ਗਾਇਕ ਕਰਨ ਔਜਲਾ ਨੇ ਸੋਸ਼ਲ ਮੀਡੀਆਂ ਤੋਂ ਡਿਲੀਟ ਕੀਤੀਆਂ ਆਪਣੀਆਂ ਸਾਰੀਆਂ ਪੋਸਟਾਂ, Profile Photo ਵੀ ਹਟਾਈ, ਜਾਣੋ ਵਜ੍ਹਾ
ਪੰਜਾਬ ਦੇ ਮਸ਼ਹੂਰ ਅਤੇ ਸ਼ੁਰੂ ਤੋਂ ਹੀ ਵਿਵਾਦਿਤ ਵਿਚ ਰਹੇ ਗਾਇਕ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਕਰਨ ਔਜਲਾ ਨੇ ਇੰਸਟਾਗ੍ਰਾਮ 'ਤੇ ਆਪਣੀ ਡੀਪੀ ਵੀ ਹਟਾ ਦਿੱਤੀ ਹੈ।
Punjabi singer Karan Aujla Deleted Posts: ਪੰਜਾਬ ਦੇ ਮਸ਼ਹੂਰ ਅਤੇ ਸ਼ੁਰੂ ਤੋਂ ਹੀ ਵਿਵਾਦਿਤ ਵਿਚ ਰਹੇ ਗਾਇਕ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਕਰਨ ਔਜਲਾ ਨੇ ਇੰਸਟਾਗ੍ਰਾਮ 'ਤੇ ਆਪਣੀ ਫੋਟੋ (ਡੀਪੀ) ਵੀ ਹਟਾ ਦਿੱਤੀ ਹੈ। ਪ੍ਰੋਫਾਈਲ ਫੋਟੋ ਦੀ ਥਾਂ 'ਤੇ ਲੋਡਿੰਗ ਲੋਗੋ ਲਾਇਆ ਗਿਆ ਹੈ। ਕਰਨ ਔਜਲਾ ਦੇ ਇਸ ਫੈਸਲੇ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਹੈਰਾਨ ਹਨ।
ਹਾਲਾਂਕਿ ਕਰਨ ਔਜਲਾ ਨੇ ਅਜੇ ਤੱਕ ਆਪਣੇ ਫੇਸਬੁੱਕ ਪੇਜ ਤੋਂ ਕੋਈ ਪੋਸਟ ਨਹੀਂ ਹਟਾਈ ਹੈ। ਫੇਸਬੁੱਕ 'ਤੇ ਆਖਰੀ ਪੋਸਟ ਉਨ੍ਹਾਂ ਨੇ 20 ਜੂਨ ਨੂੰ ਪੰਜਾਬੀ ਗਾਇਕ ਸ਼ੈਰੀ ਮਾਨ ਦੀ ਸਵੈਗ ਐਲਬਮ ਦਾ ਲਿੰਕ ਹੈ। ਜਦਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ 20 ਮਈ ਨੂੰ ਉਨ੍ਹਾਂ ਨੇ ਫੇਸਬੁੱਕ 'ਤੇ ਆਪਣੀ ਫੋਟੋ ਪੋਸਟ ਕਰਕੇ ਲਿਖਿਆ ਸੀ, 'ਮੇਰਾ ਰੱਬ ਮੇਰੇ ਨਾਲ ਹੈਂ ਉਦਾਂ ਵੇਖਣ ਨੂੰ ਮੈਂ ਇਕੱਲਾ ਹਾਂ।'
ਇਸ ਵਜ੍ਹਾ ਨਾਲ ਚੁੱਕਿਆ ਇਹ ਕਦਮ
ਹਾਲ ਹੀ 'ਚ ਵਿਦੇਸ਼ 'ਚ ਇਕ ਸ਼ੋਅ ਦੌਰਾਨ ਕਰਨ ਔਜਲਾ ਨੂੰ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਦੇ ਭਰਾ ਨਾਲ ਦੇਖਿਆ ਗਿਆ। ਕਰਨ ਔਜਲਾ ਤੇ ਸ਼ੈਰੀ ਮਾਨ ਲਾਰੈਂਸ ਦੇ ਭਰਾ ਅਨਮੋਲ ਨਾਲ ਇੱਕ ਸਟੇਜ ਸ਼ੋਅ ਵਿੱਚ ਨੱਚਦੇ ਅਤੇ ਗਾਉਂਦੇ ਨਜ਼ਰ ਆਏ। ਇਸ ਤੋਂ ਬਾਅਦ ਕਰਨ ਔਜਲਾ ਵੀ ਏਜੰਸੀਆਂ ਦੇ ਨਿਸ਼ਾਨੇ 'ਤੇ ਰਹੇ ਅਤੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਗਈ।
ਕੈਲੀਫੋਰਨੀਆ ਦੇ ਬੇਕਰਸਫੀਲਡ 'ਚ ਆਯੋਜਿਤ ਈਵੈਂਟ ਦੀ ਵੀਡੀਓ 'ਚ ਅਨਮੋਲ (ਲਾਰੈਂਸ ਦਾ ਭਰਾ) ਵੀ ਸਟੇਜ 'ਤੇ ਨਜ਼ਰ ਆ ਰਿਹਾ ਹੈ। ਉਹ ਸੈਲਫੀ ਲੈਂਦੇ ਵੀ ਨਜ਼ਰ ਆ ਰਹੇ ਹਨ। ਇਹ ਵੀਡੀਓ ਪਿਛਲੀ 16 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਅਨਮੋਲ ਦਾ ਇਨ੍ਹਾਂ ਗਾਇਕਾਂ ਨਾਲ ਹੋਣਾ ਇਸ ਲਈ ਜ਼ਿਆਦਾ ਅਹਿਮ ਹੈ ਕਿਉਂਕਿ ਮੂਸੇਵਾਲਾ ਦੇ ਕਤਲ ਦੇ ਮਾਮਲੇ 'ਚ ਕੁਝ ਪੰਜਾਬੀ ਗਾਇਕਾਂ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ।
ਦੱਸਣਯੋਗ ਹੈ ਕਿ ਮੂਸੇਵਾਲਾ ਦੇ ਮਾਤਾ-ਪਿਤਾ ਵੀ ਲਗਾਤਾਰ ਕਹਿ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਦੀ ਸਾਜ਼ਿਸ਼ 'ਚ ਮਿਊਜ਼ਿਕ ਇੰਡਸਟਰੀ ਦੇ ਲੋਕ ਵੀ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।