ਅਮੈਲੀਆ ਪੰਜਾਬੀ ਦੀ ਰਿਪੋਰਟ


ਚੰਡੀਗੜ੍ਹ: ਮਾਨਸਾ ਦੇ ਝੱਬਰ ਪਿੰਡ ਦੇ ਇੱਕ ਦਲਿਤ ਸਿੱਖ ਮਜ਼ਦੂਰ, ਕਾਰਕੁਨ ਅਤੇ ਗਾਇਕ ਬੰਤ ਸਿੰਘ ਨੂੰ 2006 ਵਿੱਚ ਦੋਵੇਂ ਬਾਹਾਂ ਅਤੇ ਸੱਜੀ ਲੱਤ ਗਵਾਉਣੀ ਪਈ ਸੀ, ਜਦੋਂ ਛੇ ਸਾਲ ਪਹਿਲਾਂ ਉਨ੍ਹਾਂ ਦੀ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲਾਉਣ ਵਾਲਿਆਂ ਨਾਲ ਸਬੰਧਤ ਉੱਚ ਜਾਤੀ ਦੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ। 2004 ਵਿੱਚ ਤਿੰਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਆਪਣੀ ਵ੍ਹੀਲਚੇਅਰ 'ਤੇ ਬੈਠੇ ਬੰਤ ਦੱਸਦੇ ਹਨ ਕਿ ਕਿਵੇਂ ਉਹ ਬੇਇਨਸਾਫ਼ੀ ਅਤੇ ਆਮ ਆਦਮੀ ਦੇ ਸੰਘਰਸ਼ਾਂ ਬਾਰੇ ਗੀਤ ਗਾਉਂਦੇ ਰਿਹਾ। ਪਰ ਦੂਜੇ ਪੰਜਾਬੀ ਗਾਇਕਾਂ ਦੇ ਉਲਟ, 55 ਸਾਲਾ ਬਜ਼ੁਰਗ ਅੱਧ-ਪੱਕੇ ਘਰ ਵਿੱਚ ਰਹਿੰਦੇ ਹਨ। ਘਰ ਦਾ ਖਰਚਾ ਚੱਲਣਾ ਤਾਂ ਦੂਰ ਦੀ ਗੱਲ, ਦੋ ਵਕਤ ਦੀ ਰੋਟੀ ਵੀ ਕਮਾਉਣ ਬੰਤ ਸਿੰਘ ਦੇ ਪਰਿਵਾਰ ਨੂੰ ਔਖਾ ਹੋ ਰਿਹਾ ਹੈ।


2017 ਵਿੱਚ, ਬੰਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ; ਜਦਕਿ ਉਨ੍ਹਾਂ ਨੂੰ ਕੋਈ ਵਿਭਾਗ ਨਹੀਂ ਦਿੱਤਾ ਗਿਆ ਸੀ, ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਕਈ ਹਲਕਿਆਂ ਵਿੱਚ ਪਾਰਟੀ ਲਈ ਪ੍ਰਚਾਰ ਕੀਤਾ। ਪਰ ਅੱਜ ਹਾਲਾਤ ਇਹ ਹਨ ਕਿ ਪੰਜਾਬ ਦਾ ਦਲਿਤ ਆਈਕਾਨ ਹੋਣ ਦੇ ਬਾਵਜੂਦ ਬੰਤ ਸਿੰਘ ਨੂੰ 1500 ਰੁਪਏ ਦੀ ਅਪਾਹਜ ਪੈਨਸ਼ਨ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ।


ਇਸ ਸਬੰਧੀ ਇੱਕ ਇੰਗਲੀਸ਼ ਅਖਬਾਰ ਨੇ ਖਬਰ ਲਾਈ ਸੀ, ਜਿਸ ਦੀ ਕਟਿੰਗ ਆਪ ਦੇ ਸਾਬਕਾ ਵਿਧਾਇਕ ਕੰਵਰ ਸੰਧੂ ਨੇ ਆਪਣੇ ਟਵਿਟਰ ਅਕਾਊਂਟ `ਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਸੰਧੂ ਨੇ ਪੰਜਾਬ ਸਰਕਾਰ ਤੋਂ ਬੰਤ ਸਿੰਘ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਲਈ ਨੌਕਰੀ ਦੀ ਵੀ ਅਪੀਲ ਕੀਤੀ। ਦੇਖੋ ਟਵੀਟ:









ਬੰਤ ਸਿੰਘ ਦੀ ਕਹਾਣੀ ਬੇਹੱਦ ਦਰਦ ਭਰੀ ਹੈ। ਹੁਣ ਹਾਲਾਤ ਇਹ ਹਨ ਕਿ ਜਿਵੇਂ ਜਿਵੇਂ ਬੰਤ ਸਿੰਘ ਦੀ ਉਮਰ ਵਧ ਰਹੀ ਹੈ, ਇਲਾਜ ਦਾ ਖਰਚ ਵੀ ਵਧਦਾ ਜਾ ਰਿਹਾ ਹੈ।


ਆਪਣੇ ਜਵਾਨੀ ਦੇ ਦਿਨਾਂ ਵਿੱਚ, ਬੰਤ ਇੱਕ ਖੱਬੇ ਪੱਖੀ ਰਹੇ ਹਨ ਅਤੇ ਸੀਪੀਆਈ-ਐਮ (ਲਿਬਰੇਸ਼ਨ) ਅਤੇ ਉਨ੍ਹਾਂ ਦੇ ਮਜ਼ਦੂਰ ਵਿੰਗ ਮਜ਼ਦੂਰ ਮੁਕਤੀ ਮੋਰਚਾ ਦਾ ਹਿੱਸਾ ਵੀ ਰਹੇ। ਇੱਕ ਸ਼ਕਤੀਸ਼ਾਲੀ ਭਾਸ਼ਣਕਾਰ ਅਤੇ ਗਾਇਕ, ਬੰਤ ਨੇ ਬੇਜ਼ਮੀਨੇ ਅਤੇ ਸੀਮਾਂਤ ਕਿਸਾਨਾਂ ਅਤੇ ਭਾਰਤ ਵਿੱਚ ਭੁੱਖੇ ਮਰਨ ਵਾਲਿਆਂ ਲਈ ਗੀਤ ਗਾਏ। ਭਾਵੇਂ ਉਹ ਅਨਪੜ੍ਹ ਹਨ ਅਤੇ ਲਿਖ ਨਹੀਂ ਸਕਦੇ, ਪਰ ਕਦੇ-ਕਦੇ ਉਹ ਆਪਣੇ ਮਨ ਵਿਚ ਲਾਈਨਾਂ ਬਣਾਉਂਦੇ ਅਤੇ ਗਾਉਂਦੇ ਹਨ।


ਬੰਤ ਸਿੰਘ ਦੀਆਂ ਚਾਰ ਧੀਆਂ ਅਤੇ ਚਾਰ ਪੁੱਤਰ ਹਨ। ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਦੱਸਿਆ ਕਿ 2006 ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਕਦੇ ਨਹੀਂ ਹੋਇਆ। "ਹੁਣ ਇਹ 'ਆਪ' ਦੀ ਸਰਕਾਰ ਹੈ ਅਤੇ ਮੇਰੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੈ ਜੋ ਖੁਦ ਇੱਕ ਕਲਾਕਾਰ ਹਨ।" ਬੰਤ ਸਿੰਘ ਦੇ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਉਹ ਆਪਣੀ ਪਤਨੀ ਤੇ ਦੋ ਅਣਵਿਆਹੇ ਬੱਚਿਆ ਨਾਲ ਰਹਿੰਦੇ ਹਨ।