Punjab Assembly Elections Live Updates: ਪੰਜਾਬ ਦਾ ਸਿਆਸੀ ਮਾਹੌਲ, ਜਾਣੋ ਸੂਬੇ 'ਚ ਚੋਣਾਂ ਸਬੰਧੀ ਹੋ ਰਹੀ ਹਲਚਲ ਦੀ ਹਰ ਅਪਡੇਟ ਇੱਕ ਕਲਿਕ 'ਚ

Punjab Assembly Elections Updates 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਹਰ ਪਾਰਟੀ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਹੈ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

ਏਬੀਪੀ ਸਾਂਝਾ Last Updated: 08 Feb 2022 05:55 AM
ਕੱਲ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਖੰਨਾ ਵਿਧਾਨ ਸਭਾ ਹਲਕੇ ਅੰਦਰ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰਨ ਆ ਰਹੇ ਹਨ।

ਕੱਲ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਖੰਨਾ  ਵਿਧਾਨ ਸਭਾ ਹਲਕੇ ਅੰਦਰ ਆਪਣੀ  ਪਾਰਟੀ ਲਈ ਚੋਣ ਪ੍ਰਚਾਰ ਕਰਨ ਆ ਰਹੇ ਹਨ।

Punjab Election 2022 : BJP ਤੇ ਕੈਪਟਨ ਅਮਰਿੰਦਰ ਦੇ ਗਠਜੋੜ ਨੇ ਪੰਜਾਬ 'ਚ ਜਾਰੀ ਕੀਤਾ ਆਪਣਾ 'ਸੰਕਲਪ ਪੱਤਰ' , ਜਾਣੋ ਕਿਹੜੇ-ਕਿਹੜੇ ਕੀਤੇ ਵਾਅਦੇ

ਭਾਰਤੀ ਜਨਤਾ ਪਾਰਟੀ (BJP) ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਪੰਜਾਬ ਲੋਕ ਕਾਂਗਰਸ (PLC) ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਮੰਗਲਵਾਰ ਨੂੰ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ 11-ਨੁਕਾਤੀ 'ਸੰਕਲਪ ਪੱਤਰ' ਜਾਰੀ ਕੀਤਾ। 

ਹਰਸਿਮਰਤ ਕੌਰ ਬਾਦਲ ਨੇ ਅੱਜ ਦੂਜੇ ਦਿਨ ਵੀ ਹਲਕਾ ਲੰਬੀ 'ਚ ਪ੍ਰਕਾਸ਼ ਸਿੰਘ ਬਾਦਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

 ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲਗਾਤਾਰ ਹਲਕਾ ਲੰਬੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਵੀ ਉਨ੍ਹਾਂ ਨੇ ਪਿੰਡ ਲੰਬੀ ਵਿਚ 2 ਅਲੱਗ ਅਲੱਗ ਜਲਸਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਾਂਗਰਸ  ਅਤੇ ਆਮ ਆਦਮੀ ਪਾਰਟੀ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਜਿਥੇ ਕਾਗਰਸੀ ਚੋਰ ਉਥੇ ਕੇਜਰੀਵਾਲ ਮਹਾਂਚੋਰ ਹੈ।

ਸਿੱਧੂ ਨੇ ਪੰਜਾਬ ਮਾਡਲ ਹਾਈਕਮਾਂਡ ਨੂੰ ਸੌਂਪਿਆ, ਹੁਣ ਅਗਲੀ ਜ਼ਿੰਮੇਵਾਰੀ ਸੀਐਮ ਚੰਨੀ ਦੀ...

