ਪੜਚੋਲ ਕਰੋ
Advertisement
ਪੰਜਾਬ ਦੇ ਸਬ ਇੰਸਪੈਕਟਰ ਆਦਿੱਤਿਆ ਸ਼ਰਮਾ ਨੂੰ 'ਅਪਰਾਧਿਕ ਕਾਰਵਾਈਆਂ' ਕਰਕੇ ਨੌਕਰੀ ਤੋਂ ਹੱਥ ਧੋਣਾ ਪਿਆ
ਆਦਿੱਤੀਆ ਸ਼ਰਮਾ ਕਾਫੀ ਵਿਵਾਦਾਂ ‘ਚ ਰਿਹਾ ਹੈ, ਉਸ ਵਿਰੁੱਧ ਇੱਕ ਔਰਤ ਵਲੋਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸੀ ਜਿਨ੍ਹਾਂ ਨੇ ਉਸ ਨੂੰ ਅਨੁਸ਼ਾਸਨੀ ਕਾਰਵਾਈ ਤੋਂ ਬਚਣ ਲਈ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ।
ਚੰਡੀਗੜ੍ਹ: ਇੱਕ ਪ੍ਰੋਬੇਸ਼ਨਰੀ ਸਬ-ਇੰਸਪੈਕਟਰ ਨੂੰ 'ਜਿਨਸੀ ਦੁਰਾਚਾਰ' ਅਤੇ ਡਿਊਟੀ ਤੋਂ ਅਣਅਧਿਕਾਰਤ ਗੈਰਹਾਜ਼ਰੀ ਦੇ ਦੋਸ਼ ਕਰਕੇ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਇੱਕ ਪੁਲਿਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਟਿਆਲਾ ਦੇ ਆਈਜੀਪੀ, ਜਤਿੰਦਰ ਸਿੰਘ ਔਲਖ ਨੇ ਸਬ-ਇੰਸਪੈਕਟਰ ਆਦਿੱਤਿਆ ਸ਼ਰਮਾ ਦੇ ‘ਅਪਰਾਧਿਕ ਹਰਕਤਾਂ ਅਤੇ ਅਨੁਸ਼ਾਸਨਹੀਣਤਾ’ ਦੇ ਨੋਟਿਸ ਨੂੰ ਗੰਭੀਰਤਾ ਨਾਲ ਲਿਆ ਅਤੇ ਉਸ ਨੂੰ ਸੇਵਾ ਮੁਕਤ ਕਰਨ ਦਾ ਹੁਕਮ ਦਿੱਤਾ।
ਦੱਸ ਦਈਏ ਕਿ ਆਦਿੱਤੀਆ ਸ਼ਰਮਾ ਕਾਫੀ ਵਿਵਾਦਾਂ ‘ਚ ਰਿਹਾ ਹੈ, ਉਸ ਵਿਰੁੱਧ ਇੱਕ ਔਰਤ ਵਲੋਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸੀ ਜਿਨ੍ਹਾਂ ਨੇ ਉਸ ਨੂੰ ਅਨੁਸ਼ਾਸਨੀ ਕਾਰਵਾਈ ਤੋਂ ਬਚਣ ਲਈ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ। ਪੁਲਿਸ ਬੁਲਾਰੇ ਨੇ ਅੱਗੇ ਦੋਸ਼ ਲਾਇਆ ਕਿ ਉਸ ਨੇ ਅਧਿਕਾਰੀ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ‘ਮੁੱਢਲੀ ਸਿਖਲਾਈ’ ਵੀ ਪੂਰੀ ਨਹੀਂ ਕੀਤੀ ਸੀ।
ਪ੍ਰਵਕਤਾ ਨੇ ਅੱਗੇ ਕਿਹਾ ਕਿ ਆਪਣੀ ਛੋਟੀ ਜਿਹੀ ਮਿਆਦ ਵਿਚ ਸ਼ਰਮਾ ਨੂੰ ਕੁਲ 109 ਦਿਨਾਂ ਲਈ ਮੁਅੱਤਲ ਰਿਹਾ ਅਤੇ ਉਹ 65 ਦਿਨਾਂ ਲਈ ਡਿਊਟੀ ਤੋਂ ਗੈਰਹਾਜ਼ਰ ਰਿਹਾ ਸੀ।
ਆਈਜੀਪੀ ਨੇ ਆਪਣੇ ਆਦੇਸ਼ਾਂ ਵਿੱਚ ਅੱਗੇ ਕਿਹਾ ਕਿ ਸ਼ਰਮਾ ਸੀਨੀਅਰ ਪੁਲਿਸ ਕਪਤਾਨ, ਪਟਿਆਲਾ ਵਲੋਂ ਉਸ ਨੂੰ ਪਹਿਲਾਂ ਜਾਰੀ ਕੀਤੇ ਗਏ ਦੋ ਕਾਰਨ ਦੱਸੋ ਨੋਟਿਸਾਂ ਦਾ ਜਵਾਬ ਦੇਣ ਵਿੱਚ ਵੀ ਨਾਕਾਮਯਾਬ ਰਿਹਾ ਸੀ। ਸ਼ਰਮਾ ਖਿਲਾਫ ਲਗਾਏ ਦੋਸ਼ਾਂ ਦਾ ਵੇਰਵਾ ਦਿੰਦਿਆਂ ਬੁਲਾਰੇ ਨੇ ਖੁਲਾਸਾ ਕੀਤਾ ਕਿ ਇੱਕ ਅਧਿਕਾਰੀ ਦੀ ਸ਼ਿਕਾਇਤ 'ਤੇ ਪਹਿਲਾਂ ਸਤੰਬਰ 2019 ਵਿੱਚ ਪੀਐਸ ਸਦਰ, ਹੁਸ਼ਿਆਰਪੁਰ ਵਿਖੇ ਇੱਕ ਅਫਸਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਨੇ ਦੋਸ਼ ਲਾਇਆ ਸੀ ਕਿ ਉਕਤ ਅਧਿਕਾਰੀ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਅਤੇ ਉਸ ਨੂੰ ਕੁੱਟਿਆ।
ਹਾਲਾਂਕਿ, ਬਾਅਦ ਵਿੱਚ ਸ਼ਰਮਾ ਨੇ ਐਸਐਸਪੀ ਪਟਿਆਲਾ ਨੂੰ ਇੱਕ ਦਰਖਾਸਤ ਦਿੱਤੀ ਜਿਸ ਵਿੱਚ ਕਿਹਾ ਗਿਆ ਕਿ ਉਸਨੇ ਔਰਤ ਸ਼ਿਕਾਇਤਕਰਤਾ ਨਾਲ ਸਮਝੌਤਾ ਕਰ ਲਿਆ ਅਤੇ ਉਸ ਨਾਲ ਵਿਆਹ ਦਾ ਸਬੂਤ ਵੀ ਦਿੱਤਾ ਸੀ। ਪਰ ਕੁਝ ਮਹੀਨਿਆਂ ਬਾਅਦ ਉਸ ਔਰਤ ਨੇ ਅਧਿਕਾਰੀ ਵਿਰੁੱਧ ‘ਬੇਰਹਿਮੀ ਅਤੇ ਘਰੇਲੂ ਹਿੰਸਾ’ ਦੀ ਇੱਕ ਹੋਰ ਸ਼ਿਕਾਇਤ ਦਰਜ ਕਰਵਾਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement