ਰਾਜਪੁਰਾ: ਪੰਜਾਬ ਦੇ ਨਾਲ-ਨਾਲ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਕਿਸਾਨਾਂ ਦਾ ਤਿੰਨ ਖੇਤੀ ਕਾਨੂੰਨਾਂ ਖਿਲਾਫ ਕੇਂਦਰ ਨਾਲ ਜੰਗ ਜਾਰੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਨਾ ਆਵੇ ਇਸ ਲਈ ਪੰਜਾਬ ਦੇ ਹੋਰ ਲੋਕ ਉਨ੍ਹਾਂ ਦਾ ਪੂਰਾ ਖਿਆਲ ਰੱਖ ਰਹੇ ਹਨ। ਅਜਿਹੋੇ 'ਚ ਪੰਜਾਬ ਚੋਂ ਅੰਦੋਲਨ ਕਰ ਰਹੇ ਕਿਸਾਨਾਂ ਲਈ ਰਾਸ਼ਨ ਦਾ ਸਮਾਨ ਸਮੇਤ ਡ੍ਰਾਈ ਫਰੂਟ ਭੇਜਿਆ ਜਾ ਰਿਹਾ ਹੈ।
ਇਸੇ ਸਿਲਸਿਲੇ 'ਚ ਅੱਜ ਰਾਜਪੁਰਾ ਦੀ ਧਾਰਮਿਕ ਜਥੇਬੰਦੀ ਅਕਾਲ ਯੂਥ ਅਤੇ ਗੁਰ ਨਾਨਕ ਹੱਟੀ ਦੇ ਸਹਿਯੋਗ ਨਾਲ 5 ਕੁਵੰਟਲ ਦਾਖਾਂ, 5 ਕਵਿੰਟਲ ਬਦਾਮ, 15 ਕਵਿੰਟਲ ਅਖਰੋਟ, 50 ਪੇਟੀ ਪਾਣੀ, 50 ਪੇਟੀ ਬਿਸਕੁਟ ਸਮੇਤ ਹੋਰ ਲੋੜੀਦਾਂ ਰਾਸ਼ਨ ਦਿੱਲੀ ਕਿਸਾਨਾਂ ਲਈ ਭੇਜਿਆ ਜਾ ਰਿਹਾ ਹੈ।
ਬਾਦਲ ਵੱਲੋਂ ਪਦਮ ਵਿਭੂਸ਼ਨ ਮੋੜਨ ਮਗਰੋਂ ਬੋਲੇ ਸੁਖਬੀਰ ਤੇ ਹਰਸਿਮਰਤ, ਕੇਂਦਰ 'ਤੇ ਕੱਢਿਆ ਗੁੱਸਾ
ਇਸ ਦੌਰਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਅੱਠ ਦਿਨਾਂ ਤੋਂ ਦਿੱਲੀ ਸਿੰਘਪੁਰਾ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਮੋਰਚਾ ਲਾ ਰਹੀਆਂ ਹਨ। ਕਿਸਾਨਾਂ ਦੀ ਲੋੜ ਪੂਰੀ ਕਰਨ ਲਈ ਅੱਜ ਰਾਜਪੁਰਾ ਸਮੇਤ ਵੱਖ-ਵੱਖ ਇਲਾਕਿਆਂ ਤੋਂ ਰਾਸ਼ਨ ਇਕੱਠਾ ਕਰ ਕੇ ਦਿੱਲੀ ਭੇਜਿਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਰਾਜਪੁਰਾ ਸਮੇਤ ਨੇੜਲੇ ਇਲਾਕਿਆਂ ਤੋਂ ਇਕੱਠਾ ਕੀਤਾ ਹੋਇਆ ਰਾਸ਼ਨ ਦੀਆਂ ਦੇਸੀ ਘਿਓ ਦੀਆਂ ਪੀੰਨੀਆਂ ਵੀ ਭੇਜੀ ਜਾਣਗੀਆਂ। ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸਰਕਾਰਾਂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਸੀ। ਤਾਂ ਉਨ੍ਹਾਂ ਨੂੰ ਦੱਸ ਦਈਏ ਕਿ ਪੰਜਾਬ ਦੇ ਨੌਜਵਾਨ ਨਸ਼ੇੜੀ ਨਹੀਂ ਹਨ, ਉਨ੍ਹਾਂ ਨੇ ਤੁਹਾਡੇ (ਸਰਕਾਰ) ਬੈਰੀਗੇਡ, ਪਾਣੀ ਦੀਆਂ ਬੁਛਾੜਾਂ, ਵੱਡੇ-ਵੱਡੇ ਪੱਥਰ ਤੋੜ ਕੇ ਦਿੱਲੀ ਵੱਲ ਕੂਚ ਕੀਤਾ ਹੈ।
ਕੰਗਨਾ ਰਨੌਤ vs ਦਿਲਜੀਤ ਦੋਸਾਂਝ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੰਜਾਬੀਆਂ ਨੇ ਆਪਣੇ ਕਿਸਾਨ ਯੋਧਿਆਂ ਲਈ ਡ੍ਰਾਈ ਫਰੂਟ ਸਣੇ ਰਾਸ਼ਨ ਦਾ ਭੇਜਿਆ ਲੰਗਰ
ਏਬੀਪੀ ਸਾਂਝਾ
Updated at:
03 Dec 2020 05:42 PM (IST)
ਰਾਜਪੁਰਾ ਦੀ ਧਾਰਮਿਕ ਜਥੇਬੰਦੀ ਅਕਾਲ ਯੂਥ ਅਤੇ ਗੁਰ ਨਾਨਕ ਹੱਟੀ ਦੇ ਸਹਿਯੋਗ ਨਾਲ 5 ਕੁਵੰਟਲ ਦਾਖਾਂ, 5 ਕਵਿੰਟਲ ਬਦਾਮ, 15 ਕਵਿੰਟਲ ਅਖਰੋਟ, 50 ਪੇਟੀ ਪਾਣੀ, 50 ਪੇਟੀ ਬਿਸਕੁਟ ਸਮੇਤ ਹੋਰ ਲੋੜੀਦਾਂ ਰਾਸ਼ਨ ਦਿੱਲੀ ਕਿਸਾਨਾਂ ਲਈ ਭੇਜਿਆ ਜਾ ਰਿਹਾ ਹੈ।
- - - - - - - - - Advertisement - - - - - - - - -