ਪੜਚੋਲ ਕਰੋ

Punjab News: 'ਮਾਨ ਸਾਬ੍ਹ! ਪਹਿਲਾਂ ਮੇਰੇ 7 ਸਵਾਲਾਂ ਦੇ ਜਵਾਬ ਦੇ ਦਿਓ ਫਿਰ ਤੁਹਾਡੇ....'

Punjab News': ਮਾਨ ਸਾਹਿਬ! ਬਹਿਸ ਨੂੰ ਸਾਰਥਕ ਬਣਾਉਣ ਲਈ ਅਤੇ ਸੂਬੇ ਦੀ ਸਹੀ ਸਤਿਥੀ ਲੋਕਾਂ ਸਾਮ੍ਹਣੇ ਜਨਤਕ ਕਰਨ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਹੇਠ ਲਿਖੇ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕਾਂ ਨੂੰ ਉਪਲਬਧ ਕਰਾਓ:- 

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁੱਲ੍ਹੀ ਬਹਿਸ ਦੀ ਚੁਣੌਤੀ ਨੂੰ ਲੈ ਕੇ ਸਿਆਸੀ ਹਲਚਲ ਮਚ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨਾਂ ਨੂੰ ਰੋਜ਼ਾਨਾ ਝਗੜੇ ਦੀ ਬਜਾਏ ਲਾਈਵ ਬਹਿਸ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਟਵੀਟ ਕਰਕੇ ਸਵਾਲਾਂ ਦੇ ਜਵਾਬ ਮੰਗੇ ਹਨ।

ਰਾਜਾ ਵੜਿੰਗ ਨੇ ਟਵੀਟ ਕਰਕੇ ਲਿਖਿਆ

'ਮਾਨਯੋਗ ਮੁੱਖ ਮੰਤਰੀ ਸਾਹਿਬ, 

ਪਿਛਲੇ ਡੇਢ ਸਾਲ ਵਿੱਚ ਜਦੋਂ ਜਦੋਂ ਵੀ ਤੁਹਾਡੇ ਤੋਂ ਕੋਈ ਸਵਾਲ ਪੁੱਛਿਆ ਗਿਆ ਹੈ ਜਾਂ ਕੋਈ ਸਲਾਹ ਦਿੱਤੀ ਗਈ ਹੈ, ਤੁਸੀਂ ਅਕਸਰ ਮੁੱਦੇ ਤੋਂ ਧਿਆਨ ਭਟਕਾਉਣ ਵਾਸਤੇ ਇਸ ਤਰ੍ਹਾਂ ਦੀ ਚਰਚਾ ਛੇੜ ਦਿੰਦੇ ਹੋ। ਚੰਗਾ ਹੁੰਦਾ ਜੇਕਰ ਤੁਸੀਂ SYL ਦੇ ਮੁੱਦੇ 'ਤੇ ਚਰਚਾ ਕਰਨ ਲਈ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨਾਲ ਇਕ ਸਾਰਥਕ ਚਰਚਾ ਕਰਦੇ।

ਲੋਕਤੰਤਰ ਵਿੱਚ ਵੈਸੇ ਤਾਂ ਵਿਰੋਧੀ ਧਿਰ ਅਤੇ ਜਨਤਾ ਸੱਤਾਧਾਰੀ ਸਰਕਾਰ ਤੋਂ ਸਵਾਲ ਪੁੱਛਦੀ ਹੈ ਪਰ ਤੁਹਾਡੀ ਸਰਕਾਰ ‘ਬਦਲਾਅ’ ਦੀ ਸਰਕਾਰ ਹੈ, ਇਸ ਕਰਕੇ ਤੁਸੀਂ ਸਵਾਲ ਵਿਰੋਧੀਆਂ ਨੂੰ ਪੁੱਛਦੇ ਹੋ।

ਮਾਨ ਸਾਹਿਬ! ਬਹਿਸ ਨੂੰ ਸਾਰਥਕ ਬਣਾਉਣ ਲਈ ਅਤੇ ਸੂਬੇ ਦੀ ਸਹੀ ਸਤਿਥੀ ਲੋਕਾਂ ਸਾਮ੍ਹਣੇ ਜਨਤਕ ਕਰਨ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਹੇਠ ਲਿਖੇ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕਾਂ ਨੂੰ ਉਪਲਬਧ ਕਰਾਓ:- 

