ਪੜਚੋਲ ਕਰੋ

ਸਰਕਾਰ, ਨਿਆ ਪ੍ਰਣਾਲੀ ਤੇ ਕਾਨੂੰਨ ਤੋਂ ਉੱਪਰ ਰਾਮ ਰਹੀਮ !

ਚੰਡੀਗੜ੍ਹ: ਫਿਲਮੀ ਅਦਾਕਾਰ ਤੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਸਿੰਘ ਸਾਹਮਣੇ ਕਾਨੂੰਨ, ਨਿਆਂ ਪ੍ਰਣਾਲੀ ਤੇ  ਸਰਕਾਰਾਂ ਵੀ ਬੌਣੀਆਂ ਨਜ਼ਰ ਆ ਰਹੀਆਂ ਹਨ। ਰਾਮ ਰਹੀਮ ਅਜਿਹਾ ਮੁਲਜ਼ਮ ਹੈ ਜਿਸ ਉੱਪਰ ਬਲਾਤਕਾਰ, ਕਤਲ ਤੇ ਚੇਲਿਆਂ ਨੂੰ ਨਿਪੁੰਸਕ ਕਰਨ ਵਰਗੇ ਗੰਭੀਰ ਇਲਜ਼ਾਮ ਹਨ ਪਰ ਉਹ ਆਪਣੀ ਸ਼ਕਤੀ ਦੀ ਅਜਿਹਾ ਮੁਜ਼ਹਾਰਾ ਕਰ ਰਿਹਾ ਹੈ ਜਿਵੇਂ ਉਹ ਕਾਨੂੰਨ ਤੇ ਨਿਆਂ ਪ੍ਰਣਾਲੀ ਤੋਂ ਉੱਪਰ ਹੋਵੇ। ਅੱਜ 25 ਅਗਸਤ ਨੂੰ ਰਾਮ ਰਹੀਮ ਖਿਲਾਫ ਬਲਾਤਕਾਰ ਮਾਮਲੇ ਦਾ ਫੈਸਲਾ ਆਉਣਾ ਹੈ। ਇਸ ਲਈ ਡੇਰਾ ਮੁਖੀ ਨੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਣਾ ਹੈ। ਦਿਲਚਸਪ ਗੱਲ਼ ਹੈ ਕਿ ਡੇਰਾ ਮੁਖੀ ਅਦਾਲਤ ਵਿੱਚ ਕਿਸੇ ਮੁਲਜ਼ਮ ਵਾਂਗ ਨਹੀਂ ਬਲਕਿ ਰਾਜੇ-ਮਹਾਂ ਰਾਜਿਆਂ ਵਾਂਗ 800 ਗੱਡੀਆਂ 'ਤੇ ਪੇਸ਼ ਹੋ ਰਿਹਾ ਹੈ। ਹਰਿਆਣਾ ਸਰਕਾਰ ਨੇ ਅਮਨ-ਕਾਨੂੰਨ ਹੀ ਹਾਲਤ ਨੂੰ ਵੇਖਦਿਆਂ ਰਾਮ ਰਹੀਮ ਨੂੰ ਹਵਾਈ ਰਸਤੇ ਅਦਾਲਤ ਵਿੱਚ ਪੇਸ਼ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਡੇਰੇ ਨੇ ਸੜਕੀ ਰਸਤੇ ਨੂੰ ਹੀ ਚੁਣਿਆ। ਇਸ ਗੱਲ਼ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਿਆਸੀ ਲੀਡਰਾਂ ਦਾ ਭਵਿੱਖ ਤੈਅ ਕਰਨ ਵਾਲੇ ਬਾਬੇ ਤੋਂ ਸਰਕਾਰਾਂ ਵੀ ਡਰ ਰਹੀਆਂ ਹਨ। ਇਸ ਦੀ ਮਿਸਲਾ ਇਸ ਗੱਲ਼ ਤੋਂ ਮਿਲਦੀ ਹੈ ਕਿ ਪੰਜਾਬ ਤੇ ਹਰਿਆਣਾ ਵਿੱਚ ਧਾਰਾ 144 ਲਾਗੂ ਹੋਣ ਦੇ ਬਾਵਜੂਦ ਰਾਮ ਰਹੀਮ ਦੀ ਪੇਸ਼ੀ ਕਾਰਨ ਲੱਖਾਂ ਦੀ ਗਿਣਤੀ ਵਿੱਚ ਡੇਰਾ ਸਮਰਥਕ ਪੰਚਕੂਲਾ ਪਹੁੰਚੇ ਹੋਏ ਹਨ। ਇਹ ਸ਼ਰਧਾਲੂ ਸ਼ਰੇਆਮ ਪੰਚਕੂਲਾ ਪਹੁੰਚੇ ਪਰ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਜ਼ੁਅਰਤ ਨਹੀਂ ਕੀਤੀ। ਇਸ ਗੱਲ 'ਤੇ ਵੀਰਵਾਰ ਨੂੰ ਹਾਈਕੋਰਟ ਵੀ ਖਫਾ ਨਜ਼ਰ ਆਈ। ਡੇਰਾ ਸਿਰਸਾ ਮੁਖੀ ਦੀ ਪੇਸ਼ ਕਰਕੇ ਸਕੂਲ-ਕਾਲਜ ਤੇ ਕਈ ਵਪਾਰਕ ਅਦਾਰੇ ਬੰਦ ਹਨ। ਰੇਲ ਤੇ ਬੱਸ ਸੇਵਾ ਠੱਪ ਹੈ। ਵਿਆਹਾਂ ਦੀਆਂ ਤਾਰੀਖਾਂ ਅੱਗੇ ਪੈ ਗਈਆਂ ਹਨ। ਹਸਪਤਾਲਾਂ ਵਿੱਚ ਮਰੀਜ਼ਾਂ ਦੀ ਹਾਲਤ ਖਰਾਬ ਹੋ ਰਹੀ ਹੈ। ਇਸ ਤਰ੍ਹਾਂ ਕਰੋੜਾਂ ਰੁਪਏ ਦਾ ਰੋਜ਼ਾਨਾ ਨੁਕਸਾਨ ਹੋ ਰਿਹਾ ਹੈ। ਜਨਤਾ ਪ੍ਰੇਸ਼ਾਨੀਆਂ ਝੱਲ ਰਹੀ ਹੈ ਪਰ ਡੇਰਾ ਮੁਖੀ ਮੁਲਜ਼ਮ ਹੋ ਕੇ ਸ਼ਰੇਆਮ ਵੀਆਈਪੀ ਸਹੂਲਤਾਂ ਹਾਸਲ ਕਰ ਰਿਹਾ ਹੈ। ਸਰਕਾਰ ਤੇ ਪੁਲਿਸ ਬੇਵੱਸ ਨਜ਼ਰ ਆ ਰਿਹਾ ਹੈ।

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
ਪੰਜਾਬ ਸਿਆਸਤ 'ਚ ਘਮਸਾਣ, 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ CM ਬੇਅੰਤ ਸਿੰਘ ਦੇ ਕਾਤਲ ਲਈ ਪੈਰੋਲ ਦੀ ਮੰਗ, CM ਭਗਵੰਤ ਮਾਨ ਨੇ ਰਾਜਪਾਲ ਕਟਾਰੀਆ ਨੂੰ ਲਿਖਿਆ ਪੱਤਰ; ਬੋਲੇ- 10 ਦਿਨਾਂ ਦੀ...
ਪੰਜਾਬ ਤੋਂ ਵੱਡੀ ਖਬਰ, ਸਾਬਕਾ CM ਬੇਅੰਤ ਸਿੰਘ ਦੇ ਕਾਤਲ ਲਈ ਪੈਰੋਲ ਦੀ ਮੰਗ, CM ਭਗਵੰਤ ਮਾਨ ਨੇ ਰਾਜਪਾਲ ਕਟਾਰੀਆ ਨੂੰ ਲਿਖਿਆ ਪੱਤਰ; ਬੋਲੇ- 10 ਦਿਨਾਂ ਦੀ...
Punjab Weather: ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਚੰਡੀਗੜ੍ਹ 'ਚ ਬੱਦਲਵਾਈ ਰਹੇਗੀ, ਇਨ੍ਹਾਂ ਇਲਾਕਿਆਂ 'ਚ ਗਰਜ-ਬਿਜਲੀ ਡਿੱਗਣ ਦਾ ਅਲਰਟ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਚੰਡੀਗੜ੍ਹ 'ਚ ਬੱਦਲਵਾਈ ਰਹੇਗੀ, ਇਨ੍ਹਾਂ ਇਲਾਕਿਆਂ 'ਚ ਗਰਜ-ਬਿਜਲੀ ਡਿੱਗਣ ਦਾ ਅਲਰਟ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
Embed widget