ਪੜਚੋਲ ਕਰੋ
ਬਲਾਤਕਾਰੀ ਬਾਬੇ ਦੀਆਂ 125 ਸਾਧਵੀਆਂ ਦਾ ਸੱਚ ਜਾਣ ਦੰਗ ਰਹਿ ਜਾਓਗੇ !

ਚੰਡੀਗੜ੍ਹ: ਬਲਾਤਕਾਰੀ ਬਾਬੇ ਰਾਮ ਰਹੀਮ ਦੀਆਂ 125 ਸਾਧਵੀਆਂ ਦਾ ਸੱਚ ਜਾਣ ਦੰਗ ਰਹਿ ਜਾਓਗੇ। ਡੇਰੇ ਵਿੱਚ ਸਾਧਵੀਆਂ ਲਈ ਬੜੇ ਕਰੜੇ ਨਿਯਮ ਸੀ। ਉਨ੍ਹਾਂ ਨੂੰ ਆਪ ਜਨਤਾ ਨਾਲ ਮਿਲਣ ਤੱਕ ਨਹੀਂ ਦਿੱਤਾ ਜਾਂਦਾ ਸੀ। ਉਹ ਨਾਮ ਚਰਚਾ ਵਿੱਚ ਵੀ ਸ਼ਾਮਲ ਨਹੀਂ ਹੋ ਸਕਦੀਆਂ ਸੀ। ਸ਼ਾਇਦ ਇਹ ਇਸ ਕਰਕੇ ਕਿ ਉਹ ਡੇਰੇ ਦੇ ਭੇਤ ਕਿਸੇ ਹੋਰ ਨੂੰ ਨਾ ਦੱਸ ਸਕਣ। ਦਰਅਸਲ ਡੇਰਾ ਮੁਖੀ ਨੂੰ ਬਲਾਤਕਾਰ ਦੇ ਕੇਸਾਂ ਵਿੱਚ ਸਜ਼ਾ ਹੋਣ ਮਗਰੋਂ 125 ਸਾਧਵੀਆਂ ਵਾਪਸ ਘਰਾਂ ਨੂੰ ਪਰਤ ਗਈਆਂ ਹਨ। ਪਤਾ ਲੱਗਾ ਹੈ ਕਿ ਡੇਰਾ ਪ੍ਰਬੰਧਕਾਂ ਨੇ ਇਨ੍ਹਾਂ ਸਾਧਵੀਆਂ ਨੂੰ ਵਾਪਸ ਭੇਜਿਆ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਫ਼ੌਜ ਤੇ ਪੁਲਿਸ ਕਿਸੇ ਵੇਲੇ ਵੀ ਡੇਰੇ ਵਿੱਚ ਦਾਖਲ ਹੋ ਕੇ ਤਲਾਸ਼ੀ ਲੈ ਸਕਦੀ ਹੈ। ਇਨ੍ਹਾਂ ਸਾਧਵੀਆਂ ਦੇ ਬਾਹਰ ਆਉਣ ਨਾਲ ਹੀ ਇਹ ਖੁਲਾਸਾ ਹੋਇਆ ਹੈ। ਦੂਜੇ ਪਾਸੇ ਹਰਿਆਣਾ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੁਲਿਸ ਤੇ ਫੌਜ ਡੇਰੇ ਅੰਦਰ ਦਾਖਲ ਨਹੀਂ ਹੋਏਗੀ। ਇਸ ਬਾਵਜੂਦ ਡੇਰਾ ਪ੍ਰਬੰਧਕ ਇੰਨਾ ਡਰੇ ਹੋਏ ਹਨ ਕਿ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਡੇਰਾ ਪ੍ਰਬੰਧਕ ਡੇਰਿਆਂ ਅੰਦਰ ਪਏ ਅਨਾਜ ਨੂੰ ਵੇਚ ਰਹੇ ਹਨ ਤਾਂ ਜੋ ਡੇਰੇ ਸੀਲ ਹੋਣ ਮਗਰੋਂ ਇਹ ਉਨ੍ਹਾਂ ਦੇ ਹੱਥ ਨਾ ਲੱਗੇ। ਡੇਰੇ ਦੀਆਂ 125 ਸਾਧਵੀਆਂ ਦੇ ਘਰ ਪਰਤਨ ਦੀ ਖਬਰ ਦੀ ਲੰਬੀ ਨੇੜਲੇ ਪਿੰਡ ਦੀਆਂ ਦੋ ਸਕੀਆਂ ਭੈਣਾਂ ਨੇ ਕੀਤੀ ਜੋ ਡੇਰੇ ਤੋਂ ਪਰਤ ਆਈਆਂ ਹਨ। ਇਹ ਦੋਵੇਂ ਭੈਣਾਂ ਪਿਛਲੇ 25-30 ਸਾਲਾਂ ਤੋਂ ਡੇਰੇ ਵਿੱਚ ਰਹਿ ਰਹੀਆਂ ਸਨ। ਇਨ੍ਹਾਂ ਵਿੱਚੋਂ ਵੱਡੀ ਦੀ ਉਮਰ 43 ਸਾਲ ਤੇ ਛੋਟੀ ਦੀ ਉਮਰ 35 ਸਾਲ ਹੈ। ਇਨ੍ਹਾਂ ਸਾਧਵੀਆਂ ਦੇ ਭਰਾ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਨੂੰ ਡੇਰੇ ਵਿੱਚ ਰਹਿੰਦਿਆਂ ਕਰੀਬ 30 ਤੇ ਛੋਟੀ ਭੈਣ ਨੂੰ ਕਰੀਬ 25 ਸਾਲ ਹੋ ਗਏ ਹਨ। ਦੋਵੇਂ 123 ਹੋਰ ਸਾਧਵੀਆਂ ਨਾਲ ਰਹਿੰਦੀਆਂ ਸਨ। ਡੇਰੇ ਵਿੱਚ ਸਾਧਵੀਆਂ ਲਈ ਬੜੇ ਕਰੜੇ ਨਿਯਮ ਸੀ। ਉਨ੍ਹਾਂ ਨੂੰ ਆਪ ਜਨਤਾ ਨਾਲ ਮਿਲਣ ਤੱਕ ਨਹੀਂ ਦਿੱਤਾ ਜਾਂਦਾ ਸੀ। ਸਾਧਵੀਆਂ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖਰਾ ਆਸ਼ਰਮ ਮਿਲਿਆ ਹੋਇਆ ਸੀ ਤੇ ਉੱਥੋਂ ਤੱਕ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਸੀ। ਕਿਸੇ ਸਾਧਵੀ ਨੂੰ ਮੋਬਾਈਲ ਫੋਨ ਵਰਤਣ ਦੀ ਇਜਾਜ਼ਤ ਨਹੀਂ ਸੀ। ਮਾਪੇ/ਪਰਿਵਾਰ ਵੀ ਡੇਰੇ ਦੇ ਰਿਕਾਰਡ ਵਿੱਚ ਦਰਜ ਮੋਬਾਈਲ ਨੰਬਰ ਤੋਂ ਹੀ ਕਾਲ ਕਰ ਸਕਦੇ ਸਨ। ਗੱਲਬਾਤ ਲਈ ਡੇਰੇ ਦੇ ਅਹੁਦੇਦਾਰਾਂ ਨੂੰ ਪਹਿਲਾਂ ਫੋਨ ’ਤੇ ਸਾਰੀ ਜਾਣਕਾਰੀ ਦੇਣੀ ਹੁੰਦੀ ਸੀ। ਜੇਕਰ ਉਥੋਂ ਮਨਜ਼ੂਰੀ ਹੁੰਦੀ ਤਾਂ ਹੀ ਕਾਲ ਅੱਗੇ ਸਾਧਵੀਆਂ ਦੇ ਆਸ਼ਰਮ ਵਿੱਚ ਫਾਰਵਰਡ ਕੀਤੀ ਜਾਂਦੀ ਸੀ। ਇਹੋ ਪ੍ਰਕਿਰਿਆ ਉਨ੍ਹਾਂ ਦੇ ਪਰਿਵਾਰ ਵਿੱਚ ਬਿਮਾਰੀ ਜਾਂ ਮੌਤ ਦੇ ਹਾਲਾਤ ਸਮੇਂ ਵੀ ਲਾਗੂ ਰਹਿੰਦੀ ਸੀ। ਇਸ ਤੋਂ ਪਹਿਲਾਂ ਫੋਨ ਦੀ ਸਹੂਲਤ ਵੀ ਨਹੀਂ ਸੀ ਤੇ ਜ਼ਰੂਰੀ ਸੂਚਨਾ ਦੇਣ ਲਈ ਮਾਪਿਆਂ ਨੂੰ ਡੇਰਾ ਸਿਰਸਾ ਖ਼ੁਦ ਜਾਣਾ ਪੈਂਦਾ ਸੀ। ਸਾਧਵੀਆਂ ਨੂੰ ਸਤਿਸੰਗ ਦੌਰਾਨ ਪੰਡਾਲ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ। ਉਹ ਆਪਣੇ ਵੱਖਰੇ ਆਸ਼ਰਮ ਵਿੱਚ ਆਪਣੀਆਂ ਡਿਊਟੀਆਂ ਮੁਤਾਬਕ ਸੇਵਾ ਕਰਦੀਆਂ ਹਨ। ਉਨ੍ਹਾਂ ਦੀ ਪੋਸ਼ਾਕ ਇੱਕੋ ਜਿਹੀ ਹੁੰਦੀ ਸੀ। ਸਾਧਵੀਆਂ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦਾ ਅੱਜ ਵੀ ਡੇਰੇ ’ਤੇ ਵਿਸ਼ਵਾਸ ਬਰਕਰਾਰ ਹੈ ਤੇ ਮਾਹੌਲ ਸੁਵਾਵਾਂ ਹੋਣ ’ਤੇ ਉਹ ਦੋਵੇਂ ਧੀਆਂ ਨੂੰ ਮੁੜ ਡੇਰੇ ਵਿੱਚ ਭੇਜ ਦੇਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















