ਪੜਚੋਲ ਕਰੋ

ਹੁਣ ਸਿੱਧੇ ਸਵਾਲ ਪੁੱਛਣ ਵਾਲਿਆਂ ਨੂੰ ਕੁਟਾਪਾ ਚੜ੍ਹਾਉਣ ਲੱਗੇ ਉਮੀਦਵਾਰਾਂ ਦੇ ਹਮਾਇਤੀ

ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ 'ਤੇ ਵੋਟਰਾਂ ਦੇ ਸਵਾਲਾਂ ਦੀਆਂ ਬੁਛਾੜਾਂ ਜਾਰੀ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਬਾਦਲ ਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਸਭ ਤੋਂ ਵੱਧ ਜਨਤਾ ਦੇ ਸਵਾਲਾਂ ਦੀ ਸਾਹਮਣਾ ਕਰਨਾ ਪੈ ਰਿਹਾ ਹੈ। ਉਮੀਦਵਾਰ ਇਨ੍ਹਾਂ ਸਵਾਲਾਂ ਤੋਂ ਇੰਨੇ ਖਫਾ ਹੋ ਗਏ ਹਨ ਕਿ ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਪ੍ਰਸ਼ਨ ਪੁੱਛਣ ਵਾਲੇ ਨੂੰ ਸਬਕ ਸਿਖਾਉਣ ਦਾ ਇਸ਼ਾਰਾ ਵੀ ਕਰ ਦਿੱਤਾ ਹੈ।

ਬਠਿੰਡਾ: ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ 'ਤੇ ਵੋਟਰਾਂ ਦੇ ਸਵਾਲਾਂ ਦੀਆਂ ਬੁਛਾੜਾਂ ਜਾਰੀ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਬਾਦਲ ਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਸਭ ਤੋਂ ਵੱਧ ਜਨਤਾ ਦੇ ਸਵਾਲਾਂ ਦੀ ਸਾਹਮਣਾ ਕਰਨਾ ਪੈ ਰਿਹਾ ਹੈ। ਉਮੀਦਵਾਰ ਇਨ੍ਹਾਂ ਸਵਾਲਾਂ ਤੋਂ ਇੰਨੇ ਖਫਾ ਹੋ ਗਏ ਹਨ ਕਿ ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਪ੍ਰਸ਼ਨ ਪੁੱਛਣ ਵਾਲੇ ਨੂੰ ਸਬਕ ਸਿਖਾਉਣ ਦਾ ਇਸ਼ਾਰਾ ਵੀ ਕਰ ਦਿੱਤਾ ਹੈ। ਸ਼ਨੀਵਾਰ ਨੂੰ ਪਿੰਡ ਕੋਲਿਆਂਵਾਲੀ ਵਿੱਚ ਰਾਜਾ ਵੜਿੰਗ ਨੂੰ ਸਵਾਲ ਪੁੱਛਣ ਤੋਂ ਤੈਸ਼ ਵਿੱਚ ਆਏ ਕਾਂਗਰਸੀਆਂ ਨੇ ਸ਼ਖਸ ਦੀ ਕੁੱਟਮਾਰ ਹੀ ਕਰ ਦਿੱਤੀ। ਬੇਸ਼ੱਕ ਰਾਜਾ ਵੜਿੰਗ ਨੇ ਇਲਜ਼ਾਮ ਲਾਇਆ ਕਿ ਸਵਾਲ ਕਰਨ ਵਾਲਾ ਅਕਾਲੀ ਦਲ ਦਾ ਬੰਦਾ ਸੀ ਪਰ ਕੁੱਟਮਾਰ ਕਰਨ ਕਰਕੇ ਉਨ੍ਹਾਂ ਦੀ ਖੂਬ ਅਲੋਚਨਾ ਹੋ ਰਹੀ ਹੈ। ਸਵਾਲ ਉੱਠ ਰਹੇ ਹਨ ਕਿ ਆਖਰ ਉਮੀਦਵਾਰ ਵੋਟਰਾਂ ਦੇ ਸਵਾਲਾਂ ਤੋਂ ਡਰ ਕਿਉਂ ਰਹੇ ਹਨ। ਉਨ੍ਹਾਂ ਕੋਲ ਜਨਤਾ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ। ਦਰਅਸਲ ਕੈਪਟਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਗੁਟਕਾ ਹੱਥ ਵਿੱਚ ਫੜ ਕੇ ਚੁੱਕੀ ਸਹੁੰ ’ਤੇ ਅੰਮ੍ਰਿਤਧਾਰੀ ਸਹਾਇਕ ਪ੍ਰੋਫੈਸਰ ਨੇ ਰਾਜਾ ਵੜਿੰਗ ਨੂੰ ਤਿੱਖੇ ਸਵਾਲ ਕੀਤੇ। ਰਾਜਾ ਵੜਿੰਗ ਨੇ ਪਹਿਲਾਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਘਿਰਦੇ ਨਜ਼ਰ ਆਏ ਤਾਂ ਉਨ੍ਹਾਂ ਦੇ ਹਮਾਇਤੀ ਕੁੱਟਮਾਰ 'ਤੇ ਉੱਤਰ ਆਏ। ਰਾਜਾ ਵੜਿੰਗ ਵੱਲੋਂ ਸਵਾਲ ਪੁੱਛਣ ਵਾਲੇ ਨੂੰ ਜਥੇਦਾਰ ਕੋਲਿਆਂਵਾਲੀ ਦਾ ਬੰਦਾ ਕਰਾਰ ਦਿੱਤਾ ਹੈ। ਹਾਸਲ ਜਾਣਕਾਰੀ ਮੁਤਾਬਕ ਸਵਾਲ ਕਰਨ ਵਾਲਾ ਗੁਰਜੀਤ ਸਿੰਘ ਗੀਤੂ ਵਾਸੀ ਕੋਲਿਆਂਵਾਲੀ, ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ’ਚ ਧਰਮ ਵਿਸ਼ੇ ਦਾ ਸਹਾਇਕ ਪ੍ਰੋਫੈਸਰ ਹੈ। ਗੁਰਜੀਤ ਸਿੰਘ ਨੇ ਮੋਬਾਈਲ ’ਤੇ ਵੀਡੀਓ ਆਨ ਕਰਕੇ ਵੜਿੰਗ ਨੂੰ ਪੁੱਛਿਆ ਕਿ ‘ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਬਾਰੇ ਝੂਠੀ ਸਹੁੰ ਖਾਧੀ ਸੀ, ਤੁਸੀਂ ਇਸ ਨੂੰ ਬੇਅਦਬੀ ਮੰਨਦੇ ਹੋ ਜਾਂ ਨਹੀਂ।’ ਇਸ ’ਤੇ ਰਾਜਾ ਵੜਿੰਗ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਰੂੜੀਆਂ ’ਤੇ ਸੁੱਟਣਾ ਬੇਅਦਬੀ ਹੈ। ਗੁਟਕਾ ਸਾਹਿਬ ਨੂੰ ਮੱਥੇ ’ਤੇ ਲਾਉਣਾ ਬੇਅਦਬੀ ਨਹੀਂ। ਥੋੜ੍ਹਾ ਬਹੁਤ ਤਾਂ ਸੋਚੋ। ਰਾਜਾ ਨੇ ਤਨਜ਼ ਕੱਸਦਿਆਂ ਆਖਿਆ ਕਿ ਤੁਸੀਂ ਬੜੇ ਤਕੜੇ ਸਿੱਖ ਹੋ?’ ਇਹ ਸਵਾਲ ਬਣਦਾ ਹੀ ਨਹੀਂ। ਇਸ ’ਤੇ ਗੁਰਜੀਤ ਨੇ ਆਖਿਆ ਕਿ 10ਵੀਂ ਪਾਤਸ਼ਾਹੀ ਨੇ 52 ਹੁਕਮ ਕੀਤੇ ਸਨ। ਉਨ੍ਹਾਂ ਆਖਿਆ ਸੀ,‘ਜੋ ਸਹੁੰ ਖਾਂਦਾ ਹੈ, ਉਹ ਮੇਰਾ ਸਿੱਖ ਨਹੀਂ ।’ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਹੈ। ਅਜਿਹੇ ’ਚ ਉਹ ਸਿੱਖ ਹਨ ਜਾਂ ਨਹੀਂ? ਰਾਜਾ ਵੜਿੰਗ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਅਮਰਿੰਦਰ ਸਿੰਘ ਤੋਂ ਵੱਡੇ ਸਿੱਖ ਨਹੀਂ। ਵੜਿੰਗ ਨੇ ਆਖਿਆ ਕਿ ਬਾਦਲਾਂ ਨੇ ਪਿਛਲੇ 25 ਸਾਲਾਂ ’ਚ ਲੋਕਾਂ ਦੀਆਂ ਰਗਾਂ ’ਚ ਨਸ਼ਾ ਪਾਇਆ ਉਸ ਨੂੰ ਕੱਢਣ ’ਤੇ ਸਮਾਂ ਤਾਂ ਲੱਗਣਾ ਹੋਇਆ।

ਟਾਪ ਹੈਡਲਾਈਨ

Pathankot 'ਚ ਗੁਰਦੁਆਰਾ ਸਾਹਿਬ ਤੇ 2 ਮੰਦਰਾਂ 'ਚ ਚੋਰੀ, ਗੋਲਕਾਂ 'ਚੋਂ ਨਕਦੀ ਗਾਇਬ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਸੋਨੇ ਦੇ ਗਹਿਣੇ ਚੋਰੀ
Pathankot 'ਚ ਗੁਰਦੁਆਰਾ ਸਾਹਿਬ ਤੇ 2 ਮੰਦਰਾਂ 'ਚ ਚੋਰੀ, ਗੋਲਕਾਂ 'ਚੋਂ ਨਕਦੀ ਗਾਇਬ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਸੋਨੇ ਦੇ ਗਹਿਣੇ ਚੋਰੀ
Punjab News: ਪੰਜਾਬ ਤੋਂ ਵੱਡੀ ਖਬਰ, ਸਰਕਾਰ ਵੱਲੋਂ 7 ਅਫ਼ਸਰਾਂ ਖ਼ਿਲਾਫ਼ ਸਖ਼ਤ ਐਕਸ਼ਨ! ਇੱਕ ਹੋਰ ਅਧਿਕਾਰੀ ਦਾ ਕੀਤਾ ਗਿਆ ਤਬਾਦਲਾ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
ਪੰਜਾਬ ਤੋਂ ਵੱਡੀ ਖਬਰ, ਸਰਕਾਰ ਵੱਲੋਂ 7 ਅਫ਼ਸਰਾਂ ਖ਼ਿਲਾਫ਼ ਸਖ਼ਤ ਐਕਸ਼ਨ! ਇੱਕ ਹੋਰ ਅਧਿਕਾਰੀ ਦਾ ਕੀਤਾ ਗਿਆ ਤਬਾਦਲਾ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
ਫਰੀਦਕੋਟ 'ਚ CM ਮਾਨ ਦੇ ਦੌਰੇ ਮਗਰੋਂ ਹੰਗਾਮਾ, ਸਿਹਤ ਕਰਮਚਾਰੀ ਪਾਣੀ ਦੀ ਟੈਂਕੀ 'ਤੇ ਚੜ੍ਹਿਆ
ਫਰੀਦਕੋਟ 'ਚ CM ਮਾਨ ਦੇ ਦੌਰੇ ਮਗਰੋਂ ਹੰਗਾਮਾ, ਸਿਹਤ ਕਰਮਚਾਰੀ ਪਾਣੀ ਦੀ ਟੈਂਕੀ 'ਤੇ ਚੜ੍ਹਿਆ
Punjab News: ਪੰਜਾਬ ਸਿਆਸਤ 'ਚ ਭੱਖਿਆ ਮਾਹੌਲ, ਹੁਣ 'ਆਪ' ਵਿਧਾਇਕ ਦੀਆਂ ਮੁਸ਼ਕਲਾਂ ਵਧਣਗੀਆਂ: ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਹਾ ਸੀ ਬੋਝ; ਗੜਗੱਜ ਬੋਲੇ- ਪੇਸ਼ੀ ਦੌਰਾਨ...
ਪੰਜਾਬ ਸਿਆਸਤ 'ਚ ਭੱਖਿਆ ਮਾਹੌਲ, ਹੁਣ 'ਆਪ' ਵਿਧਾਇਕ ਦੀਆਂ ਮੁਸ਼ਕਲਾਂ ਵਧਣਗੀਆਂ: ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਹਾ ਸੀ ਬੋਝ; ਗੜਗੱਜ ਬੋਲੇ- ਪੇਸ਼ੀ ਦੌਰਾਨ...