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਨੇ ਅੱਜ ਆਪਣੇ ਹਲਕੇ 'ਚ ਚੋਣ ਪ੍ਰਚਾਰ ਜਾਰੀ ਰੱਖਦਿਆਂ ਕਈ ਚੋਣ ਸਭਾਵਾਂ 'ਚ ਸ਼ਿਰਕਤ ਕੀਤੀ। ਪ੍ਰਤਾਪ ਨਗਰ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਪਾਰਟੀ ਹਾਈਕਮਾਂਡ ਉਨ੍ਹਾਂ ਦੀ ਜਿੱਥੇ ਡਿਊਟੀ ਲਾਏਗੀ, ਉਹ ਉੱਥੇ ਜਾ ਕੇ ਚੋਣ ਪ੍ਰਚਾਰ ਕਰਨਗੇ। ਸਿੱਧੂ ਨੇ ਖੁਦ ਨੂੰ ਪਾਰਟੀ ਦਾ ਵਫਾਦਾਰ ਸਿਪਾਹੀ ਦੱਸਦਿਆਂ ਕਿਹਾ ਪਾਰਟੀ ਜੋ ਕਹੇਗੀ, ਉਹ ਉਹੀ ਕਰਨਗੇ।

ਰਾਮ ਰਹੀਮ ਦੀ ਪੈਰੋਲ 'ਤੇ Bhagwant Mann ਦਾ ਬਿਆਨ

ਭਗਵੰਤ ਮਾਨ ਨੇ ਰਾਮ ਰਹੀਮ ਨੂੰ ਦਿੱਤੀ ਫਰਲੋ 'ਤੇ ਕਿਹਾ, “ਇਹ ਕਾਨੂੰਨ ਦਾ ਮਾਮਲਾ ਹੈ। ਇਸ 'ਤੇ ਕੁਝ ਵੀ ਕਹਿਣਾ ਠੀਕ ਨਹੀਂ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਸਾਨੂੰ ਇਸ 'ਤੇ ਕੋਈ ਪ੍ਰਤੀਕਰਮ ਦੇਣ ਦੀ ਲੋੜ ਨਹੀਂ ਹੈ।'' ਭਗਵੰਤ ਮਾਨ ਨੇ ਅੱਗੇ ਕਿਹਾ, ''ਅਦਾਲਤ ਆਪਣਾ ਕੰਮ ਕਰਦੀ ਹੈ। ਰਾਮ ਰਹੀਮ ਦਾ ਮਾਮਲਾ ਅਦਾਲਤ ਦਾ ਹੈ। ਇਸ ਤੋਂ ਪਹਿਲਾਂ ਅਦਾਲਤ ਰਾਮ ਰਹੀਮ ਦੀ ਜ਼ਮਾਨਤ ਵੀ ਰੱਦ ਕਰ ਚੁੱਕੀ ਹੈ। ਹਾਲਾਂਕਿ ਅਦਾਲਤ ਨੇ ਰਾਮ ਰਹੀਮ ਨੂੰ ਮੈਡੀਕਲ ਆਧਾਰ 'ਤੇ ਇੱਕ ਵਾਰ ਜ਼ਮਾਨਤ ਦਿੱਤੀ। ਹੁਣ ਵੀ ਅਦਾਲਤ ਨੇ ਆਪਣੀ ਮਰਜ਼ੀ ਨਾਲ ਫੈਸਲਾ ਕੀਤਾ ਹੈ। ਅਸੀਂ ਅਦਾਲਤ ਦਾ ਸਨਮਾਨ ਕਰਦੇ ਹਾਂ।"

ਬੀਜੇਪੀ ਨੂੰ ਪੁੱਠੀ ਪੈ ਸਕਦੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਰਿਹਾਈ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ 21 ਦਿਨ ਦੀ ਫਰਲੋ ਦੇਣ ਦੇ ਫੈਸਲੇ ’ਤੇ ਬੀਜਪੀ ਕਸੂਤੀ ਘਿਰ ਗਈ ਹੈ। ਪੰਜਾਬ ਵਿੱਚ ਹਰਿਆਣਾ ਦੀ ਬੀਜੇਪੀ ਸਰਕਾਰ ਦੇ ਇਸ ਫੈਸਲੇ ਦੀ ਬੇਹੱਦ ਵਿਰੋਧ ਹੋ ਰਿਹਾ ਹੈ। ਚਰਚਾ ਹੈ ਕਿ ਬੀਜੇਪੀ ਸਰਕਾਰ ਨੇ ਇਹ ਪੈਂਤੜਾ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਮੱਦੇਨਜ਼ਰ ਖੇਡਿਆ ਹੈ ਪਰ ਇਹ ਉਲਟਾ ਵੀ ਪੈ ਸਕਦਾ ਹੈ। ਉਂਝ ਵਿਰੋਧ ਮਗਰੋਂ ਹਰਿਆਣਾ ਸਰਕਾਰ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ ਇਸ ਫੈਸਲੇ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ। ਇਹ ਇਤਫਾਕਨ ਹੀ ਮੌਕਾ-ਮੇਲ ਹੋ ਗਿਆ ਹੈ।

ਮਾਇਆਵਤੀ ਦੀ ਅੱਜ ਪੰਜਾਬ 'ਚ ਪਹਿਲੀ ਰੈਲੀ

ਬਹੁਜਨ ਸਮਾਜ ਪਾਰਟੀ ਨੇ ਵੀ ਪੰਜਾਬ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਬਸਪਾ ਸੁਪਰੀਮੋ ਮਾਇਆਵਤੀ ਪਾਰਟੀ ਉਮੀਦਵਾਰਾਂ ਦੇ ਪ੍ਰਚਾਰ ਲਈ ਮੰਗਲਵਾਰ ਨੂੰ ਪੰਜਾਬ ਪਹੁੰਚਣਗੇ। ਉਹ ਨਵਾਂਸ਼ਹਿਰ ਦੇ ਦਾਣਾਮਦੀ ਵਿਖੇ ਹੋਣ ਵਾਲੀ ਅਕਾਲੀ-ਬਸਪਾ ਦੀ ਸਾਂਝੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਮੌਜੂਦ ਰਹਿਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਤੇ ਕੱਲ੍ਹ ਕਰਨਗੇ ਵਰਚੁਅਲ ਰੈਲੀ

ਪੰਜਾਬ ਵਿੱਚ ਵਿਧਾਨ ਸਭਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਵਰਚੁਅਲ ਹੋ ਗਿਆ ਹੈ। ਲੁਧਿਆਣਾ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਤੋਂ ਬਾਅਦ ਹੁਣ ਭਾਜਪਾ ਵੀ ਚੋਣ ਪ੍ਰਚਾਰ ਸ਼ੁਰੂ ਕਰਨ ਜਾ ਰਹੀ ਹੈ। ਪਾਰਟੀ ਮੰਗਲਵਾਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਰਚੁਅਲ ਰੈਲੀ ਦਾ ਆਯੋਜਨ ਕਰਕੇ ਇਸ ਦੀ ਸ਼ੁਰੂਆਤ ਕਰੇਗੀ। ਮੋਦੀ 8 ਅਤੇ 9 ਫਰਵਰੀ ਨੂੰ ਵਰਚੁਅਲ ਰੈਲੀਆਂ ਕਰਨਗੇ। ਹਰ ਰੈਲੀ ਵਿੱਚ ਪਾਰਟੀ ਦੋ ਸੰਸਦੀ ਸੀਟਾਂ ਤੋਂ ਵਰਕਰਾਂ ਨੂੰ ਸ਼ਾਮਲ ਕਰੇਗੀ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਸ ਵਿੱਚ ਲੱਖਾਂ ਵਰਕਰ ਸ਼ਾਮਲ ਹੋਣਗੇ।

ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ 'ਤੇ ਦੋਸ਼ ਲਾਇਆ ਕਿ ਇਸ ਦੇ ਆਗੂ ਪੰਜਾਬ ਨੂੰ ਲੁੱਟਣ ਲਈ ਦਿੱਲੀ ਤੋਂ ਆਏ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਆਉਣ 'ਤੇ ਮਹਿੰਗੇ ਹੋਟਲਾਂ 'ਚ ਰਹਿ ਕੇ ਆਪਣੇ ਆਪ ਨੂੰ ਆਮ ਆਦਮੀ ਕਿਵੇਂ ਕਹਿ ਸਕਦੇ ਹਨ। ਉਨ੍ਹਾਂ ਕਿਹਾ ਕਿ “ਉਹ ਇੱਥੇ ਕਿਹੋ ਜਿਹੀ ਤਬਦੀਲੀ ਲਿਆਉਣਾ ਚਾਹੁੰਦੇ ਹਨ? ਉਹ ਪੰਜਾਬ ਨੂੰ ਲੁੱਟਣ ਆਏ ਹਨ।"

ਮਨੀਸ਼ ਤਿਵਾੜੀ ਨੇ ਇਸ ਗੱਲ ਤੋਂ ਦੁੱਖੀ ਹੋ ਕਹੀ ਇਹ ਗੱਲ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਨਾ ਮਿਲਣ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਮਨੀਸ਼ ਤਿਵਾੜੀ ਨੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਬਾਹਰ ਕੀਤੇ ਜਾਣ 'ਤੇ ਚੁਟਕੀ ਲੈਂਦਿਆ ਕਿਹਾ, 'ਜੇਕਰ ਮੇਰਾ ਨਾਮ ਸੂਚੀ 'ਚ ਹੁੰਦਾ ਤਾਂ ਹੈਰਾਨਗੀ ਹੁੰਦੀ।

ਈਡੀ ਸਾਹਮਣੇ ਹਨੀ ਦਾ ਕਬੂਲਨਾਮਾ

ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ (Sand Mining) ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਉਸ ਦੇ ਭਤੀਜੇ ਭੁਪਿੰਦਰ ਸਿੰਘ ਹਨੀ (Bhupinder SIngh Honey) ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਸਾਹਮਣੇ ਮੰਨਿਆ ਹੈ ਕਿ ਉਸ ਨੂੰ ਰੇਤ ਦੀ ਖੁਦਾਈ ਲਈ 10 ਕਰੋੜ ਰੁਪਏ ਨਕਦ ਮਿਲੇ ਸੀ। ਈਡੀ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਪੰਜਾਬ ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਈਡੀ ਨੇ 3 ਫਰਵਰੀ ਨੂੰ ਜਲੰਧਰ ਵਿੱਚ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫਤਾਰ ਕੀਤਾ ਸੀ। ਭਪਿੰਦਰ ਸਿੰਘ ਮੰਗਲਵਾਰ ਤੱਕ ਈਡੀ ਦੀ ਹਿਰਾਸਤ ਵਿੱਚ ਹੈ। ਇਸ ਮਾਮਲੇ ਵਿੱਚ ਦਰਜ ਐਫਆਈਆਰ ਮੁਤਾਬਕ ਈਡੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਮਲਿਕਪੁਰ ਤੋਂ ਇਲਾਵਾ ਬੁਰਜਟਾਹਲ ਦਾਸ, ਬਰਸਾਲ, ਲੇਲੇਵਾਲ, ਮੰਡਲਾ ਅਤੇ ਖੋਸਾ ਵਿੱਚ ਵੀ ਗ਼ੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ।

ਪਿਛੋਕੜ

Punjab Assembly Election 2022 Live Updates: ਸਾਲ 2022 ਵਿੱਚ ਪੰਜਾਬ ਅਤੇ ਉੱਤਰ ਪ੍ਰਦੇਸ਼ ਸਮੇਤ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੇ  ਨਾਲ ਹੀ ਹਰ ਪਾਰਟੀ ਆਪਣੀ ਪੂਰੀ ਤਾਕਤ ਨਾਲ ਪ੍ਰਚਾਰ ਕਰਨ ‘ਚ ਲੱਗੀ ਹੋਈ ਹੈ। ਦੱਸ ਦਈਏ ਕਿ ਇਸੇ ਕੜੀ ‘ਚ ਪਾਰਟੀਆਂ ਦੇ ਨੌਜਵਾਨ ਅਤੇ ਪਰਿਵਾਰਕ ਮੈਂਬਰ ਵੀ ਆਪਣਿਆਂ ਨਾਲ ਮੋਢੇ ਨਾਲ ਮੋਢਾ ਜੋੜ ਉਨ੍ਹਾਂ ਦਾ ਸਾਥ ਦੇ ਰਹੇ ਹਨ। ਅਜਿਹੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਜਲਾਲਾਬਾਦ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਵੱਡੀ ਬੇਟੀ ਹਰਕੀਰਤ ਕੌਰ ਬਾਦਲ ਨੇ ਪਹਿਲੀ ਵਾਰ ਜਲਾਲਾਬਾਦ ਆ ਕੇ ਆਪਣੇ ਪਿਤਾ ਸੁਖਬੀਰ ਬਾਦਲ ਲਈ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ।


ਇਸ ਮੌਕੇ ਜਲਾਲਾਬਾਦ ਦੇ ਲੋਕਾਂ ਨੇ ਜਿੱਥੇ ਹਰਕੀਰਤ ਕੌਰ ਬਾਦਲ ਨੂੰ ਆਪਣੀ ਬੇਟੀ ਸਮਝਦਿਆਂ ਅੱਖਾਂ 'ਤੇ ਬਿਠਾਇਆ, ਉੱਥੇ ਉਨ੍ਹਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਸੁਖਬੀਰ ਸਿੰਘ ਬਾਦਲ ਲਈ ਵੋਟਾਂ ਮੰਗੀਆ। ਇਸ ਮੌਕੇ ਵੱਖ-ਵੱਖ ਵਾਰਡਾਂ ਤੋਂ ਸ਼ਹਿਰ ਦੀਆਂ ਮਹਿਲਾਵਾਂ ਦੀ ਵੱਡੀ ਗਿਣਤੀ ਹਰਕੀਰਤ ਕੌਰ ਬਾਦਲ ਦੇ ਨਾਲ ਚੱਲੀਆਂ।


ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਾਜ਼ਿਲਕਾ ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਵੱਡੀ ਬੇਟੀ ਹਰਕੀਰਤ ਕੌਰ ਬਾਦਲ ਨੇ ਪਹਿਲੀ ਵਾਰ ਜਲਾਲਾਬਾਦ ਵਿੱਚ ਆਪਣੇ ਪਿਤਾ ਲਈ ਚੋਣ ਪ੍ਰਚਾਰ ਕੀਤਾ ਤੇ ਨੌਜਵਾਨ ਪੀੜ੍ਹੀ 'ਚ ਉਤਸ਼ਾਹ ਭਰਿਆ।


ਸਿਰਫ ਧੀ ਹੀ ਨਹੀਂ ਸਗੋਂ ਬਾਦਲ ਪਰਿਵਾਰ ਦੀ ਅਗਲੀ ਪੀੜ੍ਹੀ ਸਿਆਸੀ ਮੈਦਾਨ ਵਿੱਚ ਨਿੱਤਰ ਆਈ ਹੈ। ਹਲਕਾ ਲੰਬੀ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਦਾ ਪੋਤਰਾ ਅਨੰਤਵੀਰ ਸਿੰਘ ਬਾਦਲ ਆਪਣੇ ਦਾਦੇ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਹਲਕੇ ਦੀ ਜਨਤਕ ਸਫ਼ਾਂ ਵਿੱਚ ਨਿੱਤਰ ਆਇਆ ਹੈ। ਉਹ 20 ਫਰਵਰੀ ਨੂੰ ਪਹਿਲੀ ਵਾਰ ਵੋਟ ਦੇ ਜਮਹੂਰੀ ਅਧਿਕਾਰ ਦੀ ਵਰਤੋਂ ਕਰੇਗਾ। ਪੰਜਾਬ ਭਰ ਵਿੱਚ ਬਹੁਗਿਣਤੀ ਉਮੀਦਵਾਰਾਂ ਦੇ ਪੁੱਤ-ਪੋਤਰੇ ਤੇ ਧੀਆਂ-ਧਿਆਣੀਆਂ ਵੋਟਾਂ ਦੀ ਅਪੀਲ ਕਰ ਰਹੇ ਹਨ ਪਰ ਅਨੰਤਵੀਰ ਬਾਦਲ ਦੇ ਚੋਣ ਪ੍ਰਚਾਰ ਦੀ ਵਿਲੱਖਣਤਾ ਹੈ ਕਿ ਉਹ ਸਭ ਤੋਂ ਵਡੇਰੀ ਉਮਰ ਦੇ ਉਮੀਦਵਾਰ ਤੇ ਪੰਜ ਵਾਰ ਮੁੱਖ ਮੰਤਰੀ ਰਹੇ ਆਪਣੇ ਦਾਦੇ ਲਈ ਪ੍ਰਚਾਰ ਕਰ ਰਿਹਾ ਹੈ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.