ਪੜਚੋਲ ਕਰੋ

ਜਦ ਭੀਖੀ ਦੇ ਨੌਜਵਾਨ ਨੇ ਕੈਪਟਨ ਦਾ 'ਰਾਜਾ' ਪਾਇਆ 'ਵਾਹਣੀਂ'

ਨੌਜਵਾਨ ਨੇ ਰਾਜਾ ਵੜਿੰਗ ਨੂੰ ਕਾਂਗਰਸ ਦੀ ਘਰ-ਘਰ ਨੌਕਰੀ ਮੁਹਿੰਮ 'ਤੇ ਸਵਾਲ ਕੀਤਾ ਤਾਂ ਵੜਿੰਗ ਨੇ ਕਿਹਾ ਕਿ ਪੰਜਾਬ 'ਚ ਕੁੱਲ 40 ਲੱਖ ਮੁਲਾਜ਼ਮ ਹਨ ਤੇ ਅਸੀਂ ਸਾਢੇ ਪੰਜ ਲੱਖ ਰੁਜ਼ਗਾਰ ਦਿੱਤਾ। ਇਸ 'ਤੇ ਨੌਜਵਾਨ ਨੇ ਕਿਹਾ ਕਿ ਤੁਸੀਂ ਗ਼ਲਤ ਹੋ ਸਾਨੂੰ ਨੌਕਰੀ ਨਹੀਂ ਮਿਲੀ।

ਮਾਨਸਾ: ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਹਾਲਾਤ ਉਦੋਂ ਕੁਝ ਅਸਹਿਜ ਹੋ ਗਏ ਜਦ ਇੱਕ ਜਾਗਰੂਕ ਵੋਟਰ ਨੇ ਉਨ੍ਹਾਂ ਨੂੰ ਰੁਜ਼ਗਾਰ ਦੇ ਮਾਮਲੇ 'ਤੇ ਕਈ ਤਿੱਖੇ ਸਵਾਲ ਦਾਗ ਦਿੱਤੇ। ਨੌਜਵਾਨ ਨੇ ਸਿੱਧਾ ਹੀ ਪੁੱਛ ਲਿਆ ਕਿ ਤੁਹਾਡੀ ਸਰਕਾਰ ਨੇ ਨਾ ਸਾਨੂੰ ਰੁਜਗਾਰ ਦਿੱਤਾ ਤੇ ਨਾ ਬੇਰੁਜ਼ਗਾਰੀ ਭੱਤਾ। ਦਰਅਸਲ, ਆਪਣੇ ਲੋਕ ਸਭਾ ਹਲਕੇ ਅਧੀਨ ਆਉਂਦੇ ਮਾਨਸਾ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਤਹਿਤ ਰਾਜਾ ਵੜਿੰਗ ਭੀਖੀ ਪਹੁੰਚੇ। ਉਹ ਬਾਜ਼ਾਰ ਵਿੱਚ ਦੁਕਾਨਦਾਰਾਂ ਨਾਲ ਮੁਲਾਕਾਤ ਕਰ ਰਹੇ ਸਨ ਕਿ ਦੁਕਾਨ 'ਤੇ ਖੜ੍ਹੇ ਨੌਜਵਾਨ ਗੁਰਵਿੰਦਰ ਭੀਖੀ ਨੇ ਵੜਿੰਗ ਨੂੰ ਸਵਾਲ ਕਰਨਾ ਚਾਹਿਆ। ਵੜਿੰਗ ਨੇ ਵੀ ਦਲੇਰੀ ਦਿਖਾਈ ਤੇ ਨੌਜਵਾਨ ਦੇ ਸ਼ੰਕੇ ਦੂਰ ਕਰਨ ਲਈ ਰੁਕ ਗਏ। ਸ਼ਾਇਦ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਹ ਨੌਜਵਾਨ ਕੀ ਪੁੱਛਣ ਵਾਲਾ ਹੈ ਤੇ ਇਹ ਸਾਰਾ ਮਾਮਲਾ ਵੀਡੀਓ 'ਚ ਰਿਕਾਰਡ ਹੋ ਗਿਆ। ਨੌਜਵਾਨ ਨੇ ਰਾਜਾ ਵੜਿੰਗ ਨੂੰ ਕਾਂਗਰਸ ਦੀ ਘਰ-ਘਰ ਨੌਕਰੀ ਮੁਹਿੰਮ 'ਤੇ ਸਵਾਲ ਕੀਤਾ ਤਾਂ ਵੜਿੰਗ ਨੇ ਕਿਹਾ ਕਿ ਪੰਜਾਬ 'ਚ ਕੁੱਲ 40 ਲੱਖ ਮੁਲਾਜ਼ਮ ਹਨ ਤੇ ਅਸੀਂ ਸਾਢੇ ਪੰਜ ਲੱਖ ਰੁਜ਼ਗਾਰ ਦਿੱਤਾ। ਇਸ 'ਤੇ ਨੌਜਵਾਨ ਨੇ ਕਿਹਾ ਕਿ ਤੁਸੀਂ ਗ਼ਲਤ ਹੋ ਸਾਨੂੰ ਨੌਕਰੀ ਨਹੀਂ ਮਿਲੀ। ਸਾਨੂੰ ਦਿਹਾੜੀ 'ਤੇ ਜਾਣਾ ਪੈਂਦਾ ਹੈ ਤੇ ਇਹ ਵੀ ਨਹੀਂ ਪਤਾ ਕਿ ਅੱਜ ਦਿਹਾੜੀ ਮਿਲੇਗੀ ਕਿ ਨਾ। ਗੁਰਵਿੰਦਰ ਨੇ ਕਿਹਾ ਕਿ ਤੁਸੀਂ ਕਹਿੰਦੇ ਸੀ ਕਿ 2,500 ਰੁਪਏ ਪੈਨਸ਼ਨ (ਬੇਰੁਜ਼ਗਾਰੀ ਭੱਤਾ) ਮਿਲੇਗਾ, ਪਰ ਉਹ ਵੀ ਨਾ ਮਿਲਿਆ। ਨੌਜਵਾਨ ਦੇ ਬੇਬਾਕ ਅੰਦਾਜ਼ 'ਤੇ ਰਾਜਾ ਵੜਿੰਗ ਲਾਜਵਾਬ ਹੋ ਗਏ। ਫਿਰ ਵੜਿੰਗ ਨੇ ਨੌਜਵਾਨ ਤੋਂ ਉਸ ਦੀ ਵਿੱਦਿਅਕ ਯੋਗਤਾ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਬਾਰ੍ਹਵੀਂ ਪਾਸ ਹੈ ਤੇ ਮਹਿੰਗੇ ਪ੍ਰਾਈਵੇਟ ਕਾਲਜਾਂ 'ਚ ਅੱਗੇ ਨਹੀਂ ਪੜ੍ਹਨ ਦੀ ਉਸ ਵਿੱਚ ਸਮਰੱਥਾ ਨਹੀਂ ਹੈ। ਵੜਿੰਗ ਨੇ ਨੌਜਵਾਨ ਤੋਂ ਇਹ ਕਹਿ ਕੇ ਆਪਣਾ ਖਹਿੜਾ ਛੁਡਾਇਆ ਕਿ ਉਨ੍ਹਾਂ ਪੂਰੇ ਬਾਜ਼ਾਰ ਵਿੱਚ ਜਾਣਾ ਹੈ ਤੇ ਲੋਕ ਦੁਕਾਨਾਂ ਬੰਦ ਕਰ ਜਾਣਗੇ। ਬੇਵੱਸ ਹੋਏ ਵਿਧਾਇਕ ਵੜਿੰਗ ਨੇ ਨੌਜਵਾਨ ਗੁਰਵਿੰਦਰ ਨੂੰ ਹਾਰ ਕੇ ਇਹ ਕਹਿ ਦਿੱਤਾ ਕਿ ਕਾਕਾ ਤੂੰ ਮੇਰਾ ਅੱਧਾ ਘੰਟਾ ਲੈ ਲਿਆ, ਹਾਲਾਂਕਿ ਗੱਲਬਾਤ ਦੀ ਵੀਡੀਓ ਇੱਕ ਮਿੰਟ ਦੀ ਹੀ ਹੈ, ਜੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਦੇਖੋ ਵੀਡੀਓ-

