Punjabi Tourist in Himachal: ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ 'ਚ ਪੰਜਾਬ ਤੋਂ ਆਉਣ ਵਾਲੇ ਸੈਲਾਨੀਆਂ ਨਾਲ ਟਕਰਾਅ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਕੱਲ੍ਹ ਕੁੱਲੂ ਜ਼ਿਲ੍ਹੇ ਦੇ ਮਣੀਕਰਨ ਵਿੱਚ ਪੰਜਾਬ ਦੇ ਸੈਲਾਨੀ ਸਥਾਨਕ ਬੱਸ ਡਰਾਈਵਰ ਨਾਲ ਭਿੜ ਗਏ। ਇਸ ਦੌਰਾਨ ਸਿੱਖ ਨੌਜਵਾਨ ਨੇ ਪਿਸਤੌਲ ਕੱਢ ਲਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋਣ ਮਗਰੋਂ ਕੁੱਲੂ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ।
ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੱਲੂ ਪੁਲਿਸ ਇਨੋਵਾ ਕਾਰ ਵਿੱਚ ਆਏ ਸੈਲਾਨੀ ਦੀ ਭਾਲ ਲਈ ਪੰਜਾਬ ਲਈ ਰਵਾਨਾ ਹੋ ਗਈ ਹੈ। ਪੁਲਿਸ ਟੀਮ ਰਿਵਾਲਵਰ ਦਿਖਾਉਣ ਵਾਲੇ ਸੈਲਾਨੀ ਤੋਂ ਪੁੱਛਗਿੱਛ ਕਰੇਗੀ। ਕੁੱਲੂ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੰਜਾਬ ਲਈ ਰਵਾਨਾ ਹੋਈ ਟੀਮ ਸੈਲਾਨੀ ਤੋਂ ਪੁੱਛਗਿੱਛ ਕਰੇਗੀ ਕਿ ਕੀ ਉਸ ਕੋਲ ਰਿਵਾਲਵਰ ਦਾ ਲਾਇਸੈਂਸ ਹੈ ਜਾਂ ਉਹ ਗੈਰ-ਕਾਨੂੰਨੀ ਢੰਗ ਨਾਲ ਰਿਵਾਲਵਰ ਲੈ ਕੇ ਹਿਮਾਚਲ ਵਿੱਚ ਘੁੰਮ ਰਿਹਾ ਸੀ।
ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ 11 ਜ਼ਿਲ੍ਹਿਆਂ 'ਚ ਯੈਲੋ ਅਲਰਟ, ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਹੋਏਗੀ ਬਾਰਸ਼
ਕੁੱਲੂ ਦੇ ਐਸਪੀ ਡਾ: ਗੋਕੁਲ ਚੰਦਰਨ ਕਾਰਤੀਕੇਅਨ ਨੇ ਇਸ ਬਾਰੇ ਕਿਹਾ, "ਕੱਲ੍ਹ ਮਨੀਕਰਨ ਵਿੱਚ ਪੰਜਾਬ ਦੇ ਇੱਕ ਸੈਲਾਨੀ ਨੇ ਪ੍ਰਾਈਵੇਟ ਬੱਸ ਡਰਾਈਵਰ ਨੂੰ ਰਿਵਾਲਵਰ ਦਿਖਾ ਕੇ ਧਮਕੀ ਦਿੱਤੀ ਸੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੁਣ ਪੁਲਿਸ ਵੀਡੀਓ ਬਣਾਉਣ ਵਾਲੇ ਲੋਕਾਂ ਦੇ ਬਿਆਨ ਲਵੇਗੀ। ਇਸ ਸਬੰਧੀ ਮੌਕੇ 'ਤੇ ਮੌਜੂਦ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸੈਲਾਨੀ ਜਤਿੰਦਰ ਸਿੰਘ ਖਿਲਾਫ ਥਾਣਾ ਸਦਰ ਕੁੱਲੂ 'ਚ ਭਾਰਤੀ ਅਸਲਾ ਐਕਟ ਦੀ ਧਾਰਾ 25 ਤੇ ਧਾਰਾ 504 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਪੀ ਨੇ ਕਿਹਾ ਕਿ ਅਜਿਹੀ ਹਰਕਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੱਸ ਦਈਏ ਕਿ ਲੰਘੇ ਦਿਨ ਨਿੱਜੀ ਬੱਸ (ਐਚਪੀ 66ਏ 7756) ਕੁੱਲੂ ਤੋਂ ਮਨੀਕਰਨ ਵੱਲ ਆ ਰਹੀ ਸੀ। ਇਸੇ ਦੌਰਾਨ ਇੱਕ ਇਨੋਵਾ ਕਾਰ (ਪੀਬੀ 31ਵਾਈ 9990) ਮਨੀਕਰਨ ਤੋਂ ਕੁੱਲੂ ਵੱਲ ਆ ਰਹੀ ਸੀ। ਬੱਸ ਚਾਲਕ ਨੇ ਕਾਰ ਚਾਲਕ ਨੂੰ ਕਾਰ ਨੂੰ ਥੋੜ੍ਹਾ ਪਿੱਛੇ ਕਰਨ ਲਈ ਕਿਹਾ ਤਾਂ ਇਨੋਵਾ ਚਾਲਕ ਜਤਿੰਦਰ ਸਿੰਘ ਨਾਲ ਬਹਿਸ ਹੋ ਗਈ। ਇਸ ਦੌਰਾਨ ਜਤਿੰਦਰ ਸਿੰਘ ਨੇ ਪਿਸਤੌਲ ਕੱਢ ਲਿਆ।
ਇਹ ਵੀ ਪੜ੍ਹੋ: Rain in Ludhiana: ਲੁਧਿਆਣਾ 'ਚ ਹੋਇਆ ਜਲਥਲ! ਆਖਰ ਗਰਮੀ ਨੂੰ ਲੱਗ ਗਈ ਬ੍ਰੇਕ