ਪੜਚੋਲ ਕਰੋ
Advertisement
ਲੱਗਦੈ ਮੁੱਕ ਗਏ ਪੰਜਾਬ ਦੇ ਮੁੱਦੇ, ਕੈਪਟਨ ਨੇ ਸੱਦਿਆ ਸਿਰਫ '2 ਦਿਨਾ ਇਜਲਾਸ'
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਉਂਝ ਤਾਂ ਪੰਜ ਦਿਨ ਦਾ ਹੋਵੇਗਾ, ਪਰ ਕੰਮਕਾਜ ਵਾਲੇ ਦਿਨ ਦੋ ਹੀ ਰਹਿਣਗੇ। ਮਾਨਸੂਨ ਸੈਸ਼ਨ ਨੂੰ ਦੋ ਅਗਸਤ ਤੋਂ ਛੇ ਅਗਸਤ ਤਕ ਸੱਦਿਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਕੈਬਨਿਟ ਬੈਠਕ ਵਿੱਚ ਇਸ ਦੀ ਐਲਾਨ ਕੀਤਾ ਗਿਆ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਉਂਝ ਤਾਂ ਪੰਜ ਦਿਨ ਦਾ ਹੋਵੇਗਾ, ਪਰ ਕੰਮਕਾਜ ਵਾਲੇ ਦਿਨ ਦੋ ਹੀ ਰਹਿਣਗੇ। ਮਾਨਸੂਨ ਸੈਸ਼ਨ ਨੂੰ ਦੋ ਅਗਸਤ ਤੋਂ ਛੇ ਅਗਸਤ ਤਕ ਸੱਦਿਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਕੈਬਨਿਟ ਬੈਠਕ ਵਿੱਚ ਇਸ ਦੀ ਐਲਾਨ ਕੀਤਾ ਗਿਆ।
15ਵੀਂ ਵਿਧਾਨ ਸਭਾ ਦਾ ਇਹ ਅੱਠਵਾਂ ਇਜਲਾਸ ਹੈ ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਇਸ ਸੈਸ਼ਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਦੋ ਅਗਸਤ ਦਿਨ ਸ਼ੁੱਕਰਵਾਰ ਨੂੰ ਇਸ ਸੈਸ਼ਨ ਦੀ ਸ਼ੁਰੂਆਤ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਹੋਵੇਗੀ। ਇਸ ਤੋਂ ਬਾਅਦ ਸਦਨ ਉਠਾ ਦਿੱਤਾ ਜਾਵੇਗਾ। ਤਿੰਨ ਤੇ ਚਾਰ ਅਗਸਤ ਨੂੰ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਰਹੇਗੀ। ਪੰਜ ਅਗਸਤ ਨੂੰ ਸਵੇਰੇ 11 ਵਜੇ ਤੇ ਛੇ ਅਗਸਤ ਨੂੰ ਸਵੇਰੇ 10 ਵਜੇ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਪੂਰੇ ਦਿਨ ਦੀ ਕਾਰਵਾਈ ਮਗਰੋਂ ਸਦਨ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਜਾਵੇਗਾ।Monsoon session of Punjab Vidhan Sabha will be held from August 2 to 6, 2019, as per decision taken today by #PunjabCabinet under @capt_amarinder pic.twitter.com/xzXfZoPVMP
— Raveen Thukral (@RT_MediaAdvPbCM) July 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਕਾਰੋਬਾਰ
ਲਾਈਫਸਟਾਈਲ
Advertisement