Wireless Emergency Alerts: ਅੱਜ ਸਵੇਰੇ ਤੋਂ ਹੀ ਲੋਕਾਂ ਦੇ ਫੋਨਾਂ 'ਤੇ ਵਾਰ-ਵਾਰ ਐਮਰਜੈਂਸੀ ਅਲਰਟ ਆ ਰਹੇ ਹਨ। ਇਸ ਦੌਰਾਨ ਕਈ ਲੋਕਾਂ ਦੇ ਫੋਨ 'ਤੇ Emergency Alert: Severe'' ਮੈਸੇਜ ਆਇਆ। ਇਸ ਮੈਸੇਜ ਦੇ ਨਾਲ ਇੱਕ ਹੋਰ ਮੈਸੇਜ ਵੀ ਲਿਖਿਆ ਗਿਆ, ਜਿਸ 'ਤੇ ਲਿਖਿਆ ਲੋਕਾਂ ਨੂੰ ਇਸ ਉੱਤੇ ਧਿਆਨ ਦੇਣ ਦੀ ਨਹੀਂ ਹੈ। ਦੂਰਸੰਚਾਰ ਵਿਭਾਗ ਵੱਲੋਂ ਭੇਜਿਆ ਗਿਆ ਇਹ ਸੰਦੇਸ਼ ਐਮਰਜੈਂਸੀ ਅਲਰਟ ਸਿਸਟਮ ਦੇ ਟੈਸਟਿੰਗ ਤਹਿਤ ਭੇਜਿਆ ਜਾ ਰਿਹਾ ਹੈ। ਦਰਅਸਲ, ਸਰਕਾਰ ਐਮਰਜੈਂਸੀ ਅਲਰਟ ਸਿਸਟਮ 'ਤੇ ਕੰਮ ਕਰ ਰਹੀ ਹੈ, ਤਾਂ ਜੋ ਲੋਕ ਨੂੰ ਹੜ੍ਹ ਜਾਂ ਕਿਸੇ ਕੁਦਰਤੀ ਆਫ਼ਤ ਵਰਗੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਸੁਚੇਤ ਕੀਤਾ ਜਾ ਸਕਦਾ ਹੈ।
ਇਸ ਅਲਰਟ ਨੂੰ ਲੈ ਕੇ ਕਈ ਲੋਕ ਡਰੇ ਹੋਏ ਹਨ ਜਿਸ ਨੂੰ ਵਾਰ-ਵਾਰ ਇਹ ਸੰਦੇਸ਼ ਮਿਲ ਰਿਹਾ ਹੈ। ਇਸ ਲਈ ਪੰਜਾਬ ਪੁਲਿਸ ਨੇ ਵੀ ਲੋਕਾਂ ਨੂੰ ਸੋਸ਼ਲ ਮੀਡੀਆ ਐਕਸ (ਟਵਿੱਟਰ) ਦੇ ਰਹੀ ਲੋਕਾਂ ਨੂੰ ਇੱਕ ਸੰਦੇਸ਼ ਜਾਰੀ ਕੀਤਾ ਹੈ। ਜਿਸ ਵਿੱਚ ਪੰਜਾਬ ਪੁਲਿਸ ਨੇ ਇਸ Emergency Alerts ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ....ਪੰਜਾਬ ਦੀ ਜਨਤਾ ਨੂੰ ਫੋਨ ਉੱਤੇ ਆ ਰਹੇ Emergency Alerts ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਇਹ ਸੰਦੇਸ਼ ਦੂਰਸੰਚਾਰ ਵਿਭਾਗ ਵੱਲੋਂ ਭੇਜਿਆ ਜਾ ਰਿਹਾ ਹੈ... ਇਹ ਸੰਦੇਸ਼ ਐਮਰਜੈਂਸੀ ਅਲਰਟ ਸਿਸਟਮ ਦੇ ਟੈਸਟਿੰਗ ਤਹਿਤ ਭੇਜਿਆ ਜਾ ਰਿਹਾ ਹੈ।
ਦਰਅਸਲ, ਸਰਕਾਰ ਐਮਰਜੈਂਸੀ ਅਲਰਟ ਸਿਸਟਮ 'ਤੇ ਕੰਮ ਕਰ ਰਹੀ ਹੈ, ਤਾਂ ਜੋ ਲੋਕ ਨੂੰ ਹੜ੍ਹ ਜਾਂ ਕਿਸੇ ਕੁਦਰਤੀ ਆਫ਼ਤ ਵਰਗੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਸੁਚੇਤ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਹ ਤਕਨੀਕ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ।
ਵਾਇਰਲੈੱਸ ਐਮਰਜੈਂਸੀ ਅਲਰਟ ਕੀ ਹੈ?
ਐਮਰਜੈਂਸੀ ਅਲਰਟ ਐਮਰਜੈਂਸੀ (Wireless Emergency Alerts) ਸੂਚਨਾ ਪ੍ਰਣਾਲੀ ਦਾ ਇੱਕ ਹਿੱਸਾ ਹੈ, ਜਿਸਦੀ ਵਰਤੋਂ ਸਰਕਾਰ ਦੁਆਰਾ ਦੂਰਸੰਚਾਰ ਵਿਭਾਗ ਦੀ ਮਦਦ ਨਾਲ ਉਪਭੋਗਤਾਵਾਂ ਨੂੰ ਆਉਣ ਵਾਲੀ ਕੁਦਰਤੀ ਆਫ਼ਤ ਜਾਂ ਐਮਰਜੈਂਸੀ ਬਾਰੇ ਸੂਚਿਤ ਕਰਨ ਲਈ ਕੀਤੀ ਜਾ ਸਕਦੀ ਹੈ। ਐਮਰਜੈਂਸੀ ਚੇਤਾਵਨੀ ਲੋਕਾਂ ਨੂੰ ਪਹਿਲਾਂ ਤੋਂ ਜਾਂ ਕਿਸੇ ਆਫ਼ਤ ਦੌਰਾਨ ਸੁਚੇਤ ਕਰਕੇ ਜਾਨਾਂ ਬਚਾਉਣ ਵਿੱਚ ਮਦਦ ਕਰੇਗੀ।
ਸਰਕਾਰ ਨੇ ਇਸ ਸਿਸਟਮ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ 20 ਜੁਲਾਈ 2023 ਨੂੰ ਸਰਕਾਰ ਨੇ ਕਈ ਉਪਭੋਗਤਾਵਾਂ ਦੇ ਫੋਨਾਂ 'ਤੇ ਐਮਰਜੈਂਸੀ ਅਲਰਟ ਭੇਜਿਆ ਸੀ। ਵਿਭਾਗ ਮੁਤਾਬਕ ਇਹ ਸੰਦੇਸ਼ ਐਮਰਜੈਂਸੀ ਟਰਾਇਲ ਸੀ ਤਾਂ ਜੋ ਹੜ੍ਹ ਜਾਂ ਕਿਸੇ ਕੁਦਰਤੀ ਆਫ਼ਤ ਵਰਗੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ।