ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਨਵਾਂ ਫ਼ੈਸਲੇ 'ਚ ਕਿਹਾ ਕਿਹਾ ਹੈ ਕਿ ਚੋਣਵੇਂ ਵਿਸ਼ਿਆਂ ਦੇ ਨੰਬਰ ਹੁਣ ਕੁੱਲ ਅੰਕਾਂ 'ਚ ਨਹੀਂ ਜੁੜਨਗੇ। ਬੋਰਡ ਨੇ ਇਸ ਸਬੰਧੀ ਇਕ ਪੱਤਰ ਜਾਰੀ ਕਰ ਕੇ ਸੂਬੇ ਦੇ ਸਾਰੇ ਸਕੂਲ ਪਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਸੂਚਨਾ ਜਾਰੀ ਕਰ ਦਿੱਤੀ ਹੈ।
ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਸ ਵੇਲੇ ਪੰਜ ਵਿਸ਼ੇ ਪੜ੍ਹਨੇ ਲਾਜ਼ਮੀ ਹੈ। ਇਨ੍ਹਾਂ 'ਚ ਪੰਜਾਬੀ ਤੇ ਅੰਗਰੇਜ਼ੀ ਵਿਸ਼ੇ ਪਾਸ ਹੋਣੇ ਜ਼ਰੂਰੀ ਹਨ ਜਦਕਿ 3 ਵਿਸ਼ੇ ਵਿਦਿਆਰਥੀ ਆਪਣੀ ਮਰਜ਼ੀ ਦੇ ਪੜ੍ਹਦਾ ਹੈ।
ਇਸ ਤੋਂ ਇਲਾਵਾ ਵਿਦਿਆਰਥੀ ਚੋਣਵੇਂ ਵਿਸ਼ੇ ਰੱਖਦਾ ਸੀ ਜਿਨ੍ਹਾਂ ਦੀ ਹੁਣ ਗਰੇਡਿੰਗ ਹੋਇਆ ਕਰੇਗੀ। ਇਹ ਨੰਬਰ ਕੁੱਲ ਅੰਕਾਂ 'ਚ ਨਹੀਂ ਜੁੜਨਗੇ। ਇਹ ਨਿਯਮ ਅਕਾਦਮਿਕ ਸਾਲ 2017-18 ਤੋਂ ਲਾਗੂ ਹੋਣਗੇ। ਇਸ ਦੀ ਜਾਣਕਾਰੀ ਬੋਰਡ ਨੇ ਵੈੱਬਸਾਈਟ 'ਤੇ ਵੀ ਪਾ ਦਿੱਤੀ ਹੈ।