ਪੰਜਾਬ 'ਚ ਲਗਾਤਾਰ ਬੱਚੀਆਂ ਨਾਲ ਹੈਵਾਨੀਅਤ, ਹੁਣ ਸੱਤ ਸਾਲਾ ਬੱਚੀ ਨਾਲ ਜਬਰ ਜਨਾਹ, ਹਾਲਤ ਗੰਭੀਰ
ਐਸਐਚਓ ਹਰਜੀਤ ਸਿੰਘ ਮੁਤਾਬਕ ਸੋਮਵਾਰ ਦੁਪਹਿਰ ਲੜਕੀ ਝੁੱਗੀ ਵਿੱਚ ਇਕਲੀ ਸੀ। ਉਸ ਦੇ ਮਾਤਾ ਪਿਤਾ ਕੰਮ 'ਤੇ ਗਏ ਸੀ। 30 ਸਾਲਾ ਗੁਆਂਢੀ ਨੇ ਬਿਸਕੁੱਟ ਦੇ ਪੈਕੇਟ ਨਾਲ ਲੜਕੀ ਨੂੰ ਗੁਮਰਾਹ ਕੀਤਾ।
ਕਪੂਰਥਲਾ: ਪੰਜਾਬ 'ਚ ਹੁਣ ਆਏ ਦਿਨ ਹੀ ਲੜਕੀਆਂ ਖਿਲਾਫ ਹੋ ਰਹੇ ਜ਼ੁਰਮ ਦਾ ਗ੍ਰਾਫ਼ ਵਧ ਰਿਹਾ ਹੈ। ਤਾਜ਼ਾ ਖ਼ਬਰ ਕਪੂਰਥਲਾ ਜ਼ਿਲ੍ਹੇ ਦੀ ਹੈ, ਜਿੱਥੇ ਝੁੱਗੀ ਵਿੱਚ ਰਹਿੰਦੀ ਸੱਤ ਸਾਲਾ ਲੜਕੀ ਨਾਲ ਸੋਮਵਾਰ ਦੁਪਹਿਰ ਨੌਜਵਾਨਾਂ ਨੇ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਨਾਬਾਲਗ ਬੱਚੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਪੀੜਤਾ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਉਧਰ, ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਕਪੂਰਥਲਾ ਦੀ ਐਸਐਸਪੀ ਕੰਵਰਦੀਪ ਕੌਰ ਖੁਦ ਬੱਚੇ ਦੀ ਹਾਲਤ ਬਾਰੇ ਜਾਣਨ ਲਈ ਸਿਵਲ ਹਸਪਤਾਲ ਪਹੁੰਚੀ।
ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਹਰਜੀਤ ਸਿੰਘ ਮੁਤਾਬਕ ਸੋਮਵਾਰ ਦੁਪਹਿਰ ਲੜਕੀ ਝੁੱਗੀ ਵਿੱਚ ਇਕਲੀ ਸੀ। ਉਸ ਦੇ ਮਾਤਾ ਪਿਤਾ ਕੰਮ 'ਤੇ ਗਏ ਸੀ। 30 ਸਾਲਾ ਗੁਆਂਢੀ ਨੇ ਬਿਸਕੁੱਟ ਦੇ ਪੈਕੇਟ ਨਾਲ ਲੜਕੀ ਨੂੰ ਗੁਮਰਾਹ ਕੀਤਾ ਤੇ ਖਾਲੀ ਝੁੱਗੀ ਵਿੱਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਾਮ ਨੂੰ ਕੰਮ ਤੋਂ ਆਏ ਮਾਪਿਆਂ ਨੇ ਜਦੋਂ ਬੱਚੀ ਨੂੰ ਘਰ 'ਚ ਨਹੀਂ ਵੇਖਿਆ ਤਾਂ ਉਨ੍ਹਾਂ ਨੇ ਬੱਚੀ ਉਸ ਦੀ ਭਾਲ ਕਰਨ ਲੱਗੇ। ਬੱਚੀ ਕੁਝ ਹੀ ਦੂਰੀ 'ਤੇ ਝੁੱਗੀ ਵਿੱਚ ਖੂਨ ਨਾਲ ਲਿਬੜੀ ਹਾਲਤ 'ਚ ਪਈ ਮਿਲੀ। ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ।
ਇਸ ਦੇ ਨਾਲ ਹੀ ਐਸਐਚਓ ਨੇ ਦੱਸਿਆ ਕਿ ਮੁਲਜ਼ਮ ਮੂਲ ਰੂਪ ਵਿੱਚ ਬਿਹਾਰ ਦੇ ਮੁੰਗੇਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਬੱਚੇ ਦੇ ਮਾਪਿਆਂ ਦੇ ਬਿਆਨ ਲਏ ਜਾ ਰਹੇ ਹਨ। ਦੋਸ਼ੀ 15 ਦਿਨ ਪਹਿਲਾਂ ਬਿਹਾਰ ਤੋਂ ਆਇਆ ਸੀ।
ਇਹ ਵੀ ਪੜ੍ਹੋ: ਜਰਮਨੀ, ਫ਼ਰਾਂਸ, ਇਟਲੀ ਤੇ ਸਪੇਨ ਨੇ ਕੋਵਿਡ ਵੈਕਸੀਨ ‘ਐਸਟ੍ਰਾਜੈਨੇਕਾ’ ਦੀ ਵਰਤੋਂ ’ਤੇ ਲਾਈ ਪਾਬੰਦੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904