ਪੜਚੋਲ ਕਰੋ
Advertisement
ਬਿਹਾਰ ਗਏ ਪੰਜਾਬੀ ਦਾ ਕਤਲ ਕਰ ਲਾਸ਼ ਰੁੱਖ ਨਾਲ ਲਟਕਾਈ
ਪਿੰਡ ਸ਼ੇਰੋਂ ਦੇ ਦਲਿਤ ਨੌਜਵਾਨ ਨੂੰ ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਕੇ ਲਾਸ਼ ਦਰੱਖ਼ਤ ਨਾਲ ਲਟਕਾ ਦਿੱਤੀ ਗਈ। ਬਿਹਾਰ ਦੇ ਥਾਣਾ ਮੁਫ਼ਲਿਸ ਵਿੱਚ ਹੱਤਿਆ ਦੇ ਦੋਸ਼ਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮਨਪ੍ਰੀਤ ਸਿੰਘ (27) ਕੰਬਾਈਨ ਦਾ ਡਰਾਈਵਰ ਸੀ ਤੇ 20 ਅਪਰੈਲ ਨੂੰ ਵਾਢੀ ਦਾ ਸੀਜ਼ਨ ਲਾਉਣ ਲਈ ਪਟਿਆਲਾ ਤੋਂ ਰੇਲ ਗੱਡੀ ਰਾਹੀਂ ਬੰਗਾਲ ਲਈ ਰਵਾਨਾ ਹੋਇਆ ਸੀ।
ਸੰਗਰੂਰ: ਪਿੰਡ ਸ਼ੇਰੋਂ ਦੇ ਦਲਿਤ ਨੌਜਵਾਨ ਨੂੰ ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਕੇ ਲਾਸ਼ ਦਰੱਖ਼ਤ ਨਾਲ ਲਟਕਾ ਦਿੱਤੀ ਗਈ। ਬਿਹਾਰ ਦੇ ਥਾਣਾ ਮੁਫ਼ਲਿਸ ਵਿੱਚ ਹੱਤਿਆ ਦੇ ਦੋਸ਼ਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮਨਪ੍ਰੀਤ ਸਿੰਘ (27) ਕੰਬਾਈਨ ਦਾ ਡਰਾਈਵਰ ਸੀ ਤੇ 20 ਅਪਰੈਲ ਨੂੰ ਵਾਢੀ ਦਾ ਸੀਜ਼ਨ ਲਾਉਣ ਲਈ ਪਟਿਆਲਾ ਤੋਂ ਰੇਲ ਗੱਡੀ ਰਾਹੀਂ ਬੰਗਾਲ ਲਈ ਰਵਾਨਾ ਹੋਇਆ ਸੀ।
ਮਨਪ੍ਰੀਤ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ 22 ਅਪਰੈਲ ਨੂੰ ਉਸ ਦੇ ਪੁੱਤਰ ਮਨਪ੍ਰੀਤ ਦਾ ਬਿਹਾਰ ਦੇ ਗਯਾ ਸਟੇਸ਼ਨ ਤੋਂ ਫੋਨ ਆਇਆ ਸੀ ਕਿ ਕੁਝ ਵਿਅਕਤੀਆਂ ਵੱਲੋਂ ਉਸ ਦਾ ਪਿੱਛਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਗਯਾ ਜ਼ਿਲ੍ਹੇ ਦੇ ਮੁਫ਼ਲਿਸ ਥਾਣੇ ਤੋਂ ਫੋਨ ਰਾਹੀਂ ਮਨਪ੍ਰੀਤ ਦੀ ਹੱਤਿਆ ਦੀ ਸੂਚਨਾ ਮਿਲੀ ਤੇ ਉਹ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਬਿਹਾਰ ਲਈ ਰਵਾਨਾ ਹੋ ਗਏ।
ਉੱਥੇ ਜਾ ਕੇ ਪਤਾ ਲੱਗਾ ਕਿ ਮਨਪ੍ਰੀਤ ਬੰਗਾਲ ਨਹੀਂ ਪੁੱਜਾ ਸੀ, ਸਗੋਂ ਉਸ ਨੂੰ ਰਸਤੇ ਵਿੱਚ ਹੀ ਬਿਹਾਰ ਰਾਜ ਦੇ ਗਯਾ ਜ਼ਿਲ੍ਹੇ ਦੇ ਥਾਣਾ ਮੁਫ਼ਲਿਸ ਦੇ ਪਿੰਡ ਨਾਨਕ ਚੱਕ ਦੇ ਖੇਤਾਂ ਵਿੱਚ ਮਾਰ ਕੇ ਲਾਸ਼ ਦਰੱਖ਼ਤ ਨਾਲ ਲਟਕਾਈ ਹੋਈ ਸੀ। ਸ਼ਨੀਵਾਰ ਨੂੰ ਮਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਪਿੰਡ ਸ਼ੇਰੋਂ ਵਿਚ ਲਿਆਂਦਾ ਗਿਆ, ਜਿੱਥੇ ਉਸ ਦਾ ਸਸਕਾਰ ਕੀਤਾ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement