Places to Travel: ਪੰਜਾਬ 'ਚ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਸਥਾਨ ਜ਼ਰੂਰ ਵੇਖੋ
ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਹੋਇਆ ਤੇ 23 ਮਾਰਚ, 1931 ਨੂੰ ਉਨ੍ਹਾਂ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਹਰ ਦੇਸ਼ ਪ੍ਰੇਮੀ ਸਿਜਦਾ ਕਰਦਾ ਹੈ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ 'ਚ ਮਹੱਤਵਪੂਰਨ ਯੋਗਦਾਨ ਪਾਇਆ। ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਹੋਇਆ ਤੇ 23 ਮਾਰਚ, 1931 ਨੂੰ ਉਨ੍ਹਾਂ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਹਰ ਦੇਸ਼ ਪ੍ਰੇਮੀ ਸਿਜਦਾ ਕਰਦਾ ਹੈ। ਸ਼ਹੀਦ ਭਗਤ ਸਿੰਘ ਨਾਲ ਸਬੰਧਤ ਪੰਜਾਬ 'ਚ ਦੋ ਮੁੱਖ ਸਥਾਨ ਹਨ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਮਿਊਜ਼ੀਅਮ: ਇਹ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 50ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਖੋਲ੍ਹਿਆ ਗਿਆ ਸੀ। ਇਸ ਮਿਊਜ਼ੀਅਮ 'ਚ ਭਗਤ ਸਿੰਘ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਦੇਖਣ ਨੂੰ ਮਿਲਦੀਆਂ ਹਨ।
ਇਸ ਮਿਊਜ਼ੀਅਮ 'ਚ ਭਗਤ ਸਿੰਘ ਦੇ ਦਸਤਖਤ ਵਾਲੀ ਭਗਵਤ ਗੀਤਾ ਦੀ ਇੱਕ ਕਾਪੀ, ਜੋ ਉਸ ਨੂੰ ਲਾਹੌਰ ਜੇਲ੍ਹ ਵਿੱਚ ਮਿਲੀ ਸੀ ਤੇ ਹੋਰ ਨਿੱਜੀ ਵਸਤਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਸ ਮਿਊਜ਼ੀਅਮ 'ਚ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਕਈ ਹੋਰ ਚੀਜ਼ਾਂ ਦੀ ਪ੍ਰਦਰਸ਼ਨੀ ਕੀਤੀ ਗਈ ਹੈ।
ਹੁਸੈਨੀਵਾਲਾ ਸ਼ਹੀਦੀ ਯਾਦਗਾਰ: ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਹੁਸੈਨੀਵਾਲਾ। ਜੋ ਸਤਲੁਜ ਨਦੀ ਦੇ ਕੰਢੇ ਸਥਿਤ ਹੈ। ਇੱਥੇ ਤਿੰਨ ਕੌਮੀ ਸ਼ਹੀਦਾਂ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦਗਾਰ ਬਣਾਈ ਗਈ ਹੈ। ਹਰ ਸਾਲ ਲੋਕ ਸ਼ਹੀਦੀ ਸਮਾਰਕ 'ਤੇ ਦੇਸ਼ ਤੋਂ ਜਾਨਾਂ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਂਦੇ ਹਨ।
ਆਖਿਰ ਕੰਗਣਾ ਰਣੌਤ ਦਾ ਮੁੰਬਈ ਜਾਣਾ ਹੋਇਆ ਤੈਅ, ਚੰਡੀਗੜ੍ਹ ਏਅਰਪੋਰਟ ਲਈ ਰਵਾਨਾਰੂਸ ਨੇ ਸ਼ੁਰੂ ਕੀਤਾ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦਾ ਪਰੀਖਣ, ਉਤਪਾਦਨ 'ਚ ਮੰਗੀ ਭਾਰਤ ਤੋਂ ਮਦਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