ਪੜਚੋਲ ਕਰੋ

ਬਠਿੰਡਾ ਤੋਂ ਹਰਸਿਮਰਤ ਤੇ ਰਾਜਾ ਵੜਿੰਗ ਦਾ ਪੇਚਾ, ਖਹਿਰਾ ਬਣਾਉਣਗੇ ਦਿਲਚਸਪ ਮੁਕਾਬਲਾ

ਬਠਿੰਡਾ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦਾ ਪੇਚਾ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨਾਲ ਪੈਣਾ ਤੈਅ ਹੈ। ਬੇਸ਼ੱਕ ਅਕਾਲੀ ਦਲ ਨੇ ਬਠਿੰਡਾ ਤੋਂ ਰਸਮੀ ਤੌਰ 'ਤੇ ਕੋਈ ਉਮੀਦਵਾਰ ਨਹੀਂ ਐਲਾਨਿਆ ਪਰ ਹੁਣ ਤੈਅ ਹੈ ਕਿ ਹਰਸਿਮਰਤ ਬਾਦਲ ਹੀ ਮੁੜ ਚੋਣ ਲੜਨਗੇ। ਇਸ ਬਾਰੇ ਅੱਜ ਜਦੋਂ ਅਕਾਲੀ ਲੀਡਰ ਬਿਕਰਮ ਮੀਜੀਠੀਆ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਉਮੀਦਵਾਰ ਕੌਣ ਹਨ। ਹਰਸਿਮਰਤ ਬਾਦਲ ਤੇ ਉਨ੍ਹਾਂ ਦੇ ਸਹੁਰਾ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਬਠਿੰਡਾ ਵਿੱਚ ਡਟੇ ਹੋਏ ਹਨ।

ਚੰਡੀਗੜ੍ਹ: ਬਠਿੰਡਾ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦਾ ਪੇਚਾ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨਾਲ ਪੈਣਾ ਤੈਅ ਹੈ। ਬੇਸ਼ੱਕ ਅਕਾਲੀ ਦਲ ਨੇ ਬਠਿੰਡਾ ਤੋਂ ਰਸਮੀ ਤੌਰ 'ਤੇ ਕੋਈ ਉਮੀਦਵਾਰ ਨਹੀਂ ਐਲਾਨਿਆ ਪਰ ਹੁਣ ਤੈਅ ਹੈ ਕਿ ਹਰਸਿਮਰਤ ਬਾਦਲ ਹੀ ਮੁੜ ਚੋਣ ਲੜਨਗੇ। ਇਸ ਬਾਰੇ ਅੱਜ ਜਦੋਂ ਅਕਾਲੀ ਲੀਡਰ ਬਿਕਰਮ ਮੀਜੀਠੀਆ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਉਮੀਦਵਾਰ ਕੌਣ ਹਨ। ਹਰਸਿਮਰਤ ਬਾਦਲ ਤੇ ਉਨ੍ਹਾਂ ਦੇ ਸਹੁਰਾ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਬਠਿੰਡਾ ਵਿੱਚ ਡਟੇ ਹੋਏ ਹਨ। ਦਰਅਸਲ ਅਕਾਲੀ ਦਲ ਨੇ ਅਜੇ ਤੱਕ ਬਠਿੰਡਾ ਤੇ ਫਿਰੋਜ਼ਪੁਰ ਤੋਂ ਆਪਣੇ ਉਮੀਦਵਾਰ ਨਹੀਂ ਐਲਾਨੇ ਹਨ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਕਾਂਗਰਸ ਦੇ ਪੱਤੇ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ। ਹੁਣ ਕਾਂਗਰਸ ਨੇ ਬਠਿੰਡਾ ਤੋਂ ਰਾਜਾ ਵੜਿੰਗ ਤੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਗੁਬਾਇਆ ਨੂੰ ਉਮੀਦਵਾਰ ਬਣਾਇਆ ਹੈ। ਇਸ ਮਗਰੋਂ ਤੈਅ ਮੰਨਿਆ ਜਾ ਰਿਹਾ ਹੈ ਕਿ ਬਠਿੰਡਾ ਤੋਂ ਹਰਸਿਮਰਤ ਬਾਦਲ ਹੀ ਚੋਣ ਲੜਨਗੇ। ਦੂਜੇ ਪਾਸੇ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਚੋਣ ਲੜ ਸਕਦੇ ਹਨ। ਪਹਿਲਾਂ ਚਰਚਾ ਸੀ ਕਿ ਕਾਂਗਰਸ ਬਠਿੰਡਾ ਤੋਂ ਨਵਜੋਤ ਸਿੱਧੂ ਜਾਂ ਮਨਪ੍ਰੀਤ ਬਾਦਲ ਨੂੰ ਚੋਣ ਲੜਾ ਸਕਦੀ ਹੈ। ਅਜਿਹਾ ਹੋਣ ਨਾਲ ਹਰਸਿਮਰਤ ਬਾਦਲ ਲਈ ਹਾਲਾਤ ਔਖੇ ਹੋ ਜਾਣੇ ਸੀ। ਇਸ ਲਈ ਅਕਾਲੀ ਦਲ ਨੇ ਫਿਰੋਜ਼ਪੁਰ ਹਲਕਾ ਸੁਰੱਖਿਅਤ ਛੱਡਿਆ ਸੀ ਤਾਂ ਜੋ ਹਰਸਿਰਤ ਦਾ ਹਲਕਾ ਤਬਦੀਲ ਕੀਤਾ ਜਾ ਸਕੇ। ਹੁਣ ਹਾਲਾਤ ਸਾਫ ਹੋਣ ਮਗਰੋਂ ਅਕਾਲੀ ਦਲ ਅੱਜ-ਭਲਕ ਆਪਣੇ ਉਮੀਦਵਾਰ ਐਲਾਨ ਦੇਵੇਗਾ। ਇਨ੍ਹਾਂ ਵਿੱਚ ਬਠਿੰਡਾ ਤੋਂ ਹਰਸਿਮਰਤ ਦਾ ਚੋਣ ਲੜਨਾ ਤਾਂ ਤੈਅ ਹੀ ਹੈ। ਉਂਝ ਕਾਂਗਰਸ ਦੇ ਰਾਜਾ ਵੜਿੰਗ ਵੀ ਹਰਸਿਮਰਤ ਨੂੰ ਕਰੜੀ ਟੱਕਰ ਦੇਣਗੇ। ਨੌਜਵਾਨ ਲੀਡਰ ਰਾਜਾ ਵੜਿੰਗ ਚੰਗੇ ਬੁਲਾਰੇ ਹਨ। ਬੇਸ਼ੱਕ ਉਹ ਬੜਬੋਲੇਪਣ ਕਰਕੇ ਕਈ ਵਿਵਾਦਾਂ ਵਿੱਚ ਘਿਰਦੇ ਰਹਿੰਦੇ ਹਨ ਪਰ ਵੋਟਰਾਂ ਨੂੰ ਕੀਲ ਲੈਣ ਦੀ ਕਲਾ ਉਨ੍ਹਾਂ ਵਿੱਚ ਹੈ। ਉਹ ਗਿੱਦੜਬਾਹਾ ਤੋਂ ਦੋ ਵਾਰ ਵਿਧਾਨ ਸਭਾ ਚੋਣ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਤੇ ਆਮ ਆਦਮੀ ਪਾਰਟੀ ਦੀ ਪ੍ਰੋ. ਬਲਜਿੰਦਰ ਕੌਰ ਦੇ ਮੈਦਾਨ ਵਿੱਚ ਆਉਣ ਕਰਕੇ ਬਠਿੰਡਾ ਦਾ ਮੁਕਾਬਲਾ ਦਿਲਚਸ ਰਹਿਣ ਵਾਲਾ ਹੈ।

ਟਾਪ ਹੈਡਲਾਈਨ

ਪਰਵਿੰਦਰ ਝੋਟਾ ਕਤਲਕਾਂਡ ਮਾਮਲੇ 'ਚ ਦੇਰ ਰਾਤ ਮਾਨਸਾ ਪਹੁੰਚੀ CBI ਦੀ ਟੀਮ, ਪੁਲਿਸ ਨੇ ਕੇਸ ਦੀਆਂ ਫਾਈਲਾਂ ਸੌਂਪੀਆਂ; ਅੱਜ ਪਰਿਵਾਰ ਨਾਲ ਕਰੇਗੀ ਮੁਲਾਕਾਤ
ਪਰਵਿੰਦਰ ਝੋਟਾ ਕਤਲਕਾਂਡ ਮਾਮਲੇ 'ਚ ਦੇਰ ਰਾਤ ਮਾਨਸਾ ਪਹੁੰਚੀ CBI ਦੀ ਟੀਮ, ਪੁਲਿਸ ਨੇ ਕੇਸ ਦੀਆਂ ਫਾਈਲਾਂ ਸੌਂਪੀਆਂ; ਅੱਜ ਪਰਿਵਾਰ ਨਾਲ ਕਰੇਗੀ ਮੁਲਾਕਾਤ
Punjab News : ਪੰਜਾਬ ਕਾਂਗਰਸ ਦੇ ਸਾਬਕਾ MLA ਦਾ ਗੰਨਮੈਨ ਅਫੀਮ ਸਮੇਤ ਗ੍ਰਿਫ਼ਤਾਰ, 2 ਹੋਰ ਸਾਥੀ ਵੀ ਕਾਬੂ
Punjab News : ਪੰਜਾਬ ਕਾਂਗਰਸ ਦੇ ਸਾਬਕਾ MLA ਦਾ ਗੰਨਮੈਨ ਅਫੀਮ ਸਮੇਤ ਗ੍ਰਿਫ਼ਤਾਰ, 2 ਹੋਰ ਸਾਥੀ ਵੀ ਕਾਬੂ
Punjab News : ਗੁਜਰਾਤ ਤੇ ਰਾਜਸਥਾਨ ਤੋਂ ਪੰਜਾਬ ਆ ਰਿਹਾ ਨਸ਼ਾ ! CM ਭਗਵੰਤ ਮਾਨ ਨੇ ਅਮਿਤ ਸ਼ਾਹ ਦੇ ਦੌਰੇ ਦੌਰਾਨ ਚੁੱਕੇ ਵੱਡੇ ਸਵਾਲ
Punjab News : ਗੁਜਰਾਤ ਤੇ ਰਾਜਸਥਾਨ ਤੋਂ ਪੰਜਾਬ ਆ ਰਿਹਾ ਨਸ਼ਾ ! CM ਭਗਵੰਤ ਮਾਨ ਨੇ ਅਮਿਤ ਸ਼ਾਹ ਦੇ ਦੌਰੇ ਦੌਰਾਨ ਚੁੱਕੇ ਵੱਡੇ ਸਵਾਲ
Punjab News: ਪੰਜਾਬ ਮੁੱਖ ਸਕੱਤਰ ਨੂੰ 28 ਅਕਤੂਬਰ ਨੂੰ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ, ਇਸ ਮਾਮਲੇ 'ਚ ਅਦਾਲਤ ਨੇ ਕੀਤੀ ਸਖ਼ਤ ਕਾਰਵਾਈ; 2 ਲੱਖ ਜੁਰਮਾਨੇ 'ਤੇ ਪਹਿਲਾਂ ਹੀ...
