ਰਾਜਾ ਵੜਿੰਗ ਦਾ ਦਾਅਵਾ, 15 ਦਿਨਾਂ 'ਚ ਖ਼ਤਮ ਹੋਏਗਾ ਟਰਾਂਸਪੋਰਟ ਮਾਫੀਆ
ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਬੀਤੇ ਕੱਲ੍ਹ ਪੀਆਰਟੀਸੀ ਦੀ ਬੱਸ 'ਚ ਸਫ਼ਰ ਕੀਤਾ ਤੇ ਯਾਤਰੀਆਂ ਨਾਲ ਗੱਲਬਾਤ ਕੀਤੀ।

ਅਸ਼ਰਫ ਢੁੱਡੀ
ਮੁਕਤਸਰ: ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਬੀਤੇ ਕੱਲ੍ਹ ਪੀਆਰਟੀਸੀ ਦੀ ਬੱਸ 'ਚ ਸਫ਼ਰ ਕੀਤਾ ਤੇ ਯਾਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਯਾਤਰੀਆਂ ਤੋਂ ਸਰਕਾਰੀ ਬੱਸ 'ਚ ਸਫ਼ਰ ਤੇ ਸੁਝਾਅ ਬਾਰੇ ਲੋਕਾਂ ਨੂੰ ਪੁੱਛਿਆ।
ਪਿਛਲੇ ਸਾਢੇ ਚਾਰ ਸਾਲ ਦੀ ਕਾਂਗਰਸ ਸਰਕਾਰ 'ਚ ਰਾਜਾ ਵੜਿੰਗ ਪਹਿਲੇ ਅਜਿਹੇ ਟਰਾਂਸਪੋਰਟ ਮੰਤਰੀ ਹਨ ਜੋ ਇਸ ਤਰ੍ਹਾਂ ਲੋਕਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ 'ਚ 15 ਦਿਨ ਦੇ ਅੰਦਰ ਟਰਾਂਸਪੋਰਟ ਮਾਫੀਆ ਖ਼ਤਮ ਕੀਤਾ ਜਾਏਗਾ। ਜੋ ਕੰਮ ਪਿੱਛਲੇ 15 ਸਾਲ 'ਚ ਨਹੀਂ ਹੋਇਆ, ਉਹ ਕੀਤਾ ਜਾਏਗਾ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਪਹਿਲੀ ਵਾਰ ਮੁਨਾਫਾ ਕਮਾਏਗੀ।
ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਵੀ ਤਜਵੀਜ਼ ਭੇਜੀ ਹੈ। ਜਲਦ ਹੀ ਇਹ ਕੰਮ ਵੀ ਹੋ ਜਾਏਗਾ। ਅਮਿਤ ਸ਼ਾਹ ਤੇ ਕੈਪਟਨ ਦੀ ਮੁਲਾਕਾਤ 'ਤੇ ਵੀ ਰਾਜਾ ਵੜਿੰਗ ਨੇ ਕਿਹਾ ਕਿ ਇਸ ਮੁਲਾਕਾਤ ਦੇ ਨਾਲ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਕੈਪਟਨ ਲਈ ਕੋਈ ਜਗ੍ਹਾ ਨਹੀਂ ਰਹੇਗੀ।
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Before You Go
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਟ੍ਰੈਂਡਿੰਗ ਟੌਪਿਕ


















