ਪੜਚੋਲ ਕਰੋ

Weather Update: ਮੌਸਮ ਵਿਭਾਗ ਵਲੋਂ ਪੰਜਾਬ 'ਚ ਭਾਰੀ ਮੀਂਹ ਦੀ ਚੇਤਾਵਨੀ, ਇੱਥੇ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ

Punjab Weather Update: ਅੱਜ ਬੁੱਧਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਸੂਬੇ ਦੇ ਪੰਜ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Punjab Weather Update: ਅੱਜ ਬੁੱਧਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਸੂਬੇ ਦੇ ਪੰਜ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਸ਼ਾਮਲ ਹਨ। ਹਾਲਾਂਕਿ ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਔਸਤ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਆਮ ਤਾਪਮਾਨ ਨਾਲੋਂ 1.9 ਡਿਗਰੀ ਵੱਧ ਰਿਹਾ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 38.1 ਡਿਗਰੀ ਦਰਜ ਕੀਤਾ ਗਿਆ। ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ 33 ਤੋਂ 38 ਡਿਗਰੀ ਦੇ ਵਿਚਕਾਰ ਰਿਹਾ ਹੈ।

ਹੁਣ ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਇਸ ਤੋਂ ਬਾਅਦ ਵੀ ਮਾਨਸੂਨ ਕਮਜ਼ੋਰ ਰਿਹਾ ਹੈ। ਹਾਲਾਂਕਿ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ 'ਚ ਮੀਂਹ ਜ਼ਰੂਰ ਪੈ ਰਿਹਾ ਹੈ। ਜਦੋਂਕਿ ਬਾਕੀ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਗਰਮੀ ਅਤੇ ਹੁੰਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿੱਚ 0.5 ਮਿਲੀਮੀਟਰ, ਰੂਪਨਗਰ ਵਿੱਚ 4.5, ਭਾਖੜਾ ਡੈਮ ਦੇ ਨਾਲ ਵਾਲੇ ਖੇਤਰ ਵਿੱਚ 2.5, ਮੋਗਾ ਵਿੱਚ 0.5 ਅਤੇ ਫਤਿਹਗੜ੍ਹ ਸਾਹਿਬ ਵਿੱਚ 1.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। 

9 ਜ਼ਿਲ੍ਹਿਆਂ ਵਿੱਚ ਪਿਆ ਘੱਟ ਮੀਂਹ

ਅਗਸਤ ਦੇ ਪਹਿਲੇ ਹਫ਼ਤੇ 9 ਜ਼ਿਲ੍ਹਿਆਂ ਵਿੱਚ 86 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਐਸਬੀਐਸ ਨਗਰ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ। ਜਦੋਂ ਕਿ ਅੰਮ੍ਰਿਤਸਰ ਅਤੇ ਮੁਕਤਸਰ ਵਿੱਚ ਕ੍ਰਮਵਾਰ 63.2 ਅਤੇ 37.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਤਾਪਮਾਨ

ਅੰਮ੍ਰਿਤਸਰ - ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੀ ਬੱਦਲਵਾਈ ਰਹੇਗਾ, ਮੀਂਹ ਦੀ ਸੰਭਾਵਨਾ ਹੈ। ਤਾਪਮਾਨ 28 ਤੋਂ 34 ਡਿਗਰੀ ਦੇ ਵਿਚਕਾਰ ਰਹੇਗਾ।

ਜਲੰਧਰ - ਮੰਗਲਵਾਰ ਸ਼ਾਮ ਨੂੰ ਤਾਪਮਾਨ 36.0 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ 27 ਤੋਂ 34 ਡਿਗਰੀ ਦੇ ਵਿਚਕਾਰ ਰਹੇਗਾ।

ਪਟਿਆਲਾ - ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ 27 ਤੋਂ 33 ਡਿਗਰੀ ਦੇ ਵਿਚਕਾਰ ਰਹੇਗਾ।

ਮੋਹਾਲੀ - ਬੀਤੇ ਦਿਨੀਂ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਦਰਜ ਕੀਤਾ ਗਿਆ। ਹਲਕੇ ਬੱਦਲ ਹੋਣਗੇ। ਅੱਜ ਤਾਪਮਾਨ 30 ਤੋਂ 36 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਲੁਧਿਆਣਾ – ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ 28 ਤੋਂ 33 ਡਿਗਰੀ ਦੇ ਵਿਚਕਾਰ ਰਹੇਗਾ।

ਟਾਪ ਹੈਡਲਾਈਨ

ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ
Barnala 'ਚ ਪਿਤਾ 'ਤੇ ਨਾਬਾਲਗ ਧੀ ਨਾਲ ਜਬਰ-ਜਨਾਹ ਦਾ ਆਰੋਪ , ਰਾਤ 2 ਵਜੇ ਰੋਣ ਦੀ ਆਵਾਜ਼ ਸੁਣ ਕੇ ਪਹੁੰਚੀ ਮਾਂ 
Barnala 'ਚ ਪਿਤਾ 'ਤੇ ਨਾਬਾਲਗ ਧੀ ਨਾਲ ਜਬਰ-ਜਨਾਹ ਦਾ ਆਰੋਪ , ਰਾਤ 2 ਵਜੇ ਰੋਣ ਦੀ ਆਵਾਜ਼ ਸੁਣ ਕੇ ਪਹੁੰਚੀ ਮਾਂ 
Holiday News : ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਲਕੇ ਹੋਵੇਗੀ ਸਥਾਨਕ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Holiday News : ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਲਕੇ ਹੋਵੇਗੀ ਸਥਾਨਕ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Punjab Bandh: ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ
ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ
ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਗਸਤ 2026
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Embed widget