ਪੰਜਾਬ ਮੁੱਖ ਸਕੱਤਰ ਨੂੰ 28 ਅਕਤੂਬਰ ਨੂੰ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ, ਇਸ ਮਾਮਲੇ 'ਚ ਅਦਾਲਤ ਨੇ ਕੀਤੀ ਸਖ਼ਤ ਕਾਰਵਾਈ; 2 ਲੱਖ ਜੁਰਮਾਨੇ 'ਤੇ ਪਹਿਲਾਂ ਹੀ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
Diwali Business Idea : ਦੀਵਾਲੀ ’ਤੇ ਸ਼ੁਰੂ ਕਰੋ ਇਹ ਕਾਰੋਬਾਰ, 10 ਹਜ਼ਾਰ ਰੁਪਏ ਤੋਂ ਕਰ ਸਕਦੇ ਹੋ ਸ਼ੁਰੂਆਤ
Diwali Business Idea : ਦੀਵਾਲੀ ’ਤੇ ਸ਼ੁਰੂ ਕਰੋ ਇਹ ਕਾਰੋਬਾਰ, 10 ਹਜ਼ਾਰ ਰੁਪਏ ਤੋਂ ਕਰ ਸਕਦੇ ਹੋ ਸ਼ੁਰੂਆਤ
Punjab News: ਪੰਜਾਬ ਮੁੱਖ ਸਕੱਤਰ ਨੂੰ 28 ਅਕਤੂਬਰ ਨੂੰ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ, ਇਸ ਮਾਮਲੇ 'ਚ ਅਦਾਲਤ ਨੇ ਕੀਤੀ ਸਖ਼ਤ ਕਾਰਵਾਈ; 2 ਲੱਖ ਜੁਰਮਾਨੇ 'ਤੇ ਪਹਿਲਾਂ ਹੀ...
ਪੰਜਾਬ ਮੁੱਖ ਸਕੱਤਰ ਨੂੰ 28 ਅਕਤੂਬਰ ਨੂੰ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ, ਇਸ ਮਾਮਲੇ 'ਚ ਅਦਾਲਤ ਨੇ ਕੀਤੀ ਸਖ਼ਤ ਕਾਰਵਾਈ; 2 ਲੱਖ ਜੁਰਮਾਨੇ 'ਤੇ ਪਹਿਲਾਂ ਹੀ...
Punjab News : ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਟ-ਫੁੱਟ ਕੇ ਰੋ ਪਈ ਅਦਾਕਾਰਾ , ਬੋਲੀ- ਮਾਂ ਦੀ ਬਹੁਤ ਯਾਦ ਆ ਰਹੀ ਹੈ
Punjab News : ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਟ-ਫੁੱਟ ਕੇ ਰੋ ਪਈ ਅਦਾਕਾਰਾ , ਬੋਲੀ- ਮਾਂ ਦੀ ਬਹੁਤ ਯਾਦ ਆ ਰਹੀ ਹੈ
Electricity Crisis: ਬਿਜਲੀ ਸੰਕਟ ਦਾ ਖ਼ਤਰਾ ! ਰਾਤ ਨੂੰ ਛਾ ਸਕਦਾ ਹੈ ਹਨੇਰਾ? 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
Electricity Crisis : ਬਿਜਲੀ ਸੰਕਟ ਦਾ ਖ਼ਤਰਾ ! ਰਾਤ ਨੂੰ ਛਾ ਸਕਦਾ ਹੈ ਹਨੇਰਾ? 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Salary Hike: ਸਰਕਾਰ ਨੇ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਕੀਤਾ ਐਲਾਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਵੰਬਰ 'ਚ ਅਦਾ ਹੋਏਗਾ DA, ਜਾਣੋ ਕਿਹੜੇ-ਕਿਹੜੇ ਕਰਮਚਾਰੀ ਯੋਗ ਹੋਣਗੇ?
ਸਰਕਾਰ ਨੇ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਕੀਤਾ ਐਲਾਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਵੰਬਰ 'ਚ ਅਦਾ ਹੋਏਗਾ DA, ਜਾਣੋ ਕਿਹੜੇ-ਕਿਹੜੇ ਕਰਮਚਾਰੀ ਯੋਗ ਹੋਣਗੇ?
 Employees  Bonus and Salary Hike : ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਬੋਨਸ ਦਾ ਐਲਾਨ, ਤਨਖ਼ਾਹ ਸਕੇਲ ਵੀ ਵਧਾਇਆ; ਦੁਸਹਿਰੇ ਮੌਕੇ ਡਬਲ ਤੋਹਫ਼ਾ
 Employees  Bonus and Salary Hike : ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਬੋਨਸ ਦਾ ਐਲਾਨ, ਤਨਖ਼ਾਹ ਸਕੇਲ ਵੀ ਵਧਾਇਆ; ਦੁਸਹਿਰੇ ਮੌਕੇ ਡਬਲ ਤੋਹਫ਼ਾ
Embed widget