ਪੜਚੋਲ ਕਰੋ
ਰਾਮੂਵਾਲੀਆ ਨੇ ਕਟਵਾਇਆ ਸੁਖਬੀਰ ਬਾਦਲ ਦਾ ਪੱਤਾ! ਬੀਜੇਪੀ ਦੇ ਝਟਕੇ 'ਤੇ ਛਿੜੀ ਚਰਚਾ
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰਾ ਝਟਕਾ ਦਿੱਤਾ ਹੈ। ਅਕਾਲੀ ਲੀਡਰ ਚਾਹੇ ਦਾਅਵਾ ਕਰ ਰਹੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਕਰਕੇ ਉਨ੍ਹਾਂ ਬੀਜੇਪੀ ਨਾਲ ਰਲ ਕੇ ਚੋਣ ਨਹੀਂ ਲੜੀ ਪਰ ਅਸਲੀਅਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਚਰਚਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੱਤਾ ਕਟਵਾਉਣ ਵਿੱਚ ਸਾਬਕਾ ਅਕਾਲੀ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਨੇ ਖੇਡ ਖੇਡੀ ਹੈ।

ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰਾ ਝਟਕਾ ਦਿੱਤਾ ਹੈ। ਅਕਾਲੀ ਲੀਡਰ ਚਾਹੇ ਦਾਅਵਾ ਕਰ ਰਹੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਕਰਕੇ ਉਨ੍ਹਾਂ ਬੀਜੇਪੀ ਨਾਲ ਰਲ ਕੇ ਚੋਣ ਨਹੀਂ ਲੜੀ ਪਰ ਅਸਲੀਅਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਚਰਚਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੱਤਾ ਕਟਵਾਉਣ ਵਿੱਚ ਸਾਬਕਾ ਅਕਾਲੀ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਨੇ ਖੇਡ ਖੇਡੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਮੂਵਾਲੀਆ ਨੇ ਹੀ ਬੀਜੇਪੀ ਹਾਈਕਮਾਨ ਨੂੰ ਅਕਾਲੀ ਦਲ ਨਾਲ ਗੱਠਜੋੜ ਨਾਲ ਨਫੇ-ਨੁਕਸਾਨ ਦਾ ਜੋੜਤੋੜ ਸਮਝਾਇਆ। ਇਸ ਬਾਰੇ ਰਾਮੂਵਾਲੀਆ ਨੇ ਖੁਦ ਦਾਅਵਾ ਕੀਤਾ ਹੈ ਕਿ ਦਿੱਲੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਣੀ ਸੀ। ਇਹ ਸੱਚਾਈ ਉਹ ਬੀਜੀਪੀ ਲੀਡਰਸ਼ਿਪ ਨੂੰ ਤੱਥਾਂ ਸਹਿਤ ਸਮਝਾਉਣ ਲਈ ਤਤਪਰ ਰਹੇ। ਇੱਕ ਪ੍ਰਮੁੱਖ ਪੰਜਾਬੀ ਅਖਬਾਰ ਦੀ ਰਿਪੋਰਟ ਮੁਤਾਬਕ ਰਾਮੂਵਾਲੀਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2013 ਵਿੱਚ ਹੋਈਆਂ ਚੋਣਾਂ ਮੌਕੇ ਹੋਈ ਬੇਇੱਜ਼ਤੀ ਨੂੰ ਨਹੀਂ ਭੁੱਲੇ ਸੀ। ਪਿਛਲੇ ਕਰੀਬ ਇੱਕ ਸਾਲ ਤੋਂ ਉਹ ਦਿੱਲੀ ਦੇ ਵਿਰੋਧੀ ਅਕਾਲੀ ਆਗੂਆਂ ਵਿੱਚ ਸਰਗਰਮ ਸਨ। ਰਾਮੂਵਾਲੀਆ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੀ ਦਿੱਲੀ ਵਿਚਲੀ ਰਿਹਾਇਸ਼ ਵਿੱਚ ਆਪਣੇ ਤੋਂ ਸੀਨੀਅਰ ਆਗੂਆਂ ਨੂੰ ਦਫ਼ਤਰ ਵਿੱਚ ਇਕ ਕਤਾਰ ਵਿੱਚ ਖੜ੍ਹਾਉਣ ਤੋਂ ਵੀ ਦੁਖੀ ਸਨ। ਸੂਤਰਾਂ ਮੁਤਾਬਕ ਉਨ੍ਹਾਂ ਆਰਐਸਐਸ ਦੇ ਆਗੂਆਂ ਕੋਲ ਇਹ ਗੱਲ ਵੀ ਪੁੱਜਦੀ ਕੀਤੀ ਹੈ ਕਿ ਜੇਕਰ ਅਕਾਲੀਆਂ ਨੂੰ ਦਿੱਤੀਆਂ ਗਈਆਂ 4 ਸੀਟਾਂ ’ਤੇ ਅਕਾਲੀ ਕਮਜ਼ੋਰ ਰਹਿੰਦੇ ਹਨ ਤਾਂ ਇਸ ਦਾ ਅਸਰ ਹੋਰਨਾਂ 10-12 ਹਲਕਿਆਂ ਉਪਰ ਵੀ ਪਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਰਾਮੂਵਾਲੀਆ ਨੇ ਹੀ ਬੀਜੇਪੀ ਹਾਈਕਮਾਨ ਨੂੰ ਅਕਾਲੀ ਦਲ ਨਾਲ ਗੱਠਜੋੜ ਨਾਲ ਨਫੇ-ਨੁਕਸਾਨ ਦਾ ਜੋੜਤੋੜ ਸਮਝਾਇਆ। ਇਸ ਬਾਰੇ ਰਾਮੂਵਾਲੀਆ ਨੇ ਖੁਦ ਦਾਅਵਾ ਕੀਤਾ ਹੈ ਕਿ ਦਿੱਲੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਣੀ ਸੀ। ਇਹ ਸੱਚਾਈ ਉਹ ਬੀਜੀਪੀ ਲੀਡਰਸ਼ਿਪ ਨੂੰ ਤੱਥਾਂ ਸਹਿਤ ਸਮਝਾਉਣ ਲਈ ਤਤਪਰ ਰਹੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