ਟਾਪ ਹੈਡਲਾਈਨ

Punjab Bandh: ਪੰਜਾਬ ਤੋਂ ਵੱਡੀ ਖਬਰ, 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ, ਪੜ੍ਹੋ ਪੂਰੀ ਖਬਰ...
Punjab Bandh: ਪੰਜਾਬ ਤੋਂ ਵੱਡੀ ਖਬਰ, 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ, ਪੜ੍ਹੋ ਪੂਰੀ ਖਬਰ...
Sukhbir Badal Attacked: ਸੁਖਬੀਰ ਬਾਦਲ 'ਤੇ ਹਮਲੇ ਦੇ ਮਾਮਲੇ ਨੂੰ ਲੈ ਵੱਡਾ ਅਪਡੇਟ, ਮਜੀਠੀਆ ਬੋਲੇ- ਹੱਥ 'ਤੇ 150 ਟਾਂਕੇ, ਹੱਡੀ ਹੋਈ ਫ੍ਰੈਕਚਰ; ਨਿਹੰਗ ਦਾ ਦਾਅਵਾ- ਵਾਹਿਗੁਰੂ ਦੇ ਹੁਕਮ 'ਤੇ...
ਸੁਖਬੀਰ ਬਾਦਲ 'ਤੇ ਹਮਲੇ ਦੇ ਮਾਮਲੇ ਨੂੰ ਲੈ ਵੱਡਾ ਅਪਡੇਟ, ਮਜੀਠੀਆ ਬੋਲੇ- ਹੱਥ 'ਤੇ 150 ਟਾਂਕੇ, ਹੱਡੀ ਹੋਈ ਫ੍ਰੈਕਚਰ; ਨਿਹੰਗ ਦਾ ਦਾਅਵਾ- ਵਾਹਿਗੁਰੂ ਦੇ ਹੁਕਮ 'ਤੇ...
Punjab Weather: ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਅਗਲੇ 5 ਦਿਨਾਂ 'ਚ ਮੱਚੇਗੀ ਤਬਾਹੀ! ਜਾਣੋ ਕਿੱਥੇ ਅਤੇ ਕਦੋਂ ਹੋਏਗੀ ਬਾਰਿਸ਼; ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ...
ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਅਗਲੇ 5 ਦਿਨਾਂ 'ਚ ਮੱਚੇਗੀ ਤਬਾਹੀ! ਜਾਣੋ ਕਿੱਥੇ ਅਤੇ ਕਦੋਂ ਹੋਏਗੀ ਬਾਰਿਸ਼; ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ...
Punjab School Holiday: ਪੰਜਾਬ 'ਚ ਛੁੱਟੀ ਦਾ ਐਲਾਨ! ਸੋਮਵਾਰ ਨੂੰ ਚੰਡੀਗੜ੍ਹ-ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਛੁੱਟੀ ਦਾ ਐਲਾਨ! ਸੋਮਵਾਰ ਨੂੰ ਚੰਡੀਗੜ੍ਹ-ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
Embed widget