ਪੜਚੋਲ ਕਰੋ

ਬੈਂਕਾਂ 'ਚ ਕੈਸ਼ ਦੀ ਕਿੱਲਤ ਦਾ ਅਸਲ ਸੱਚ ਆਇਆ ਸਾਹਮਣੇ ! 

ਮੁਹਾਲੀ: (ਨਪਿੰਦਰ ਸਿੰਘ ਬਰਾੜ) ਨੋਟਬੰਦੀ ਦਾ ਅੱਜ 22ਵਾਂ ਦਿਨ ਹੈ ਪਰ ਕੈਸ਼ ਦੀ ਕਿੱਲਤ ਨੂੰ ਲੈ ਕੇ ਲੋਕਾਂ ਦੀਆਂ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ। ਬੈਂਕ 'ਚ ਪਏ ਆਪਣੇ ਹੀ ਪੈਸੇ ਲੈਣ ਲਈ ਲੋਕ ਲਾਈਨਾਂ 'ਚ ਖੜ੍ਹੇ ਹਨ ਪਰ ਬਾਵਜੂਦ ਇਸ ਦੇ ਕਈ ਘੰਟੇ ਖੜ੍ਹੇ ਰਹਿਣ ਦੇ ਬਾਅਦ ਵੀ ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ। ATM ਦੇ ਬਾਹਰ 'ਨੋ ਕੈਸ਼' ਦੀ ਪਲੇਟ ਲੱਗੀ ਹੈ ਤੇ ਬੈਂਕ ਕੈਸ਼ ਨਾ ਹੋਣ ਦਾ ਦਾਅਵਾ ਕਰ ਲੋਕਾਂ ਨੂੰ ਵਾਪਸ ਭੇਜ ਰਹੇ ਹਨ। ਆਖਰ ਕੈਸ਼ ਦੀ ਕਿੱਲਤ ਦਾ ਸੱਚ ਕੀ ਹੈ? ਕੀ ਵਾਕਿਆ ਹੀ ਬੈਂਕਾਂ ਕੋਲ ਪੈਸੇ ਨਹੀਂ ਹਨ? ਜਾਂ ਫਿਰ ਇਸ ਪਿੱਛੇ ਵੀ ਬੈਂਕਾਂ ਦਾ ਕੋਈ ਗੜਬੜ ਘੁਟਾਲਾ ਹੈ। ਇਸ ਮਾਮਲੇ 'ਤੇ ਪੇਸ਼ ਹੈ ਇਹ ਰਿਪੋਰਟ।
 HDFC 1-compressed
 ਨੋਟਬੰਦੀ ਦੇ ਚੱਲਦੇ ਮੁਸ਼ਕਲ 'ਚ ਫਸੀ ਜਨਤਾ ਬੈਂਕਾਂ ਦੇ ਚੱਕਰ ਕੱਢ ਰਹੀ ਹੈ ਪਰ ਹੱਥ ਕੁਝ ਨਹੀਂ ਲੱਗ ਰਿਹਾ। ਬੈਂਕਾਂ ਮੁਤਾਬਕ ਉਨ੍ਹਾਂ ਕੋਲ ਕੈਸ਼ ਨਹੀਂ। ਇਸ ਪੂਰੇ ਮਾਮਲੇ ਦੀ ਪੜਤਾਲ ਲਈ ਅਸੀਂ ਮੁਹਾਲੀ ਦੇ 3B2 'ਚ HDFC ਬੈਂਕ ਦੀ ਸ਼ਾਖਾ 'ਚ ਗਏ। ਇੱਥੇ ਦੇਖਿਆ ਕਿ ਬੈਂਕ ਦੇ ਬਾਹਰ ਲੋਕਾਂ ਦੀ ਵੱਡੀ ਲਾਈਨ ਲੱਗੀ ਹੈ। ਇਹ ਸਾਰੇ ਬੈਂਕ ਤੋਂ ਸਰਕਾਰ ਦੀਆਂ ਤੈਅ ਕੀਤੀਆਂ ਸ਼ਰਤਾਂ ਮੁਤਾਬਕ ਹੀ ਪੈਸਾ ਲੈਣ ਪਹੁੰਚੇ ਹਨ।
ਬੈਂਕਾਂ 'ਚ ਕੈਸ਼ ਦੀ ਕਿੱਲਤ ਦਾ ਅਸਲ ਸੱਚ ਆਇਆ ਸਾਹਮਣੇ ! 