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Anant Ambani: ਅਨੰਤ ਅੰਬਾਨੀ ਨੇ ਮੁੰਡਵਾਇਆ ਆਪਣਾ ਸਿਰ, ਆਸਥਾ ਨਾਲ ਇੰਝ ਜੁੜਿਆ ਪਰਿਵਾਰ; ਜਾਣੋ ਤਿਰੂਪਤੀ ਬਾਲਾਜੀ ਮੰਦਰ ਕਿਉਂ ਖਾਸ?
ਅਨੰਤ ਅੰਬਾਨੀ ਨੇ ਮੁੰਡਵਾਇਆ ਆਪਣਾ ਸਿਰ, ਆਸਥਾ ਨਾਲ ਇੰਝ ਜੁੜਿਆ ਪਰਿਵਾਰ; ਜਾਣੋ ਤਿਰੂਪਤੀ ਬਾਲਾਜੀ ਮੰਦਰ ਕਿਉਂ ਖਾਸ?
Plane Crash: ਮੰਦਭਾਗੀ ਖਬਰ ਆਈ ਸਾਹਮਣੇ, ਅਚਾਨਕ ਕ੍ਰੈਸ਼ ਹੋਇਆ ਜਹਾਜ਼, ਪੈ ਗਿਆ ਚੀਕ-ਚਿਹਾੜਾ; ਪਾਇਲਟ ਸਣੇ 11 ਲੋਕਾਂ ਦੀ ਦਰਦਨਾਕ ਮੌਤ...
ਮੰਦਭਾਗੀ ਖਬਰ ਆਈ ਸਾਹਮਣੇ, ਅਚਾਨਕ ਕ੍ਰੈਸ਼ ਹੋਇਆ ਜਹਾਜ਼, ਪੈ ਗਿਆ ਚੀਕ-ਚਿਹਾੜਾ; ਪਾਇਲਟ ਸਣੇ 11 ਲੋਕਾਂ ਦੀ ਦਰਦਨਾਕ ਮੌਤ...
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ, ਇੱਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ
ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ, ਇੱਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ
Punjab News: ਪੰਜਾਬ ਤੋਂ ਵੱਡੀ ਖਬਰ, ਨਿਹੰਗ ਦੀਆਂ ਅਸ਼ਲੀਲ ਫੋਟੋਆਂ ਲੀਕ: ਵਿੱਕੀ ਥਾਮਸ ਵੱਲੋਂ ਸ਼ੇਅਰ ਕੀਤੇ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ...
ਪੰਜਾਬ ਤੋਂ ਵੱਡੀ ਖਬਰ, ਨਿਹੰਗ ਦੀਆਂ ਅਸ਼ਲੀਲ ਫੋਟੋਆਂ ਲੀਕ: ਵਿੱਕੀ ਥਾਮਸ ਵੱਲੋਂ ਸ਼ੇਅਰ ਕੀਤੇ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ...
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਕੈਨੇਡਾ 'ਚ ਟਰੱਕ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, 1 ਤਰੀਕ ਤੋਂ ਬਦਲ ਜਾਣਗੇ ਆਹ ਨਿਯਮ; ਹੋਵੇਗੀ ਸਖ਼ਤੀ
ਕੈਨੇਡਾ 'ਚ ਟਰੱਕ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, 1 ਤਰੀਕ ਤੋਂ ਬਦਲ ਜਾਣਗੇ ਆਹ ਨਿਯਮ; ਹੋਵੇਗੀ ਸਖ਼ਤੀ
RBI News: 1 ਜੁਲਾਈ ਤੋਂ ਬੰਦ ਹੋਣਗੇ 10, 20, 50 ਅਤੇ 100 ਦੇ ਪੁਰਾਣੇ ਨੋਟ ਹੋਣਗੇ ਬੰਦ? ਜਾਣੋ ਸਰਕਾਰ ਨੇ ਕੀ ਕਿਹਾ
RBI News: 1 ਜੁਲਾਈ ਤੋਂ ਬੰਦ ਹੋਣਗੇ 10, 20, 50 ਅਤੇ 100 ਦੇ ਪੁਰਾਣੇ ਨੋਟ ਹੋਣਗੇ ਬੰਦ? ਜਾਣੋ ਸਰਕਾਰ ਨੇ ਕੀ ਕਿਹਾ
Embed widget