ਪੜਚੋਲ ਕਰੋ
ਯੂਨਾਈਟਿਡ ਅਕਾਲੀ ਦਲ ਦੋਫਾੜ, ਮੋਹਕਮ ਸਿੰਘ ਨੂੰ ਪ੍ਰਧਾਨਗੀ ਤੋਂ ਹਟਾਇਆ
ਹੁਣ ਯੂਨਾਈਟਿਡ ਅਕਾਲੀ ਦਲ ਦੋਫਾੜ ਹੋ ਗਿਆ ਹੈ। ਇੱਕ ਧੜੇ ਨੇ ਜਨਰਲ ਮੀਟਿੰਗ ਬੁਲਾ ਕੇ ਪ੍ਰਧਾਨ ਭਾਈ ਮੋਹਕਮ ਸਿੰਘ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਪ੍ਰਧਾਨ ਚੁਣਿਆ ਲਿਆ ਹੈ। ਉਧਰ, ਮੋਹਕਮ ਸਿੰਘ ਨੇ 15 ਨੂੰ ਵੱਖਰੀ ਮੀਟਿੰਗ ਸੱਦ ਲਈ ਹੈ। ਬਰਗਾੜੀ ਮੋਰਚੇ ਤੋਂ ਬਾਅਦ ਪਾਰਟੀ ਅੰਦਰ ਹਿੱਲਜੁਲ ਚੱਲ ਰਹੀ ਸੀ।

ਚੰਡੀਗੜ੍ਹ: ਹੁਣ ਯੂਨਾਈਟਿਡ ਅਕਾਲੀ ਦਲ ਦੋਫਾੜ ਹੋ ਗਿਆ ਹੈ। ਇੱਕ ਧੜੇ ਨੇ ਜਨਰਲ ਮੀਟਿੰਗ ਬੁਲਾ ਕੇ ਪ੍ਰਧਾਨ ਭਾਈ ਮੋਹਕਮ ਸਿੰਘ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਪ੍ਰਧਾਨ ਚੁਣਿਆ ਲਿਆ ਹੈ। ਉਧਰ, ਮੋਹਕਮ ਸਿੰਘ ਨੇ 15 ਨੂੰ ਵੱਖਰੀ ਮੀਟਿੰਗ ਸੱਦ ਲਈ ਹੈ। ਬਰਗਾੜੀ ਮੋਰਚੇ ਤੋਂ ਬਾਅਦ ਪਾਰਟੀ ਅੰਦਰ ਹਿੱਲਜੁਲ ਚੱਲ ਰਹੀ ਸੀ। ਮੋਹਕਮ ਸਿੰਘ ਨੇ ਕਿਹਾ ਕਿ ਜਨਰਲ ਮੀਟਿੰਗ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾਂ ਸੱਦੀ ਗਈ ਹੈ। ਇਸ ਕਾਰਨ ਲਏ ਫ਼ੈਸਲਿਆਂ ਦਾ ਕੋਈ ਅਰਥ ਨਹੀਂ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ 15 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਸੱਦੀ ਗਈ ਹੈ। ਇਸ ਵਿੱਚ ਸਾਰੀ ਸਥਿਤੀ ’ਤੇ ਵਿਚਾਰ ਕੀਤਾ ਜਾਵੇਗਾ। ਦੂਜੇ ਧੜੇ ਦਾ ਕਹਿਣਾ ਹੈ ਕਿ ਪਾਰਟੀ ਸੰਵਿਧਾਨ ਮੁਤਾਬਕ ਕੋਈ ਵਿਅਕਤੀ ਸਿਰਫ਼ ਦੋ ਸਾਲ ਹੀ ਪ੍ਰਧਾਨ ਰਹਿ ਸਕਦਾ ਹੈ ਪਰ ਭਾਈ ਮੋਹਕਮ ਸਿੰਘ ਸੱਤ ਸਾਲ ਪ੍ਰਧਾਨ ਰਹੇ ਹਨ। ਇਸ ਲਈ ਨਵੀਂ ਚੋਣ ਕੀਤੀ ਗਈ ਹੈ। ਇਸ ਤੋਂ ਸਪਸ਼ਟ ਹੈ ਕਿ ਪਾਰਟੀ ਦੋਫਾੜ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਭਾਈ ਮੋਹਕਮ ਸਿੰਘ 15 ਜੁਲਾਈ ਨੂੰ ਮੀਟਿੰਗ ਦੌਰਾਨ ਕੋਈ ਨਵਾਂ ਫੈਸਲਾ ਲੈ ਸਕਦੇ ਹਨ। ਹਾਸਲ ਜਾਣਕਾਰੀ ਮੁਤਾਬਕ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਚੋਣ ਦੌਰਾਨ ਗੁਰਦੀਪ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ, ਜਤਿੰਦਰ ਸਿੰਘ ਈਸੜੂ ਨੂੰ ਸਕੱਤਰ ਜਨਰਲ ਤੇ ਡਾ. ਅਨਵਰ ਅਹਿਮਦ, ਸੀਤਾ ਰਾਮ ਦੀਪਕ, ਬਹਾਦਰ ਸਿੰਘ ਰਾਹੋਂ ਤੇ ਗੁਰਨਾਮ ਸਿੱਧੂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਕੁਲਵੰਤ ਸਿੰਘ ਮਾਛੀਕੇ, ਜਸਵਿੰਦਰ ਸਿੰਘ ਘੋਲੀਆ, ਭਾਈ ਕੁਲਵਿੰਦਰ ਸਿੰਘ ਤੇ ਸੁਖਜੀਤ ਸਿੰਘ ਨੂੰ ਮੀਤ ਪ੍ਰਧਾਨ, ਬਾਬਾ ਚਮਕੌਰ ਸਿੰਘ ਨੂੰ ਪਾਰਟੀ ਦੇ ਧਾਰਮਿਕ ਵਿੰਗ ਦਾ ਮੁਖੀ ਨਿਯੁਕਤ ਕੀਤਾ ਗਿਆ। ਪਾਰਟੀ ਦੇ ਜ਼ਿਲ੍ਹਾ ਜਥੇਦਾਰਾਂ, ਕੋਰ ਕਮੇਟੀ ਤੇ ਹੋਰ ਵਿੰਗਾਂ ਦੇ ਆਗੂਆਂ ਦਾ ਐਲਾਨ ਹਫ਼ਤੇ ਵਿਚ ਕੀਤਾ ਜਾਵੇਗਾ।
Before You Go
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਟ੍ਰੈਂਡਿੰਗ ਟੌਪਿਕ






