ਸਵੇਰ ਤੋਂ ਲਾਈਨ 'ਚ ਲੱਗੀ ਹੋਈ ਜਨਤਾ ਨੂੰ ਗੇਟ 'ਤੇ ਰੋਕਿਆ ਗਿਆ ਸੀ। ਬੈਂਕ ਅਧਿਕਾਰੀਆਂ ਤੇ ਗਾਰਡ ਨੇ ਕਿਸੇ ਨੂੰ ਅੰਦਰ ਨਾ ਆਉਣ ਦਿੱਤਾ ਪਰ ਅਚਾਨਕ ਦੁਪਹਿਰ ਕਰੀਬ 12.30 ਵਜੇ ਬੈਂਕ ਦਾ ਇੱਕ ਅਧਿਕਾਰੀ ਗੇਟ 'ਤੇ ਪਹੁੰਚਦਾ ਹੈ। ਇਸ ਅਧਿਕਾਰੀ ਨੇ ਐਲਾਨ ਕਰ ਦਿੱਤਾ ਕਿ ਬੈਂਕ 'ਚ ਪੈਸਾ ਖਤਮ ਹੋ ਚੁੱਕਾ ਹੈ। ਹੁਣ ਕਿਸੇ ਨੂੰ ਵੀ ਨਵੇਂ ਨੋਟ ਨਹੀਂ ਮਿਲਣਗੇ। ਸਭ ਨੂੰ ਅਗਲੇ ਦਿਨ ਦੁਬਾਰਾ ਆ ਕੇ ਇਸ ਲਾਈਨ ਵਾਲੀ ਪ੍ਰੈਕਟਿਸ ਮੁੜ ਕਰਨ ਦਾ ਸਾਫ ਸੁਨੇਹਾ ਦਿੱਤਾ ਜਾ ਚੁੱਕਾ ਸੀ ਪਰ ਇਸ 'ਤੇ ਲੋਕਾਂ ਨੇ ਕਈ ਸਵਾਲ ਚੁੱਕੇ। ਸਭ ਦਾ ਕਹਿਣਾ ਸੀ ਕਿ ਆਖਰ ਬੈਂਕ ਨੇ ਕਿੰਨੇ ਲੋਕਾਂ ਨੂੰ ਕੈਸ਼ ਦਿੱਤਾ ਹੈ ਕਿਉਂਕਿ ਕੈਸ਼ ਆਉਣ ਤੋਂ ਬਾਅਦ ਤਾਂ ਲੋਕ ਬਾਹਰ ਇਸ ਇੰਤਜ਼ਾਰ 'ਚ ਖੜ੍ਹੇ ਸਨ ਕਿ ਕਦ ਵਾਰੀ ਆਵੇ ਪਰ ਅਚਾਨਕ ਸਾਰਾ ਪੈਸਾ ਕਿਵੇਂ ਖਤਮ ਹੋ ਗਿਆ ?
ਹੁਣ ਤੁਹਾਨੂੰ ਇਸ ਸਵਾਲ ਦਾ ਜਵਾਬ ਦਿੰਦੇ ਹਾਂ। ਦਰਅਸਲ ਜਿਸ ਵੇਲੇ ਬੈਂਕ ਦਾ ਇੱਕ ਅਧਿਕਾਰੀ ਆਪਣੇ ਸਾਥੀ ਅਧਿਕਾਰੀ ਨੂੰ ਬਾਹਰ ਕੈਸ਼ ਖਤਮ ਹੋਣ ਦਾ ਐਲਾਨ ਕਰਨ ਲਈ ਕਹਿ ਰਿਹਾ ਸੀ ਤਾਂ ਮੈਂ ਖੁਦ ਉੱਥੇ HDFC ਬੈਂਕ ਅੰਦਰ ਮੌਜੂਦ ਸੀ। ਇਹ ਅਧਿਕਾਰੀ ਨਹੀਂ ਜਾਣਦੇ ਸਨ ਕਿ ਮੈਂ ਪੱਤਰਕਾਰ ਹੈ। ਅਜਿਹੇ 'ਚ ਉਨ੍ਹਾਂ ਨੇ ਕੈਸ਼ ਖਤਮ ਹੋਣ ਦਾ ਐਲਾਨ ਕਰਨ ਦੀ ਕਹਾਣੀ ਮੇਰੇ ਕੋਲ ਖੜ੍ਹੇ ਹੋਣ ਸਮੇਂ ਹੀ ਘੜੀ ਸੀ।
ਤੁਹਾਨੂੰ ਪੂਰੀ ਕਹਾਣੀ ਤੋਂ ਵੀ ਜਾਣੂ ਕਰਵਾਉਂਦੇ ਹਾਂ ਕਿ ਜਿਸ ਵੇਲੇ HDFC ਬੈਂਕ ਦੇ ਬਾਹਰ ਜਨਤਾ ਕੈਸ਼ ਦਾ ਇੰਤਜਾਰ ਕਰ ਰਹੀ ਸੀ ਤਾਂ ਅੰਦਰ ਕੀ ਕੁਝ ਚੱਲ ਰਿਹਾ ਸੀ।  ਬੈਂਕ ਦੇ ਕੈਸ਼ ਕਾਉਂਟਰ ਦੇ ਅੰਦਰ ਖੜ੍ਹਾ ਸੀ ਬੈਂਕ ਦਾ ਇੱਕ ਅਧਿਕਾਰੀ। ਹੋਰ ਕਰਮਚਾਰੀਆਂ ਤੋਂ ਬਾਅਦ 'ਚ ਪੁੱਛਣ 'ਤੇ ਪਤਾ ਲੱਗਾ ਕਿ ਇਹ ਬੈਂਕ ਦਾ ਪਰਸਨਲ ਬੈਂਕਰ ਅਮਨਜੀਤ ਸਿੰਘ ਹੈ।
