ਚੰਡੀਗੜ੍ਹ: ਅਣਖ ਖਾਤਰ ਕਤਲ ਕੀਤੀ ਜਸਵਿੰਦਰ ਕੌਰ ਸਿੱਧੂ ਉਰਫ਼ ਜੱਸੀ ਦੇ ਕਤਲ ਦੇ ਮੁਲਜ਼ਮ ਉਸ ਦੀ ਮਾਂ ਤੇ ਮਾਮੇ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਦੀ ਟੀਮ ਉੱਥੇ ਜਾਵੇਗੀ। ਦਰਅਸਲ, ਕੈਨੇਡਾ ਦੀ ਅਦਾਲਤ ਨੇ ਮੰਗਲਵਾਰ ਨੂੰ ਮਲਕੀਤ ਕੌਰ ਤੇ ਉਸ ਦੇ ਭਰਾ ਸੁਰਜੀਤ ਬਦੇਸ਼ਾ ਵੱਲੋਂ ਭਾਰਤ ਵਾਪਸ ਨਾ ਭੇਜਣ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।


ਪੰਜਾਬ ਪੁਲਿਸ ਮੁਖੀ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਉਹ ਛੇਤੀ ਹੀ ਟੀਮ ਬਣਾ ਕੇ ਕੈਨੇਡਾ ਭੇਜਣਗੇ ਤਾਂ ਜੋ ਦੋਵਾਂ ਮੁਲਜ਼ਮਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਸਕੇ। ਜਸਵਿੰਦਰ ਸਿੱਧੂ ਨੇ ਮਈ 2000 ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਾਉਂਕੇ ਖੋਸਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਮਿੱਠੂ ਨਾਲ ਆਪਣੇ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ।

ਇਸ ਤੋਂ ਬਾਅਦ ਕੈਨੇਡਾ ਦੀ ਜੰਮਪਲ਼ 25 ਸਾਲਾ ਜਸਵਿੰਦਰ ਸਿੱਧੂ ਦੀ ਗਲ਼ ਵੱਢੀ ਲਾਸ਼ ਬਰਾਮਦ ਹੋਈ ਸੀ। ਪੁਲਿਸ ਮੁਤਬਾਕ ਜੱਸੀ ਤੇ ਮਿੱਠੂ ਨੂੰ ਅਣਖ ਖਾਤਰ ਕਤਲ ਕਰਨ ਲਈ ਸੁਪਾਰੀ ਦਿੱਤੀ ਗਈ ਸੀ, ਪਰ ਮਿੱਠੂ ਬਚ ਗਿਆ ਸੀ। ਹੁਣ ਇਸੇ ਅਣਖ ਖਾਤਰ ਕਤਲ ਦੇ ਮਾਮਲੇ ਵਿੱਚ ਜੱਸੀ ਦੀ ਮਾਂ ਮਲਕੀਤ ਕੌਰ (65) ਤੇ ਉਸ ਦੇ ਮਾਮੇ ਸੁਖਵਿੰਦਰ ਸਿੰਘ (70) ਨੂੰ ਪੰਜਾਬ ਲਿਆਂਦਾ ਜਾਵੇਗਾ।