। ਸਤਲੁਜ ਬੰਨ੍ਹ ਨਾਲ ਲੱਗਦੇ ਪੁਲਿਸ ਜਿਲ੍ਹਾ ਖੰਨਾ ਦੇ 11 ਪਿੰਡਾਂ ਅੰਦਰ ਵੀ ਚੈਕਿੰਗ ਕੀਤੀ ਗਈ। ਇਸ ਰੇਡ ਦਾ ਮਕਸਦ ਰੇਤ ਮਾਫ਼ੀਆ ਨੂੰ ਨੱਥ ਪਾਉਣਾ ਸੀ। ਆਉਣ ਵਾਲੇ ਦਿਨਾਂ 'ਚ ਵੀ ਰੇਡ ਜਾਰੀ ਰਹੇਗੀ। ਜੇਕਰ ਕੋਈ ਵੀ ਨਜਾਇਜ਼ ਮਾਈਨਿੰਗ ਕਰਦਾ ਫੜਿਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ।
ਪੰਜਾਬ 'ਚ ਨਜਾਇਜ਼ ਮਾਈਨਿੰਗ ਵੱਡਾ ਮੁੱਦਾ ਹੈ। ਸਮੇਂ-ਸਮੇਂ ਦੀਆਂ ਸਰਕਾਰ ਇਸ 'ਤੇ ਨੱਥ ਪਾਉਣ ਦੇ ਦਾਅਵੇ ਕਰਦੀਆਂ ਹਨ ਪਰ ਅਜੇ ਤੱਕ ਇਹ ਬੇਰੋਕ ਜਾਰੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