ਚੰਡੀਗੜ੍ਹ: ਰਾਜ ਸਭਾ ਦੇ ਦੋ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਸ ਤੋਂ ਬਾਅਦ ਹੋਏ ਵਿਵਾਦ ਦੇ ਵਿਚਕਾਰ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਸੂਬੇ 'ਚ ਕਾਂਗਰਸ ਕਮੇਟੀ ਨੂੰ ਬਚਾਉਣਾ ਹੈ ਤਾਂ ਅਮਰਿੰਦਰ ਅਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਜਾਵੇ।
ਗੱਲਬਾਤ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਪਾਰਟੀ ਹਾਈ ਕਮਾਂਡ ਅਜਿਹਾ ਕੋਈ ਫੈਸਲਾ ਨਹੀਂ ਲੈਂਦੀ ਤਾਂ ਕਾਂਗਰਸ ਦੀ ਪੰਜਾਬ ਵਿਚ ਉਹੀ ਸਥਿਤੀ ਹੋਵੇਗੀ ਜਿਹੋ ਜਿਹੀ ਸਿਧਾਰਥ ਸ਼ੰਕਰ ਰਾਏ (ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ) ਤੋਂ ਬਾਅਦ ਪੱਛਮੀ ਬੰਗਾਲ ਦੀ ਹੋਈ ਸੀ। ਦੂਜੇ ਪਾਸੇ ਪਾਰਟੀ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਕੇ ਐਂਟਨੀ ਦੀ ਅਗਵਾਈ ਵਾਲੀ ਅਨੁਸ਼ਾਸਨੀ ਐਕਸ਼ਨ ਕਮੇਟੀ ਵਲੋਂ ਇਨ੍ਹਾਂ ਦੋਵਾਂ ਸੰਸਦ ਮੈਂਬਰਾਂ ਦੇ ਮਾਮਲੇ ਵਿੱਚ ਕੋਈ ਫੈਸਲਾ ਲਿਆ ਜਾਵੇਗਾ।
ਜਦੋਂ ਪਾਰਟੀ ਵਲੋਂ ਕਾਰਵਾਈ ਦੀ ਤਿਆਰੀ ਬਾਰੇ ਪੁੱਛਿਆ ਗਿਆ ਤਾਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਬਾਜਵਾ ਨੇ ਕਿਹਾ, "113 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਅਸੀਂ ਇਹ ਕਾਂਗਰਸ ਅਤੇ ਪੰਜਾਬ ਦੇ ਭਲੇ ਲਈ ਕਰ ਰਹੇ ਹਾਂ। ਇਸ ਸਰਕਾਰ ਦੀ ਕਾਫੀ ਬਦਨਾਮੀ ਹੋ ਰਹੀ ਹੈ।”
ਉਨ੍ਹਾਂ ਕਿਹਾ, "ਅਸੀਂ ਨਸ਼ਿਆਂ ਨੂੰ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਏ ਹਾਂ। ਪਰ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ? ਇਸ ਬਾਰੇ ਅਸੀਂ ਹਾਈ ਕਮਾਨ ਨੂੰ ਵੀ ਸੂਚਿਤ ਕੀਤਾ, ਪਰ ਅਜੇ ਤੱਕ ਕੁਝ ਨਹੀਂ ਹੋਇਆ।” ਬਾਜਵਾ ਨੇ ਕਿਹਾ,“ ਜੇਕਰ ਪਾਰਟੀ ਮੈਨੂੰ ਅਤੇ ਦੁਲੋ ਨੂੰ ਬਾਹਰ ਕੱਢਦੀ ਹੈ ਤਾਂ ਇਹ ਸਰੀਰ ਚੋਂ ਦਿਲ ਕੱਢਣ ਵਰਗਾ ਹੋਵੇਗਾ।”
ਇਹ ਪੁੱਛੇ ਜਾਣ 'ਤੇ ਕਿ ਕਾਰਵਾਈ ਦੀ ਸੂਰਤ ਵਿਚ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ, ਬਾਜਵਾ ਨੇ ਕਿਹਾ, "ਜਦੋਂ ਅਜਿਹਾ ਹੁੰਦਾ ਹੈ, ਮੈਂ ਉਸ ਸਮੇਂ ਗੱਲ ਕਰਾਂਗਾ, ਮੈਂ ਸਦਾ ਲਈ ਇੱਕ ਕਾਂਗਰਸੀ ਹਾਂ। ਮੇਰੇ ਪਰਿਵਾਰ ਦਾ ਕੁਰਬਾਨੀ ਦਾ ਇਤਿਹਾਸ ਹੈ। ਰਾਹੁਲ ਗਾਂਧੀ ਮੇਰੇ ਨੇਤਾ ਹਨ। ਮੈਂ ਅਜੇ ਵੀ ਰਾਹੁਲ ਗਾਂਧੀ ਦੇ ਨੇੜੇ ਹਾਂ।”
ਫਿਲਹਾਲ ਉਨ੍ਹਾਂ ਨੇ ਇਸ ਵਿਵਾਦ 'ਤੇ ਜ਼ਿਆਦਾ ਟਿੱਪਣੀ ਨਹੀਂ ਕੀਤੀ। ਖਾਸ ਗੱਲ ਇਹ ਹੈ ਕਿ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖਣਗੇ। ਬਾਜਵਾ ਅਤੇ ਦੂਲੋ ਖਿਲਾਫ 'ਅਨੁਸ਼ਾਸਨ' ਲਈ ਸਖ਼ਤ ਕਾਰਵਾਈ ਦੀ ਮੰਗ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਰਾਜ ਸਭਾ ਮੈਂਬਰ ਬਾਜਵਾ ਦਾ ਪਲਟਵਾਰ, ਕਿਹਾ ਜੇਕਰ ਪੰਜਾਬ ਵਿੱਚ ਕਾਂਗਰਸ ਨੂੰ ਬਚਾਉਣਾ ਹੈ ਤਾਂ ਅਮਰਿੰਦਰ ਅਤੇ ਜਾਖੜ ਨੂੰ ਹਟਾਉਣਾ ਪਏਗਾ
ਏਬੀਪੀ ਸਾਂਝਾ
Updated at:
07 Aug 2020 05:58 PM (IST)
ਕਾਂਗਰਸ ਦੇ ਦੋ ਰਾਜ ਸਭਾ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ਕਿਹਾ ਹੈ ਕਿ ਜੇਕਰ ਸੂਬੇ 'ਚ ਪਾਰਟੀ ਨੂੰ ਬਚਾਉਣਾ ਹੈ ਤਾਂ ਅਮਰਿੰਦਰ ਸਮੇਤ ਜਾਖੜ ਨੂੰ ਅਹੁਦਾ ਛੱਡਣਾ ਪਏਗਾ।
ਪੁਰਾਣੀ ਤਸਵੀਰ
- - - - - - - - - Advertisement - - - - - - - - -