ਪੜਚੋਲ ਕਰੋ
Advertisement
ਨਸ਼ੇ ਸਬੰਧੀ ਕੇਸਾਂ ਦੇ ਮਾਮਲੇ 'ਚ ਪੰਜਾਬ ਦੂਜੇ ਨੰਬਰ ਤੇ, NCRB ਦੇ ਅੰਕੜੇ ਹੈਰਾਨ ਕਰਨ ਵਾਲੇ
ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨਸ਼ਾ ਤਸਕਰੀ ਦਾ ਲੱਕ ਤੋੜਣ ਦੇ ਦਾਅਵੇ ਕਰਦੇ ਹਨ ਅਤੇ ਦੂਜੇ ਪਾਸੇ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ।
ਚੰਡੀਗੜ੍ਹ: ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨਸ਼ਾ ਤਸਕਰੀ ਦਾ ਲੱਕ ਤੋੜਣ ਦੇ ਦਾਅਵੇ ਕਰਦੇ ਹਨ ਅਤੇ ਦੂਜੇ ਪਾਸੇ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਿਕ ਪੰਜਾਬ ਦੇਸ਼ 'ਚ Narcotic Drugs and Psychotropic Substances (NDPS) ਅਪਰਾਧਾਂ ਦੇ ਮਾਮਲੇ 'ਚ ਦੂਜੇ ਨੰਬਰ ਤੇ ਹੈ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਇਨ੍ਹਾਂ ਤਾਜ਼ਾ ਅੰਕੜਿਆਂ ਨੇ ਵੱਡਾ ਖੁਲਾਸਾ ਕੀਤਾ ਹੈ।ਦੇਸ਼ ਵਿੱਚ 38.5 ਪ੍ਰਤੀ ਲੱਖ NDPS ਅਪਰਾਧ ਦੀ ਦਰ ਪੰਜਾਬ 'ਚ ਹੈ।ਪਿਛਲੇ ਸਾਲ ਪੰਜਾਬ 'ਚ 11,536 NDPS ਦੇ ਮਾਮਲੇ ਦਰਜ ਕੀਤੇ ਗਏ ਸੀ।ਜਦੋਂ ਕਿ ਮਹਾਰਾਸ਼ਟਰ ਵਿੱਚ ਪਹਿਲੇ ਨੰਬਰ 'ਤੇ 14,158 ਮਾਮਲੇ ਹਨ।
ਮਹਿਲਾਵਾਂ ਵਿਰੁੱਧ ਅਪਰਾਧ ਦੀ ਦਰ ਵਿੱਚ ਵੀ ਵਾਧਾ ਹੋਇਆ ਹੈ। 2018 ਵਿੱਚ 5302 ਅਤੇ 2019 ਵਿੱਚ 5886 ਮਾਮਲੇ ਦਰਜ ਹੋਏ ਹਨ।ਉਧਰ ਐਸਿਡ ਅਟੈਕ ਦੇ ਮਾਮਲੇ 'ਚ ਵੀ ਪੰਜਾਬ ਦੇਸ਼ 'ਚ ਤੀਜੇ ਨੰਬਰ ਤੇ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement