ਰਾਖੀ ਬੰਪਰ: 7 ਕਰੋੜ ਦਾ ਇਨਾਮ ਕਿਸ ਦੀ ਝੋਲੀ 'ਚ ਪਵੇਗਾ, ਜਲਦੀ ਹੀ ਹੋਣ ਵਾਲਾ ਵੱਡਾ ਧਮਾਲ, ਇੰਝ ਕਰੋ ਚੈੱਕ
ਅੱਜ ਕਿਸ ਦੀ ਕਿਸਮਤ ਖੁੱਲ੍ਹੇਗੀ ਇਸ ਦਾ ਖੁਲਾਸਾ ਕੁੱਝ ਹੀ ਸਮੇਂ ਬਾਅਦ ਹੋ ਹੀ ਜਾਏਗਾ। ਲਾਟਰੀ ਪੰਜਾਬ ਰਾਜ ਲਾਟਰੀ ਵਿਭਾਗ ਜਲਦੀ ਹੀ Punjab Dear Rakhi Bumper 2025 ਦਾ ਡਰਾਅ ਕਰਵਾਉਣ ਜਾ ਰਿਹਾ ਹੈ।

ਅੱਜ ਕਿਸ ਦੀ ਕਿਸਮਤ ਖੁੱਲ੍ਹੇਗੀ ਇਸ ਦਾ ਖੁਲਾਸਾ ਕੁੱਝ ਹੀ ਸਮੇਂ ਬਾਅਦ ਹੋ ਹੀ ਜਾਏਗਾ। ਲਾਟਰੀ ਪੰਜਾਬ ਰਾਜ ਲਾਟਰੀ ਵਿਭਾਗ ਜਲਦੀ ਹੀ Punjab Dear Rakhi Bumper 2025 ਦਾ ਡਰਾਅ ਕਰਵਾਉਣ ਜਾ ਰਿਹਾ ਹੈ। ਇਸ ਬੰਪਰ ਲਾਟਰੀ ਵਿੱਚ ਕੁੱਲ 17.20 ਕਰੋੜ ਰੁਪਏ ਦੀ ਇਨਾਮੀ ਰਕਮ ਰੱਖੀ ਗਈ ਹੈ, ਜਿਸ ਵਿੱਚ ਪਹਿਲਾ ਇਨਾਮ 7 ਕਰੋੜ ਰੁਪਏ ਦਾ ਹੋਵੇਗਾ।
ਖ਼ਾਸ ਗੱਲ ਇਹ ਹੈ ਕਿ ਇਹ ਜੈਕਪਾਟ ਸਿਰਫ਼ ਵਿਕੇ ਹੋਏ ਟਿਕਟਾਂ ਦੇ ਸਮੂਹ ਤੋਂ ਹੀ ਨਿਕਲੇਗਾ, ਜਿਸ ਨਾਲ ਭਾਗੀਦਾਰਾਂ ਦੇ ਜਿੱਤਣ ਦੇ ਮੌਕੇ ਹੋਰ ਵੱਧ ਜਾਣਗੇ। ਭਾਗੀਦਾਰ punjabstatelotteries.gov.in ‘ਤੇ ਜਾ ਕੇ ਜੇਤੂਆਂ ਦੀ ਲਿਸਟ ਚੈੱਕ ਕਰ ਸਕਦੇ ਹਨ। ਡਰਾਅ ਦੀ ਤਰੀਖ਼ ਤੱਕ ਟਿਕਟ ਨੂੰ ਸੰਭਾਲ ਕੇ ਰੱਖੋ। ਅੱਜ ਯਾਨੀਕਿ 16 ਅਗਸਤ 2025 ਨੂੰ ਨਤੀਜੇ ਪੰਜਾਬ ਰਾਜ ਲਾਟਰੀ ਦੀ ਅਧਿਕਾਰਿਕ ਵੈਬਸਾਈਟ punjabstatelotteries.gov.in ਜਾਂ ਆਪਣੇ ਟਿਕਟ ਵਿਕਰੇਤਾ ਤੋਂ ਵੇਖ ਸਕਦੇ ਹੋ।
ਕਰੋੜਾਂ ਦਾ ਮਿਲੇਗਾ ਇਨਾਮ:
ਪਹਿਲਾ ਇਨਾਮ: 7 ਕਰੋੜ ਰੁਪਏ
ਦੂਜਾ ਇਨਾਮ: 20 ਲੱਖ ਰੁਪਏ ਹਰ ਇੱਕ (ਕੁੱਲ 5 ਜੇਤੂ)
ਤੀਜਾ ਇਨਾਮ: 10 ਲੱਖ ਰੁਪਏ ਹਰ ਇੱਕ (ਕੁੱਲ 5 ਜੇਤੂ)
ਇਸ ਦੇ ਨਾਲ ਕਈ ਹੋਰ ਗਜ਼ਬ ਨਕਦ ਇਨਾਮ ਵੀ ਦਿੱਤੇ ਜਾਣਗੇ। ਤੁਹਾਨੂੰ ਦੱਸ ਦਈਏ ਕਿ ਟਿਕਟ ਦੀ ਕੀਮਤ ਸਿਰਫ਼ 500 ਰੁਪਏ ਸੀ। Punjab State Rakhi Bumper ਨੂੰ ਦੇਸ਼ ਦੀਆਂ ਸਭ ਤੋਂ ਵੱਡੀਆਂ ਲਾਟਰੀ ਯੋਜਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪੰਜਾਬ ਰਾਜ ਲਾਟਰੀ ਆਪਣੀ ਨਿਰਪੱਖ ਅਤੇ ਪਾਰਦਰਸ਼ੀ ਡਰਾਅ ਪ੍ਰਕਿਰਿਆ ਲਈ ਮਸ਼ਹੂਰ ਹੈ। ਰਾਖੀ ਬੰਪਰ ਹਰ ਸਾਲ ਸਭ ਤੋਂ ਵੱਧ ਚਰਚਿਤ ਲਾਟਰੀ ਇਵੈਂਟਾਂ ਵਿੱਚ ਸ਼ਾਮਲ ਰਹਿੰਦੀ ਹੈ।
ਇਸ ਵਾਰ ਦੇ 7 ਕਰੋੜ ਰੁਪਏ ਦੇ ਵੱਡੇ ਜੈਕਪਾਟ ਨੇ ਸਾਰੇ ਪੰਜਾਬ ਵਿੱਚ ਟਿਕਟ ਖਰੀਦਣ ਦੀ ਹੋੜ ਲਾ ਦਿੱਤੀ। ਲੁਧਿਆਣਾ, ਅੰਮ੍ਰਿਤਸਰ, ਭਟਿੰਡਾ ਅਤੇ ਪਟਿਆਲਾ ਵਰਗੇ ਸ਼ਹਿਰਾਂ ਵਿੱਚ ਟਿਕਟ ਕਾਊਂਟਰਾਂ ‘ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਪੰਜਾਬ ਰਾਜ ਲਾਟਰੀ ਵਿਭਾਗ ਵੱਲੋਂ ਵੀਕਲੀ ਲਾਟਰੀ ਵੀ ਸ਼ੁਰੂ ਕਰ ਦਿੱਤੀ
ਪੰਜਾਬ ਦੇ ਲਾਟਰੀ ਪ੍ਰੇਮੀਆਂ ਦੀ ਖਾਸ ਮੰਗ ‘ਤੇ ਪੰਜਾਬ ਰਾਜ ਲਾਟਰੀ ਵਿਭਾਗ ਵੱਲੋਂ ਡੀਅਰ-50 ਵੀਕਲੀ ਲਾਟਰੀ ਸ਼ੁਰੂ ਕੀਤੀ ਗਈ ਹੈ। ਇਹ ਯੋਜਨਾ ਨਾ ਸਿਰਫ਼ ਲੋਕਾਂ ਲਈ ਛੋਟੀ ਰਕਮ ਨਾਲ ਵੱਡਾ ਇਨਾਮ ਜਿੱਤਣ ਦਾ ਮੌਕਾ ਦੇ ਰਹੀ ਹੈ, ਸਗੋਂ ਰਾਜ ਸਰਕਾਰ ਲਈ ਵੀ ਆਮਦਨੀ ਦਾ ਵੱਡਾ ਸਰੋਤ ਸਾਬਤ ਹੋ ਰਹੀ ਹੈ। ਪਰ ਇੱਥੇ ਧਿਆਨ ਰੱਖਣ ਵਾਲੀ ਗੱਲ ਹੈ ਕਿ ਲਾਟਰੀ ਪਾਉਣ ਨੂੰ ਕਦੇ ਵੀ ਲੱਤ ਨਾ ਬਣਾਓ।






















