ਪੜਚੋਲ ਕਰੋ
Advertisement
ਕੋਰੋਨਾ ਵੈਕਸੀਨ ਵੰਡ ‘ਚ ਪੰਜਾਬ ਨੂੰ ਦਿੱਤੀ ਜਾਵੇ ਪਹਿਲ, ਕੈਪਟਨ ਨੇ ਪੀਐਮ ਨੂੰ ਚਿੱਠੀ ਲਿੱਖ ਕੀਤੀ ਮੰਗ
ਹਾਲ ਹੀ ਵਿਚ ਪ੍ਰਧਾਨ ਮੰਤਰੀ ਨੇ ਕੋਵਿਡ-19 ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਸਰਬ ਪਾਰਟੀ ਬੈਠਕ ਬੁਲਾਈ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵੈਕਸਿਨ ਕੁਝ ਹਫ਼ਤਿਆਂ ਵਿੱਚ ਆ ਜਾਵੇਗੀ।
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinde Singh) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੂੰ ਇੱਕ ਚਿੱਠੀ ਲਿਖ ਕੇ ਪੰਜਾਬ (Punjab) ਨੂੰ ਵੈਕਸਿਨ ਦੇਣ ਵਿੱਚ ਪਹਿਲ ਕਰਨ ਦੀ ਮੰਗ ਕੀਤੀ ਹੈ। ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਬਾਦੀ ਦੀ ਉਮਰ ਦਰਜੇ ਅਤੇ ਸਹਿ-ਰੋਗ ਦੇ ਉੱਚ ਪੱਧਰੀ ਨਤੀਜੇ ਵਜੋਂ ਮੌਤ ਦੀ ਦਰ ਵੱਧ ਹੋਣ ਕਾਰਨ ਪੰਜਾਬ ਨੂੰ ਵੈਕਸਿਨ (Corona Vaccine) ਦੇ ਵੰਡ ਵਿੱਚ ਪਹਿਲ ਮਿਲਣੀ ਚਾਹੀਦੀ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨੇ ਕੋਵਿਡ-19 ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਸਰਬ ਪਾਰਟੀ ਬੈਠਕ ਬੁਲਾਈ ਸੀ। ਪੀਐਮ ਮੋਦੀ ਨੇ ਇਸ ਮੀਟਿੰਗ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵੈਕਸਿਨ ਕੁਝ ਹਫ਼ਤਿਆਂ ਵਿੱਚ ਆ ਜਾਵੇਗੀ। ਪੂਰੀ ਦੁਨੀਆ ਕੋਰੋਨਾ ਵੈਕਸਿਨ ਲਈ ਭਾਰਤ ਵੱਲ ਵੇਖ ਰਹੀ ਹੈ।
ਵੈਕਸਿਨ ਕਿਸ ਨੂੰ ਦਿੱਤਾ ਜਾਵੇਗਾ? ਪਹਿਲਾ ਕੋਰੋਨ ਵੈਕਸਿਨ ਕਿਸ ਨੂੰ ਦਿੱਤਾ ਜਾਵੇਗਾ? ਇਸ ਸਵਾਲ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੀਟਿੰਗ ਵਿਚ ਕਿਹਾ ਕਿ ਜਿਵੇਂ ਹੀ ਵਿਗਿਆਨੀ ਸਾਨੂੰ ਅੱਗੇ ਵਧਣ ਲਈ ਕਹਿਣਗੇ, ਅਸੀਂ ਭਾਰਤ ਵਿਚ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ। ਪਹਿਲੇ ਪੜਾਅ ਵਿਚ ਸਿਹਤ ਕਰਮਚਾਰੀਆਂ, ਫਰੰਟਲਾਈਨ ਕਰਮਚਾਰੀਆਂ ਅਤੇ ਗੰਭੀਰ ਹਾਲਤਾਂ ਤੋਂ ਗ੍ਰਸਤ ਬਜ਼ੁਰਗ ਲੋਕਾਂ ਨੂੰ ਬਜ਼ੁਰਗ ਲੋਕਾਂ ਨੂੰ ਦਿੱਤੀ ਜਾਏਗੀ। ਸਪੁਰਦਗੀ ਕਿਵੇਂ ਹੋਵੇਗੀ? ਦੇਸ਼ ਵਿਚ ਵੈਕਸਿਨ ਕਿਵੇਂ ਵੰਡੀ ਜਾਵੇਗੀ? ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਟੀਮਾਂ ਮਿਲ ਕੇ ਵੈਕਸਿਨ ਵੰਡਣ ਲਈ ਕੰਮ ਕਰ ਰਹੀਆਂ ਹਨ। ਭਾਰਤ ਕੋਲ ਟੀਕੇ ਦੀ ਵੰਡ ਅਤੇ ਸਮਰੱਥਾ ਲਈ ਮੁਹਾਰਤ ਹੈ। ਮਾਹਰ ਮੰਨਦੇ ਹਨ ਕਿ ਕੋਵਿਡ ਟੀਕਾ ਅਗਲੇ ਕੁਝ ਹਫ਼ਤਿਆਂ ਵਿੱਚ ਤਿਆਰ ਹੋ ਜਾਵੇਗਾ। ਲੰਡਨ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਲੋਕਾਂ ਨੇ ਭਾਰਤੀ ਦੂਤਾਵਾਸ ਬਾਹਰ ਕੀਤਾ ਪ੍ਰਦਰਸ਼ਨ, ਕਈ ਕਿਸਾਨ ਗ੍ਰਿਫ਼ਤਾਰ ਕੀ ਹੋਵੇਗੀ ਟੀਕੇ ਦੀ ਕੀਮਤ? ਪੀਐਮ ਮੋਦੀ ਨੇ ਕਿਹਾ ਕਿ ਟੀਕੇ ਦੀ ਕੀਮਤ ਦਾ ਫੈਸਲਾ ਜਨਤਕ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾਵੇਗਾ ਅਤੇ ਸੂਬਾ ਸਰਕਾਰਾਂ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਗੀਆਂ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Punjab Chief Minister Captain Amarinder Singh has written to Prime Minister Narendra Modi, seeking priority allocation of #COVID19 vaccine to the State, on account of its higher mortality rate resulting from the population age profile and high levels of co-morbidities: CMO pic.twitter.com/cJi3Z8W2ZO
— ANI (@ANI) December 6, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement