ਪੜਚੋਲ ਕਰੋ
ਮੌਸਮ ਵਿਭਾਗ ਨੇ ਸੁਣਾਈ ਖੁਸ਼ਖਬਰੀ! ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ
ਸੂਬੇ ਦੇ ਕਈ ਜ਼ਿਲ੍ਹਿਆਂ 'ਚ ਅਗਲੇ ਕੁਝ ਘੰਟੇ ਅੰਦਰ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦਾ ਅਨੁਮਾਨ ਹੈ ਜਿਸ ਨਾਲ ਚੁੱਬਵੀਂ ਗਰਮੀ ਤੋਂ ਰਾਹਤ ਮਿਲੇਗੀ।

ਚੰਡੀਗੜ੍ਹ: ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਮੌਸਮ ਖੁਸ਼ਗਵਾਰ ਹੋ ਗਿਆ। ਸੂਬੇ ਦੇ ਕਈ ਜ਼ਿਲ੍ਹਿਆਂ 'ਚ ਅਗਲੇ ਕੁਝ ਘੰਟੇ ਅੰਦਰ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦਾ ਅਨੁਮਾਨ ਹੈ ਜਿਸ ਨਾਲ ਚੁੱਬਵੀਂ ਗਰਮੀ ਤੋਂ ਰਾਹਤ ਮਿਲੇਗੀ। ਰਾਜ 'ਚ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਦੀਨਾਨਗਰ, ਪਠਾਨਕੋਟ, ਸੁਲਤਾਨਪੁਰ ਲੋਧੀ, ਬਟਾਲਾ, ਬਿਆਸ, ਜਲੰਧਰ, ਕਪੂਰਥਲਾ, ਨਕੋਦਰ, ਫਗਵਾੜ੍ਹਾ, ਫਿਲੌਰ, ਸ਼ਾਹਕੋਟ, ਹੁਸ਼ਿਆਰਪੁਰ, ਟਾਂਡਾ, ਮੁਕੇਰੀਆਂ, ਦਸੂਆ ਤੇ ਕਾਦੀਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।
ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ ਆਉਣ ਵਾਲੇ ਦਿਨਾਂ ਵਿੱਚ ਰਾਜ ਅੰਦਰ ਖ਼ਾਸਕਰ ਉੱਤਰੀ ਜ਼ਿਲ੍ਹਿਆਂ ਵਿੱਚ ਮੌਸਮ ਵਿੱਚ ਅਜਿਹੀਆਂ ਹੀ ਗਤੀਵਿਧੀਆਂ ਜਾਰੀ ਰਹਿਣਗੀਆਂ। ਇਹ ਚਿਪਚਿਪੀ ਗਰਮੀ ਤੋਂ ਥੋੜੀ ਸਮੇਂ ਲਈ ਰਾਹਤ ਪ੍ਰਦਾਨ ਕਰੇਗੀ, ਪਰ ਤਾਪਮਾਨ ਇਕਸਾਰ ਰਹੇਗਾ।
ਮਾਨਸੂਨ ਦੇ ਵਧਣ ਨਾਲ, ਪੰਜਾਬ ਵਿੱਚ ਰਾਤ ਤੇ ਸਵੇਰ ਦੀਆਂ ਤੇਜ਼ ਹਵਾਵਾਂ ਦੇ ਸਰਗਰਮ ਰਹਿਣ ਦੀ ਉਮੀਦ ਹੈ, ਜਿਸ ਨਾਲ ਨਮੀ ਵਿੱਚ ਹੋਰ ਵਾਧਾ ਹੋਵੇਗਾ ਤੇ ਰਾਤ ਦਾ ਤਾਪਮਾਨ 28 ਤੋਂ 31 ਸੈਂਟੀਗਰੇਡ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਟ੍ਰੈਂਡਿੰਗ ਟੌਪਿਕ






