1. ਪੰਜਾਬ ਵਿੱਚ ਅਪਰਾਧਿਕ ਮਾਮਲੇ ਡੇਢ ਸਾਲ ਵਿੱਚ ਕਿਸ ਦਰ ਨਾਲ ਵਧੇ ਹਨ?
2. ਪੰਜਾਬ ਵਿੱਚ ਨਸ਼ਿਆਂ ਵਿੱਚ ਕਿੰਨਾ ਵਾਧਾ ਹੋਇਆ ਹੈ ਅਤੇ ਸਾਡੇ ਕਿੰਨੇ ਨੌਜਵਾਨਾਂ ਦੀਆਂ ਮੌਤਾਂ ਨਸ਼ਿਆਂ ਨਾਲ ਹੋਈਆਂ ਹਨ।
3. ਪੰਜਾਬ ਦੇ ਕਰਜ਼ੇ ਵਿਚ ਕਿੰਨਾ ਵਾਧਾ ਹੋਇਆ ਹੈ?
4. ਪੰਜਾਬ ਵਿੱਚ ਪਿਛਲੇ ਡੇਢ ਸਾਲ ਦੌਰਾਨ ਕਿੰਨੇ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਹਨ?
5. ਤੁਹਾਡੇ ਕਾਰਜਕਾਲ ਦੌਰਾਨ ਤੁਸੀਂ ਕਿਹੜੇ ਕਿਹੜੇ ਵਿਭਾਗਾਂ ਵਿਚ ਇਸ਼ਤਿਹਾਰ ਦੇ ਕੇ ਨਵੀਂ ਭਰਤੀ ਕੀਤੀ ਹੈ।  
6. ਪੰਜਾਬ ਦੇ ਖਜ਼ਾਨੇ ਵਿੱਚੋਂ ਕਿੰਨਾ ਪੈਸਾ ਤੁਸੀਂ ਮਸ਼ਹੂਰੀਆਂ ‘ਤੇ ਲਗਾਇਆ ਹੈ?
7. ਤੁਸੀਂ ਹੜ੍ਹ ਪੀੜਤਾਂ ਨੂੰ ਕੁੱਲ ਕਿੰਨੇ ਪੈਸੇ ਦਿੱਤੇ ਹਨ? ਪ੍ਰਤੀ ਏਕੜ ਕਿਸਾਨਾਂ ਨੂੰ ਕਿੰਨਾ ਮੁਆਵਜ਼ਾ ਦਿੱਤਾ ਹੈ?

ਇਹਨਾਂ ਤੱਥਾਂ ਨੂੰ ਜਨਤਕ ਕਰਨ ਤੋਂ ਬਾਅਦ ਅਸੀਂ ਤੁਹਾਡੇ ਇਹ ਪ੍ਰਸਤਾਵ ਸਵੀਕਾਰ ਕਰਦੇ ਹਾਂ।'

ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਟਵੀਟ ਕਰਕੇ ਕਿਹਾ ਸੀ...ਭਾਜਪਾ ਪ੍ਰਧਾਨ ਜਾਖੜ ਜੀ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਮੇਰਾ ਖੁੱਲਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜੇ, ਜਵਾਨੀ ਕਿਸਾਨੀ, ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ..ਸਾਰੇ ਮੁੱਦਿਆਂ ਤੇ ਲਾਈਵ ਬਹਿਸ ਕਰੀਏ..ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ੁਬਾਨੀ ਬੋਲਾਂਗਾ..1 ਨਵੰਬਰ ‘ਪੰਜਾਬ ਦਿਵਸ” ਵਾਲਾ ਦਿਨ ਠੀਕ ਰਹੇਗਾ..ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਵੇਗਾ.. ਮੇਰੀ ਤਾਂ ਪੂਰੀ ਤਿਆਰੀ ਐ ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਨਹੀਂ ਲਾਉਣੇ ਪੈਂਦੇ..

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ, ਪਠਾਨਕੋਟ-ਜਲੰਧਰ 'ਚ ਪੈ ਰਿਹਾ ਮੀਂਹ; ਮਿਲੀ ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ
ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ, ਪਠਾਨਕੋਟ-ਜਲੰਧਰ 'ਚ ਪੈ ਰਿਹਾ ਮੀਂਹ; ਮਿਲੀ ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ
ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
Bathinda 'ਚ ਪਾਣੀ ਦੀ ਵਾਰੀ ਨੂੰ ਲੈ ਕੇ ਭਰਾਵਾਂ ਵਿਚਾਲੇ ਖੂਨੀ ਵਿਵਾਦ , ਚਾਚੇ ਨੇ ਭਤੀਜੇ ਦਾ ਕੀਤਾ ਕਤਲ, ਭਰਾ ਗੰਭੀਰ ਜ਼ਖ਼ਮੀ
Bathinda 'ਚ ਪਾਣੀ ਦੀ ਵਾਰੀ ਨੂੰ ਲੈ ਕੇ ਭਰਾਵਾਂ ਵਿਚਾਲੇ ਖੂਨੀ ਵਿਵਾਦ , ਚਾਚੇ ਨੇ ਭਤੀਜੇ ਦਾ ਕੀਤਾ ਕਤਲ, ਭਰਾ ਗੰਭੀਰ ਜ਼ਖ਼ਮੀ
Ravneet Singh Bittu ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ, ਰਾਸ਼ਟਰਪਤੀ ਨੇ ਕੀਤਾ ਮਨਜ਼ੂਰ , ਹੁਣ ਲੜਣਗੇ ਪੰਜਾਬ ਵਿਧਾਨ ਸਭਾ ਚੋਣ  
Ravneet Singh Bittu ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ, ਰਾਸ਼ਟਰਪਤੀ ਨੇ ਕੀਤਾ ਮਨਜ਼ੂਰ , ਹੁਣ ਲੜਣਗੇ ਪੰਜਾਬ ਵਿਧਾਨ ਸਭਾ ਚੋਣ  

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?
Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।
ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।
ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।
ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।
Embed widget