ਇੱਥੇ ਅਚਾਨਕ ਅਮਨਜੀਤ ਸਿੰਘ ਫੋਨ 'ਤੇ ਗੱਲ ਕਰਨ ਲੱਗਾ। ਕੁੱਝ ਦੇਰ ਗੱਲ ਕਰਨ ਤੋਂ ਬਾਅਦ ਜਿਵੇਂ ਹੀ ਉਸ ਨੇ ਫੋਨ ਕੱਟਿਆ ਤਾਂ ਆਪਣੇ ਇੱਕ ਹੋਰ ਸਾਥੀ ਨੂੰ ਹਦਾਇਤ ਦੇਣੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੇ ਸਾਥੀ ਨੂੰ ਦੱਸਿਆ ਕਿ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ HDFC ਦੀਆਂ ਸਾਰੀਆਂ ਬ੍ਰਾਂਚਾਂ 'ਚ ਕੈਸ਼ ਨਾ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਤੁਸੀਂ ਵੀ ਕੈਸ਼ ਦੇਣਾ ਬੰਦ ਕਰ ਦਿਓ ਕਿਉਂਕਿ ਕੱਲ੍ਹ ਬੈਂਕ 'ਚ ਕੈਸ਼ ਨਹੀਂ ਆਏਗਾ। ਉਸ ਨੇ ਇਹ ਵੀ ਕਿਹਾ ਕਿ ਹਾਲਾਂਕਿ ਇਸ ਵੇਲੇ ਬੈਂਕ 'ਚ 5 ਲੱਖ ਰੁਪਏ ਦੀ ਨਵੀਂ ਕਰੰਸੀ ਮੌਜੂਦ ਹੈ ਪਰ ਇਹ ਨੋਟ ਹੁਣ ਕੱਲ੍ਹ ਵੰਡਾਂਗੇ। ਸਭ ਨੂੰ ਕਹਿ ਦਿਓ ਕਿ ਅੱਜ ਕੈਸ਼ ਖਤਮ ਹੋ ਚੁੱਕਾ ਹੈ।
ਇਹ ਪੂਰੀ ਕਹਾਣੀ ਅਸੀਂ ਆਪਣੇ ਕੰਨੀ ਸੁਣ ਲਈ ਸੀ। ਹੈਰਾਨੀ ਵੀ ਬਹੁਤ ਹੋਈ ਤੇ ਕਈ ਸਵਾਲ ਉੱਠ ਖੜ੍ਹੇ ਹੋਏ ਕਿ ਕੀ ਨੋਟਬੰਦੀ ਦੀ ਆੜ 'ਚ ਬੈਂਕਾਂ ਇਸ ਤਰ੍ਹਾਂ ਗੜਬੜ ਘੁਟਾਲੇ ਕਰ ਰਹੀਆਂ ਹਨ? ਕੀ ਇਹ ਲੋਕ ਪੈਸਾ ਹੋਣ ਦੇ ਬਾਵਜੂਦ ਜਨਤਾ ਨੂੰ ਪ੍ਰੇਸ਼ਾਨ ਕਰ ਰਹੇ ਹਨ? ਕੀ ਹੋਰ ਬੈਂਕਾਂ 'ਚ ਵੀ ਇਹੀ ਸਭ ਚੱਲ ਰਿਹਾ ਹੈ? ਆਖਰ ਜਦ ਇਹ ਪੈਸਾ ਲਾਈਨ 'ਚ ਲੱਗੀ ਜਨਤਾ ਨੂੰ ਨਹੀਂ ਦਿੱਤਾ ਜਾ ਰਿਹਾ ਤਾਂ ਕਿਸ ਨੂੰ ਦਿੱਤਾ ਜਾਣਾ ਹੈ। ਇਹਨਾਂ ਸਵਾਲਾਂ ਦਾ ਜਵਾਬ ਹੁਣ ਬੈਂਕ ਅਧਿਕਾਰੀਆਂ ਨੇ ਦੇਣਾ ਹੈ।

ਟਾਪ ਹੈਡਲਾਈਨ

Sukhbir Singh Badal 'ਤੇ ਹਮਲਾ ਕਰਨ ਵਾਲਾ ਕਾਬੂ , ਜਾਣੋ ਕਿਸ ਨੇ ਕੀਤਾ ਬਾਦਲ 'ਤੇ ਜਾਨਲੇਵਾ ਹਮਲਾ 
Sukhbir Singh Badal 'ਤੇ ਹਮਲਾ ਕਰਨ ਵਾਲਾ ਕਾਬੂ , ਜਾਣੋ ਕਿਸ ਨੇ ਕੀਤਾ ਬਾਦਲ 'ਤੇ ਜਾਨਲੇਵਾ ਹਮਲਾ 
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਪੰਜਾਬ ਸਿਆਸਤ 'ਚ ਮੱਚਿਆ ਹੜਕੰਪ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ...
ਪੰਜਾਬ ਸਿਆਸਤ 'ਚ ਮੱਚਿਆ ਹੜਕੰਪ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MLA Arrested: ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: 'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
Embed widget