ਪੜਚੋਲ ਕਰੋ
ਰਾਜਨਾਥ ਨੇ RSS ਲੀਡਰ ਦੇ ਕਤਲ ਦਾ ਮੁੱਦਾ ਕੈਪਟਨ ਨਾਲ ਵਿਚਾਰਿਆ

ਫਿਰੋਜ਼ਪੁਰ: ਲੁਧਿਆਣਾ 'ਚ ਆਰਐਸਐਸ ਦੇ ਸੀਨੀਅਰ ਲੀਡਰ ਰਵਿੰਦਰ ਗੋਸਾਈਂ ਦੇ ਕਤਲ ਮਾਮਲੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ। ਉਹ ਦੋਵੇਂ ਫਿਰੋਜ਼ਪੁਰ ਵਿੱਚ ਇੱਕ ਸਮਾਗਮ 'ਚ ਇਕੱਠੇ ਸੀ। ਰਾਜਨਾਥ ਸਿੰਘ ਨੇ ਇਸ ਮਾਮਲੇ ਦੀ ਜਾਂਚ ਜਲਦ ਕਰਵਾਉਣ ਨੂੰ ਕਿਹਾ ਹੈ। ਕੈਪਟਨ ਨੇ ਭਰੋਸਾ ਦਿਵਾਇਆ ਹੈ ਕਿ ਪੁਲਿਸ ਦੇ ਹੱਥ ਪੁਖ਼ਤਾ ਸਬੂਤ ਲੱਗੇ ਹਨ। ਇਸ ਸੁਰਾਗਾਂ ਦੇ ਅਧਾਰ 'ਤੇ ਗੋਸਾਈਂ ਦੇ ਹਤਿਆਰੇ ਜਲਦ ਗ੍ਰਿਫਤਾਰ ਹੋਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਅੱਜ ਲੁਧਿਆਣਾ ਦੇ ਸੀਨੀਅਰ ਲੀਡਰ ਰਵਿੰਦਰ ਗੋਸਾਈ ਦਾ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੋਸਾਈਂ ਨੂੰ ਘਰ ਦੇ ਨੇੜੇ ਹੀ ਗੋਲੀਆਂ ਮਾਰੀਆਂ ਗਈਆਂ ਸਨ। ਗੋਲੀਆਂ ਵੱਜਣ ਤੋਂ ਬਾਅਦ ਰਵਿੰਦਰ ਦੀ ਮੌਤ ਮੌਕੇ 'ਤੇ ਹੀ ਹੋ ਗਈ ਸੀ। ਮ੍ਰਿਤਕ ਦੀ ਉਮਰ 60 ਸਾਲ ਦੇ ਕਰੀਬ ਹੈ ਤੇ ਉਹ ਲੰਮੇ ਸਮੇਂ ਤੋਂ ਆਰ ਐਸ ਐਸ ਨਾਲ ਜੁੜਿਆ ਹੋਇਆ ਸੀ।
ਸੀਸੀਟੀਵੀ ਫੁਟੇਜ 'ਚ ਸਾਹਮਣੇ ਆਇਆ ਹੈ ਕਿ ਰਵਿੰਦਰ ਗੋਸਾਈਂ ਨੂੰ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਹਮਲਾਵਰਾਂ ਨੇ ਦੋ ਗੋਲੀਆਂ ਮਾਰੀਆਂ ਹਨ।ਜਿਨ੍ਹਾਂ ਵਿੱਚੋਂ ਇੱਕ ਪਿੱਠ ਤੇ ਇੱਕ ਗਰਦਨ ਵਿੱਚ ਲੱਗੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਪਿਛਲੇ ਸਾਲ ਆਰ.ਐਸ.ਐਸ. ਪੰਜਾਬ ਦੇ ਮੁਖੀ ਜਗਦੀਸ਼ ਗਗਨੇਜਾ ਦਾ ਜਲੰਧਰ 'ਚ ਕਤਲ ਹੋ ਗਿਆ ਸੀ ਪਰ ਪੰਜਾਬ ਅਜੇ ਤੱਕ ਉਨ੍ਹਾਂ ਦੇ ਕਾਤਲਾਂ ਨੂੰ ਫੜਨ 'ਚ ਨਾਕਾਮ ਰਹੀ ਹੈ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















