ਹੁਣ ਪਲਾਸਟਿਕ ਦਾ 'ਤੇਲ' ਕੱਢੇਗੀ ਸਰਕਾਰ
ਏਬੀਪੀ ਸਾਂਝਾ
Updated at:
07 Jul 2018 05:36 PM (IST)
NEXT
PREV
ਚੰਡੀਗੜ੍ਹ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਥਾਪਰ ਯੂਨੀਵਰਸਿਟੀ ਤੇ ਭਾਰਤੀ ਵਿਗਿਆਨ ਸਿੱਖਿਆ ਤੇ ਖੋਜ ਸੰਸਥਾ (ਆਈਆਈਐਸਈਆਰ) ਦੇ ਸਹਿਯੋਗ ਨਾਲ ਬਹੁ-ਪਰਤੀ ਪਲਾਸਟਿਕ ਰਹਿੰਦ-ਖੂੰਹਦ ਤੋਂ ਪਾਇਰੋਲਿਸਿਸ ਆਇਲ, ਯਾਨੀ ਬਾਇਓ ਤੇਲ ਬਣਾਉਣ ਦੀ ਤਕਨੀਕ ਤਿਆਰ ਕਰ ਲਈ ਹੈ।
ਬਹੁ-ਪਰਤੀ ਪਲਾਸਟਿਕ ਰਹਿੰਦ-ਖੂੰਹਦ ਵਿੱਚ ਚਿਪਸ, ਬਿਸਕੁਟ, ਚਾਕਲੇਟ, ਟੌਫੀ ਤੇ ਹੋਰ ਖਾਣ-ਪੀਣ ਦੇ ਸਾਮਾਨ ਦੇ ਰੈਪਰ ਸ਼ਾਮਲ ਹਨ। ਇਨ੍ਹਾਂ ਨੂੰ ਰੀਸਾਈਕਲ ਨਹੀਂ ਕੀਤਾ ਜਾ ਸਕਦਾ ਤੇ ਇਹ ਸਭ ਪ੍ਰਦੂਸ਼ਣ ਦਾ ਮੁੱਖ ਕਾਰਨ ਬਣਦੇ ਹਨ ਕਿਉਂਕਿ ਇਹ ਨਾਲ਼ਿਆਂ ਤੇ ਸੀਵਰੇਜ ਲਾਈਨਾਂ ਵਿੱਚ ਫਸ ਜਾਂਦੇ ਹਨ।
ਪੀਪੀਸੀਬੀ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਇਸ ਤਕਨੀਕ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਨੇ ਸਫ਼ਾਈ ਕਰਮੀਆਂ ਕੋਲੋਂ 10 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਬਹੁ-ਪਰਤੀ ਪਲਾਸਟਿਕ ਵੇਸਟ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਇਹ ਪੈਸੇ ਰਜਿਸਟਰਡ ਸੁਸਾਇਟੀ ਜਾਂ ਪਲਾਸਟਿਕ ਵੇਸਟ ਮੈਨੇਜਮੈਂਟ ਸੁਸਾਇਟੀ ਰਾਹੀਂ ਅਦਾ ਕੀਤੇ ਜਾਣਗੇ, ਜੋ ਬਹੁ-ਕੌਮੀ ਫੂਡ ਪ੍ਰੋਸੈਸਿੰਗ ਕੰਪਨੀਆਂ ਨਾਲ ਤਾਲਮੇਲ ਵਿੱਚ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਸੁਸਾਇਟੀਆਂ ਹੀ ਪਲਾਸਟਿਕ ਰਹਿੰਦ-ਖੂੰਹਦ ਦੇ ਪ੍ਰਬੰਧਣ ਲਈ ਜ਼ਿੰਮੇਵਾਰ ਹੋਣਗੀਆਂ।
