ਸ਼ੁੱਕਰਵਾਰ ਨੂੰ ਫੂਲ ਡ੍ਰੈਸ ਰਿਹਰਸਲ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਝਾਂਕੀ ਦੇ ਅਖੀਰਲੇ ਹਿੱਸੇ ਵਿੱਚ ਗੁਰੂਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦੀ ਵਿਸ਼ੇਸ਼ਤਾ ਸਥਾਪਿਤ ਕੀਤੀ ਗਈ ਹੈ ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਅਤੇ ਉਨ੍ਹਾਂ ਦੇ ਪੁੱਤਰ ਭਾਈ ਨਾਗਾਹੀਆ ਨੇ ਗੁਰੂ ਸਾਹਿਬ ਦੇ ਬਗੈਰ ਸਿਰ ਦੇ ਸਰੀਰ ਦਾ ਸਸਕਾਰ ਕਰਨ ਲਈ ਆਪਣਾ ਘਰ ਸਾੜ ਦਿੱਤਾ ਸੀ।
ਪੰਜਾਬ ਦੀ ਝਾਂਕੀ ਨੂੰ ਲਗਾਤਾਰ ਪੰਜਵੇਂ ਸਾਲ ਗਣਤੰਤਰ ਦਿਵਸ ਪਰੇਡ ਲਈ ਚੁਣਿਆ ਗਿਆ ਹੈ। 2019 ਵਿਚ ਪੰਜਾਬ ਦੀ ਝਾਂਕੀ ਨੇ ਸ਼ਾਨਦਾਰ ਪ੍ਰਾਪਤੀ ਦਰਜ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ ਸੀ। ਫਿਰ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਇਸ ਝਾਂਕੀ ਨੇ ਸਾਰੇ ਪਾਸਿਆਂ ਤੋਂ ਸ਼ਲਾਘਾ ਹਾਸਲ ਕੀਤੀ। ਇਸ ਤੋਂ ਪਹਿਲਾਂ 1967 ਅਤੇ 1982 ਵਿਚ ਵੀ ਪੰਜਾਬ ਦੀ ਝਾਂਕੀ ਤੀਜੇ ਸਥਾਨ 'ਤੇ ਰਹੀ ਸੀ।
ਅਹਿਮ ਗੱਲ ਇਹ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪਰੈਲ 1621 ਨੂੰ ਅੰਮ੍ਰਿਤਸਰ ਵਿਚ ਹੋਇਆ ਸੀ। ਮੁਗ਼ਲਾਂ ਵਿਰੁੱਧ ਲੜਾਈ ਦੌਰਾਨ ਬਹਾਦਰੀ ਲਈ ਨੌਵੇਂ ਪਾਤਸ਼ਾਹ ਨੂੰ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ 'ਤੇਗ ਬਹਾਦਰ' (ਤਲਵਾਰ ਦਾ ਧਨੀ) ਨਾਂ ਦਿੱਤਾ। ਮਹਾਨ ਦਾਰਸ਼ਨਿਕ, ਅਧਿਆਤਮਕ ਨੇਤਾ ਅਤੇ ਕਵੀ ਸ੍ਰੀ ਗੁਰੂ ਤੇਗ ਬਹਾਦਰ ਨੂੰ 'ਹਿੰਦ ਦੀ ਚਾਦਰ' ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 15 ਰਾਗਾਂ ਵਿਚ ਗੁਰਬਾਣੀ ਦੀ ਰਚਨਾ ਕੀਤੀ, ਜਿਸ ਵਿਚ 57 ਬਾਣੀਆਂ ਵੀ ਸ਼ਾਮਲ ਹਨ। ਜਿਸ ਨੂੰ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਕੀਤਾ ਸੀ।
ਇਹ ਵੀ ਪੜ੍ਹੋ: Trump impeachment trial: ਲਗਾਤਾਰ ਵੱਧ ਰਹਿਆਂ ਟਰੰਪ ਦੀਆਂ ਮੁਸ਼ਕਲਾਂ, 8 ਫਰਵਰੀ ਤੋਂ ਸੈਨੇਟ ਵਿਚ ਸ਼ੁਰੂ ਹੋਵੇਗਾ ਮਹਾਂਦੋਸ਼ ਮੁਕੱਦਮਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904