ਫਰੀਦਕੋਟ: ਮਈ ਮਹੀਨੇ ਦੀ ਗਰਮੀ ਨੇ ਹੀ ਲੋਕਾਂ ਦੇ ਹਾਲ ਬੇਹਾਲ ਕਰ ਕੇ ਰੱਖ ਦਿੱਤੇ ਹਨ। ਪਿਛਲੇ ਇੱਕ ਹਫਤੇ ਤੋਂ ਪੈ ਰਹੀ ਰਿਕਾਰਡ ਤੋੜ ਗਰਮੀ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ। ਇਸ ਨਾਲ ਬਾਜ਼ਾਰਾਂ 'ਚ ਵੀ ਵੱਡੀ ਮਾਰ ਪਈ ਹੈ ਤੇ ਕੰਮਕਾਜ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ।

ਤਪਦੀ ਗਰਮੀ 'ਚ ਲੋਕ ਬਾਹਰ ਜਾਣ ਤੋਂ ਗੁਰੇਜ਼ ਕਰਦੇ ਹਨ। ਦੁਪਹਿਰ ਮੌਕੇ ਸੜਕਾਂ ਪੂਰੀ ਤਰ੍ਹਾਂ ਖਾਲੀ ਨਜ਼ਰ ਆਉਂਦੀਆ ਹਨ। ਇਸ ਮੌਕੇ ਲੋਕ ਗਰਮੀ ਤੋਂ ਬਚਾਅ ਲਈ ਠੰਢੀਆ ਚੀਜ਼ਾਂ ਜਿਵੇਂ ਲੱਸੀ, ਜੂਸ, ਨਾਰੀਅਲ ਪਾਣੀ ਦਾ ਸਹਾਰਾ ਲੈ ਰਹੇ ਹਨ। ਫਰੀਦਕੋਟ ਦੀ ਗੱਲ ਕਰੀਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਤੱਕ ਪੁੱਜ ਚੁੱਕਾ ਹੈ।
 
ਫਸਲਾਂ ਦਾ ਵੀ ਇਸ ਗਰਮੀ ਕਰਨ ਵੱਡਾ ਨੁਕਸਾਨ ਹੋਇਆ। ਕਿਸਾਨ ਆਗੂ ਰਾਜਵੀਰ ਗਿੱਲ ਨੇ ਕਿਹਾ ਕਿ ਇਸ ਵਾਰ ਗਰਮੀ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਜਿਸ ਦੇ ਇਕਦਮ ਵਧਣ ਕਾਰਨ ਕਣਕ ਦਾ ਝਾੜ ਵੀ ਘਟਿਆ ਤੇ ਨਾਲ ਹੀ ਇਸ ਵਾਰ ਦਾਣਾ ਵੀ ਸੁੰਗੜ ਗਿਆ। ਕਿਸਾਨ ਆਗੂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਹੁਣ ਪੰਜਾਬ ਸਰਕਾਰ ਝੋਨੇ ਦੀ ਬਿਜਾਈ ਨੂੰ ਲੈਕੇ ਆਪਣੇ ਫੈਸਲੇ ਥੋਪ ਰਹੀ, ਉਸ ਨਾਲ ਵੀ ਅਗਲੀ ਫਸਲ ਨੂੰ ਵੱਡਾ ਨੁਕਸਾਨ ਹੋਵੇਗਾ ਜਿਸ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ।

ਦੁਕਾਨਦਾਰ ਦਾ ਕਹਿਣਾ ਹੈ ਕਿ ਸਵੇਰੇ ਤੋਂ ਹੀ ਗਰਮੀ ਦਾ ਪ੍ਰਕੋਪ ਸ਼ੁਰੂ ਹੋ ਜਾਂਦਾ ਹੈ ਜਿਸ ਦਾ ਅਸਰ ਸ਼ਾਮ ਤਕ ਰਹਿੰਦਾ ਹੈ ਤੇ ਇਸ ਗਰਮੀ ਕਾਰਨ ਲੋਕ ਬਾਹਰ ਨਿਕਲਣਾ ਠੀਕ ਨਹੀਂ ਸਮਝਦੇ ਜਿਸ ਨਾਲ ਦੁਕਾਨਦਾਰੀਆਂ ਖਤਮ ਹੋ ਚੁੱਕਿਆ ਹਨ ਤੇ ਕੰਮਕਾਜ ਠੱਪ ਹੋ ਚੁਕੇ ਹਨ ਤੇ ਘਰ ਦੀ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ।

ਦੇਖੋ ਹਫਤੇ 'ਚ ਕਿਵੇਂ ਰਿਹਾ ਮੌਸਮ ਦਾ ਹਾਲ
8 ਮਈ
ਘੱਟੋ-ਘੱਟ  22.5°C
ਵੱਧੋ-ਵੱਧ   41.5°C

9  ਮਈ
ਘੱਟੋ-ਘੱਟ  26.2°C
ਵੱਧੋ-ਵੱਧ   41.0°C

10 ਮਈ
ਘੱਟੋ-ਘੱਟ  28.0°C
ਵੱਧੋ-ਵੱਧ   42.0°C

11 ਮਈ
ਘਟੋਂ-ਘੱਟ  28.5°C
ਵੱਧੋ-ਵੱਧ   42.0°C

12 ਮਈ
ਘੱਟੋ-ਘੱਟ  27.0°C
ਵੱਧੋ-ਵੱਧ   43.8°C

13 ਮਈ
ਘੱਟੋ-ਘੱਟ  27.0°C
ਵੱਧੋ-ਵੱਧ   43.4°C

14 ਮਈ
ਘਟੋ-ਘੱਟ  27.8°C
ਵੱਧੋ-ਵੱਧ   44.0°C