ਪੰਨੂ ਨੇ ਕਿਹਾ ਕਿ ਬਹੁ-ਪਰਤੀ ਪਲਾਸਟਿਕ ਵੇਸਟ ਰੰਗਦਾਰ ਪੈਕਿੰਗ ਮਟੀਰੀਅਲ ਹੁੰਦਾ ਹੈ ਜੋ ਪਲਾਸਟਿਕ ਤੇ ਐਲੂਮੀਨੀਅਮ ਦੇ ਸੁਮੇਲ ਤੋਂ ਬਣਿਆ ਹੁੰਦਾ ਹੈ। ਉਨਾਂ ਕਿਹਾ ਕਿ ਕੂੜਾ ਚੁੱਕਣ ਸਮੇਂ ਸਫ਼ਾਈ ਕਰਮੀ ਬਹੁ-ਪਰਤੀ ਪਲਿਸਟਿਕ ਨਹੀਂ ਚੁੱਕਦੇ ਕਿਉਂਕਿ ਇੱਹ ਭਾਰ ਵਿੱਚ ਹਲਕਾ ਹੁੰਦਾ ਹੈ ਤਿ ਇਸ ਨੂੰ ਰੀਸਾਈਕਲ ਨਹੀਂ ਕੀਤਾ ਜਾ ਸਕਦਾ। ਬੋਰਡ ਦੇ ਇਸ ਕਦਮ ਨਾਲ ਹੁਣ ਸਫ਼ਾਈ ਕਰਮੀਆਂ ਨੂੰ ਅਜਿਹਾ ਕੂੜਾ ਚੁੱਕਣ ਲਈ ਭੁਗਤਾਨ ਕੀਤਾ ਜਾਏਗਾ। ਇਹ ਵੇਸਟ ਖਰੀਦ ਕੇ ਇਸ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਲਾਏ ਯੂਨਿਟ ਵਿੱਚ ਪਾਇਰੋਲਿਸਿਸ ਤੇਲ ਬਣਾਉਣ ਲਈ ਵਰਤਿਆ ਜਾਏਗਾ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਇਸ ਪਲਾਨ ਨੂੰ ਅਜ਼ਮਾਇਸ਼ ਦੇ ਤੌਰ ’ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਲਾਗੂ ਕੀਤਾ ਜਾਏਗਾ।
ਪੰਨੂ ਨੇ ਕਿਹਾ ਕਿ ਪਾਇਰੋਲਿਸਿਸ ਆਇਲ ਪਲਾਸਟਿਕ ਰਹਿੰਦ-ਖੂੰਹਦ ਦਾ ਅਖੀਰਲਾ ਪ੍ਰੋਡਕਟ ਹੈ, ਜਿਸ ਨੂੰ ਸਨਅਤ ਦੀਆਂ ਭੱਠੀਆਂ ਵਿੱਚ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ ਤੇ ਇਸ ਬਾਲਣ ਦੀ ਰਹਿੰਦ-ਖੂੰਹਦ ਨੂੰ ਵੀ ਅੱਗੇ ਸੜਕਾਂ ਦੇ ਨਿਰਮਾਣ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਇਸ ਯੋਜਨਾ ’ਤੇ ਰਣਨੀਤੀ ਤਿਆਰ ਕਰਨ ਲਈ ਸਬੰਧਿਤ ਵਿਭਾਗਾਂ ਨਾਲ ਮੀਟਿੰਗ ਕੀਤੀ ਜਾਏਗੀ।
ਇਸ ਯੋਜਨਾ ਨਾਲ ਸਫ਼ਾਈ ਕਰਮੀਆਂ ਨੂੰ ਮਾਲੀ ਸਹਾਇਤਾ ਮਿਲੇਗੀ ਤੇ ਵਾਤਾਵਰਨ ਨੂੰ ਵੀ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇਗਾ। ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ (ਡੀਸੀ) ਕੰਵਲਪ੍ਰੀਤ ਕੌਰ ਬਰਾੜ ਨੇ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਪੀਪੀਸੀਬੀ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।

- - - - - - - - - Advertisement - - - - - - - - -