ਪੜਚੋਲ ਕਰੋ

ਭਗਤਾਂ ਵਾਲਾ ਕੂੜਾ ਡੰਪ ਦੇ ਵਿਰੋਧ ’ਚ ਇਲਾਕਾ ਨਿਵਾਸੀਆਂ ਕੱਢਿਆ ਕੈਂਡਲ ਮਾਰਚ , ਬੁਲਾਰੀਆ ਨੂੰ ਸਖ਼ਤ ਚੇਤਾਵਨੀ

ਅੰਮ੍ਰਿਤਸ ਦੇ ਭਗਤਾਂ ਵਾਲਾ ਕੂੜਾ ਡੰਪ ਸਬੰਧੀ ਸੂਬਾ ਸਰਕਾਰ ਦੇ ਵੱਖ-ਵੱਖ ਆਗੂਆਂ ਵੱਲੋਂ ਕੀਤੇ ਗਏ ਖੋਖਲੇ ਵਾਅਦਿਆਂ ਖਿਲਾਫ਼ ਅੱਜ ਸਥਾਨਕ ਨਾਲ ਲੱਗਦੀਆਂ ਕਾਲੋਨੀ ਦੇ ਵਸਨੀਕਾਂ ਨੇ ਨਾਲ ਮਿਲ ਕੇ ਰੋਸ ਵਜੋਂ ਕੈਂਡਲ ਮਾਰਚ ਕੱਢਿਆ।

ਅੰਮ੍ਰਿਤਸਰ: ਅੰਮ੍ਰਿਤਸ ਦੇ ਭਗਤਾਂ ਵਾਲਾ ਕੂੜਾ ਡੰਪ ਸਬੰਧੀ ਸੂਬਾ ਸਰਕਾਰ ਦੇ ਵੱਖ-ਵੱਖ ਆਗੂਆਂ ਵੱਲੋਂ ਕੀਤੇ ਗਏ ਖੋਖਲੇ ਵਾਅਦਿਆਂ ਖਿਲਾਫ਼ ਅੱਜ ਸਥਾਨਕ ਨਾਲ ਲੱਗਦੀਆਂ ਕਾਲੋਨੀ ਦੇ ਵਸਨੀਕਾਂ ਨੇ ਨਾਲ ਮਿਲ ਕੇ ਰੋਸ ਵਜੋਂ ਕੈਂਡਲ ਮਾਰਚ ਕੱਢਿਆ।

ਇਸ ਮੌਕੇ ਸਥਾਨਕ ਵਸਨੀਕਾਂ ਨੇ ਆਪਣਾ ਦੁਖੜਾ ਸੁਣਾਉਂਦਿਆਂ ਕਿਹਾ ਬੀਤੇ ਕੁਝ ਸਾਲ ਪਹਿਲਾਂ ਸੂਬੇ ਵਿਚਲੀ ਕਾਂਗਰਸ ਦੇ ਆਗੂ ਇੰਦਰਬੀਰ ਸਿੰਘ ਬੁਲਾਰੀਆ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ,  ਡਾ. ਰਾਜ ਕੁਮਾਰ ਵੇਰਕਾ ਅਤੇ ਆਪ ਪਾਰਟੀ ਦੇ ਆਗੂਆਂ ਨੇ ਪਹੁੰਚ ਕੇ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੇ ਇਸ ਡੰਪ ਤੋਂ ਜਲਦ ਤੋਂ ਜਲਦ ਨਿਜਾਤ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਅਫ਼ਸੋਸ ਕਈ ਸਾਲ ਬੀਤ ਜਾਣ ’ਤੇ ਵੀ ਸਥਿਤੀ ਜਿਉਂ ਦੀ ਤਿਉਂ ਹੀ ਹੈ।

ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਡੰਪ ’ਤੇ ਆਏ ਦਿਨ ਅਚਾਨਕ ਅੱਗ ਲੱਗਣ ਕਰਕੇ ਉਥੋਂ ਉੱਠਣ ਵਾਲੇ ਜ਼ਹਿਰੀਲੇ ਧੂੰਏ ਨਾਲ ਆਸ ਪਾਸ ਇਲਾਕੇ ਲੋਕ ਸਾਹ ਅਤੇ ਹੋਰ ਗੰਭੀਰ ਬਿਮਾਰੀਆਂ ਦੀ ਲਪੇਟ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ’ਚ ਡੰਪ ’ਤੇ ਮਰੇ ਜੀਵ-ਜੰਤੂਆਂ ਦੀ ਬਦਬੂ ਹਵਾ ਨਾਲ ਆਲੇ ਦੁਆਲੇ ਦੇ ਇਲਾਵਾ ਦੂਰ-ਦੂਰ ਇਲਾਕਿਆਂ ਤੱਕ ਫੈਲ ਜਾਂਦੀ ਹੈ, ਜਿਸ ਨਾਲ ਘਰਾਂ ਦੇ ਅੰਦਰ ਅਤੇ ਛੱਤ ’ਤੇ ਬੈਠਣਾ ਅਤੇ ਸਾਹ ਲੈਣਾ ਔਖਾ ਹੋ ਜਾਂਦਾ ਹੈ ਅਤੇ ਇਸ ਕਾਰਨ ਇਲਾਕੇ ’ਚ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਡੰਪ ’ਤੇ ਕੂੜੇ ਨੂੰ ਅੱਗ ਲੱਗਣ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਾ ਰਿਹਾ ਹੈ।ਇਸ ਮੌਕੇ ਵਸਨੀਕਾਂ ਨੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ  ਵੱਲੋਂ 7 ਸਤੰਬਰ ਨੂੰ ‘ਫੋਨ ਅਤੇ ਖੁਦ ਨੂੰ ਚਾਰਜ’ ਰੱਖਣ ਸਬੰਧੀ ਭੇਦਭਰੇ ਬੋਰਡ ਸ਼ਹਿਰ ’ਚ ਲਾਏ ਉਸ ’ਤੇ ਉਨ੍ਹਾਂ ਕਿਹਾ ਕਿ ਉਹ ਉਲਝਾਉਣ ਦਾ ਯਤਨ ਨਾ ਕਰੇ ਕਿਉਂਕਿ ਅਜਿਹੇ ਬੋਰਡ ਲਗਾ ਕੇ ਉਹ ਨਿਆਣਿਆਂ ਵਾਲੀਆਂ ਖੇਡਾਂ ਖੇਡ ਰਹੇ ਹਨ। ਇਸ ਸਬੰਧੀ ਤਾਂ ਪਤਾ ਨਹੀਂ ਕਿਹੜਾ ਜਿਨ ਬਾਹਰ ਆਉਣਾ ਹੈ? ਪਹਿਲਾਂ ਡੰਪ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਸਬੰਧੀ ਕੀਤਾ ਵਾਅਦਾ ਪੂਰਾ ਕਰੇ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਚੋਣਾਂ ਦੌਰਾਨ ਵੋਟਾਂ ਬਟੌਰਨ ਖਾਤਿਰ ਲੋਕਾਂ ਨਾਲ ਡੰਪ ਹਟਾਉਣ ਸਬੰਧੀ ਕੀਤੇ ਵਾਅਦੇ ਨੂੰ ਯਾਦ ਕਰਵਾਉਂਦਿਆਂ ਉਸ ਨੂੰ ਪੂਗਾਉਣ ਦੀ ਵੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਪਰੋਕਤ ਆਗੂਆਂ ਨੇ ਡੰਪ ਤੋਂ ਛੁਟਕਾਰਾ ਦਿਵਾਉਣ ਲਈ ਇਲਾਕਾ ਨਿਵਾਸੀਆਂ ਨਾਲ ਅਜਿਹਾ ਹੀ ਵਾਅਦਾ ਕੀਤਾ ਸੀ ਪਰ ਕਰੀਬ ਸਾਢੇ 4 ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ, ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ।ਕਾਲੋਨੀਆਂ ਦੇ ਵਸਨੀਕਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਆਗੂਆਂ ਨੇ ਵੱਖ ਵੱਖ ਸਮੇਂ ਡੰਪ ’ਤੇ ਆਲੀਸ਼ਾਨ ਹਸਪਤਾਲ, ਪਾਰਕ ਆਦਿ ਬਣਾਉਣ ਦੇ ਸੁਪਨੇ ਸਥਾਨਕ ਵਸਨੀਕਾਂ ਨੂੰ ਵਿਖਾਏ ਸਨ ਪਰ ਅਜੇ ਬੜੇ ਦੁਖ ਦੀ ਗੱਲ ਹੈ ਕਿ ਸੁਪਨੇ ਜੋ ਹਕੀਕਤ ਨਹੀਂ ਬਣ ਸਕੇ। 

ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਡੰਪ ਤੋਂ ਨਿਜਾਤ ਨਾ ਦਿਵਾਈ ਗਈ ਤਾਂ ਆਉਣ ਵਾਲੇ ਸਮੇਂ ’ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਬੁਲਾਰੀਆ ਨੂੰ ਹਲਕੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਤੇ ਵਿਧਾਨ ਚੋਣਾਂ ’ਚ ਸੂਬਾ ਸਰਕਾਰ ਦਾ ਬਾਈਕਾਟ ਕੀਤਾ ਜਾਵੇਗਾ।

ਟਾਪ ਹੈਡਲਾਈਨ

 Punjab 'ਚ ਲਾਲ ਚੂੜੇ ਵਾਲੀ ਨਕਲੀ SHO ਗ੍ਰਿਫ਼ਤਾਰ ! ਥਾਣੇ 'ਚ ਵਰਦੀ ਪਾ ਕੇ ਕਰਦੀ ਰਹੀ 'ਡਿਊਟੀ'
 Punjab 'ਚ ਲਾਲ ਚੂੜੇ ਵਾਲੀ ਨਕਲੀ SHO ਗ੍ਰਿਫ਼ਤਾਰ ! ਥਾਣੇ 'ਚ ਵਰਦੀ ਪਾ ਕੇ ਕਰਦੀ ਰਹੀ 'ਡਿਊਟੀ'
Dearness Allowance : DA ਨੂੰ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਚੰਡੀਗੜ੍ਹ 'ਚ ਮਹਾਂਰੈਲੀ, ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ
Dearness Allowance : DA ਨੂੰ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਚੰਡੀਗੜ੍ਹ 'ਚ ਮਹਾਂਰੈਲੀ, ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ
ਸੰਗਰੂਰ ਪੁਲਿਸ ਦੀ ਵੱਡੀ ਸਫ਼ਲਤਾ, ਨਸ਼ਾ ਤਸਕਰਾਂ ਅਤੇ ਹਥਿਆਰਾਂ ਸਮੇਤ ਇਸ਼ਤਿਹਾਰੀ ਮੁਲਜ਼ਮ ਕਾਬੂ
ਸੰਗਰੂਰ ਪੁਲਿਸ ਦੀ ਵੱਡੀ ਸਫ਼ਲਤਾ, ਨਸ਼ਾ ਤਸਕਰਾਂ ਅਤੇ ਹਥਿਆਰਾਂ ਸਮੇਤ ਇਸ਼ਤਿਹਾਰੀ ਮੁਲਜ਼ਮ ਕਾਬੂ
ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ 'ਤੇ ਸਿਆਸਤ ਗਰਮ, ਰਵਨੀਤ ਬਿੱਟੂ ਨੇ ਉਠਾਏ ਵੱਡੇ ਸਵਾਲ
ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ 'ਤੇ ਸਿਆਸਤ ਗਰਮ, ਰਵਨੀਤ ਬਿੱਟੂ ਨੇ ਉਠਾਏ ਵੱਡੇ ਸਵਾਲ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
Embed widget