Punjab News: ਗੈਂਗਸਟਰ ਤੋਂ ਖਾਲਿਸਤਾਨੀ ਬਣੇ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਇੱਕ ਬੁਝਾਰਤ ਹੀ ਬਣ ਗਈ ਹੈ। ਹਰਵਿੰਦਰ ਰਿੰਦਾ ਦੀ ਮੌਤ ਦਾ ਖੁਲਾਸਾ ਸੋਸ਼ਲ ਮੀਡੀਆ ਉੱਪਰ ਹੋਇਆ ਤੇ ਬਾਅਦ ਵਿੱਚ ਖੰਡਨ ਵੀ ਸੋਸ਼ਲ ਮੀਡੀਆ ਉੱਪਰ ਹੀ ਹੋਇਆ। ਇਸ ਬਾਰੇ ਭਾਰਤ ਤੇ ਪਾਕਿਸਤਾਨ ਸਰਕਾਰ ਨੇ ਕੋਈ ਪੁਸ਼ਟੀ ਨਹੀਂ ਕੀਤੀ। ਉਂਝ ਇਹ ਮਾਮਲਾ ਮੀਡੀਆ ਦੀ ਸੁਰਖੀ ਜ਼ਰੂਰ ਬਣਿਆ ਹੋਇਆ ਹੈ।



ਹੁਣ ਚਰਚਾ ਹੈ ਕਿ ਰਿੰਦਾ ਜਿਉਂਦਾ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਫ਼ਰਜ਼ੀ ਪਛਾਣ ਰਾਹੀਂ ਲਗਪਗ 4-5 ਸਾਲ ਪਹਿਲਾਂ ਨਿਪਾਲ ਰਸਤੇ ਪਾਕਿਸਤਾਨ ਪਹੁੰਚੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਉਰਫ਼ ਰੌਕੀ ਉਰਫ਼ ਸ਼ੈਰੀ ਦੀ ਲੰਘੇ ਦਿਨ ਵਧੇਰੇ ਮਾਤਰਾ 'ਚ ਡਰੱਗ ਲੈਣ ਨਾਲ ਹੋਈ ਕਥਿਤ ਮੌਤ ਦੀਆਂ ਅਫ਼ਵਾਹਾਂ ਤੋਂ ਬਾਅਦ ਉਸ ਦੇ ਰਾਏਵਿੰਡ ਰੋਡ ਸਥਿਤ ਡਿਫੈਂਸ ਹਾਊਸਿੰਗ ਅਥਾਰਿਟੀ ਲਾਹੌਰ ਵਿਚਲੇ ਘਰ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਵੱਲੋਂ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।


ਇਹ ਵੀ ਪੜ੍ਹੋ :ਅਮਰੀਕਾ ਦੀ ਯੂਨਿਵਰਸਿਟੀ ਨੇ ਸਿੱਖ ਵਿਦਿਆਰਥੀਆਂ ਨੂੰ ਦਿੱਤੀ ਕ੍ਰਿਪਾਨ ਧਾਰਨ ਕਰਨ ਦੀ ਇਜਾਜਤ, ਲਗਾਈ ਇਹ ਸ਼ਰਤ



ਸੂਤਰਾਂ ਅਨੁਸਾਰ ਆਈਐਸਆਈ ਵੱਲੋਂ ਰਿੰਦਾ ਨੂੰ ਆਪਣੀ ਪਤਨੀ ਤੇ ਬੱਚੀ ਸਮੇਤ ਅਗਲੇ ਕੁਝ ਦਿਨਾਂ ਲਈ ਘਰ 'ਚ ਹੀ ਨਜ਼ਰਬੰਦ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸੇ ਸਭ ਦੇ ਚੱਲਦਿਆਂ ਲੰਡਾ ਹਰੀਕੇ ਵੱਲੋਂ ਤੇ 'ਰਿੰਦਾ ਸੰਧੂ' ਨਾਂ ਹੇਠ ਬਣਾਏ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਰਿੰਦਾ ਦੀ ਮੌਤ ਦੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਗਿਆ ਕਿ ਹਰਵਿੰਦਰ ਸਿੰਘ ਸੰਧੂ ਲਾਹੌਰ 'ਚ ਪੂਰੀ ਤਰ੍ਹਾਂ ਤੰਦਰੁਸਤ ਹੈ।


ਇਹ ਵੀ ਪੜ੍ਹੋ : Hajipur Accident : ਹਾਜੀਪੁਰ 'ਚ ਭਿਆਨਕ ਸੜਕ ਹਾਦਸਾ, 15 ਦੀ ਮੌਤ, PM ਮੋਦੀ ਸਮੇਤ CM ਨਿਤੀਸ਼ ਕੁਮਾਰ ਨੇ ਜਤਾਇਆ ਦੁੱਖ

ਜਦਕਿ ਉਸ ਦੇ ਕੁਝ ਕਥਿਤ ਸਾਥੀਆਂ ਨੇ ਸੋਸ਼ਲ ਮੀਡੀਆ 'ਤੇ ਪਾਕਿ 'ਚ ਰਹਿ ਰਹੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ ਬੱਬਰ ਉਰਫ਼ ਚਾਚਾ 'ਤੇ ਰਿੰਦਾ ਸਮੇਤ ਜਗਤਾਰ ਸਿੰਘ ਪੰਜੋਲਾ ਅਤੇ ਦੀਦਾਰ ਸਿੰਘ ਬੱਬਰ ਅਮਰਗੜ੍ਹ ਦੀ ਹੱਤਿਆ ਕਰਾਉਣ ਦਾ ਦੋਸ਼ ਲਗਾਇਆ ਹੈ। ਉਧਰ ਜਸਪ੍ਰੀਤ ਜੱਸੀ ਤੇ ਕੁਝ ਹੋਰਾਂ ਨੇ ਸੋਸ਼ਲ ਮੀਡੀਆ 'ਤੇ ਰਿੰਦਾ ਦੀ ਹੱਤਿਆ ਦੀ ਜ਼ਿੰਮੇਵਾਰੀ ਵੀ ਲੈ ਲਈ ਹੈ। ਇਸ ਲਈ ਇਹ ਮਾਮਲਾ ਅਜੇ ਬੁਝਾਰਤ ਹੀ ਬਣਿਆ ਹੋਇਆ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।