ਪੜਚੋਲ ਕਰੋ

Punjab News: ਪੰਜਾਬ 'ਚ ਫਿਲਮੀ ਸਟਾਈਲ 'ਚ ਲੁੱਟ; ਟਰੱਕਾਂ 'ਚ ਆਏ 35 ਲੁਟੇਰੇ, ਸੁਰੱਖਿਆ ਮੁਲਾਜ਼ਮਾਂ ਨੂੰ ਬੰਧਕ ਬਣਾਇਆ ਤੇ ਵਾਰਦਾਤ ਨੂੰ ਦਿੱਤਾ ਅੰਜਾਮ

Robbery of Dry Fruits: ਇਸ ਮਗਰੋਂ ਤੁਰੰਤ ਥਾਣਾ ਚਾਟੀਵਿੰਡ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲੀਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ

 Robbery in Amritsar: ਅੰਮ੍ਰਿਤਸਰ ਵਿੱਚ ਬੇਖੌਫ ਲੁਟੇਰਿਆਂ ਨੇ ਇੱਕ ਕੋਲਡ ਸਟੋਰ ਨੂੰ ਬਣਾਇਆ ਨਿਸ਼ਾਨਾ। ਮੰਗਲਵਾਰ ਰਾਤ ਝਬਾਲ ਰੋਡ 'ਤੇ ਸਥਿਤ ਪਿੰਡ ਇੱਬਨ ਕਲਾਂ ਦੇ ਕੋਲਡ ਸਟੋਰ 'ਚ ਚੋਰੀ ਦੀ ਘਟਨਾ ਵਾਪਰੀ। ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 30-35 ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਬਦਮਾਸ਼ਾਂ ਨੇ ਕੋਲਡ ਸਟੋਰ 'ਤੇ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਬੰਧਕ ਬਣਾ ਲਿਆ। ਫਿਰ ਉਨ੍ਹਾਂ ਨੇ ਆਸਾਨੀ ਨਾਲ ਕਰੀਬ ਦੋ ਕਰੋੜ ਰੁਪਏ ਦੇ ਸੁੱਕੇ ਮੇਵੇ ਲੁੱਟ ਲਏ।

ਇਹ ਲੁਟੇਰੇ ਦੋ ਟਰੱਕਾਂ ਵਿੱਚ ਸਵਾਰ ਹੋ ਕੇ ਆਏ ਸਨ। ਬੁੱਧਵਾਰ ਸਵੇਰੇ ਜਦੋਂ ਕੋਲਡ ਸਟੋਰ ਦਾ ਮਾਲਕ ਅਤੇ ਹੋਰ ਸਟਾਫ ਕੰਮ 'ਤੇ ਆਏ ਤਾਂ ਦੇਖਿਆ ਕਿ ਸੁਰੱਖਿਆ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਸੀ ਅਤੇ ਉਥੇ ਰੱਖਿਆ ਸਾਰਾ ਸਾਮਾਨ ਗਾਇਬ ਸੀ।

ਇਸ ਮਗਰੋਂ ਤੁਰੰਤ ਥਾਣਾ ਚਾਟੀਵਿੰਡ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲੀਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ।

ਪੁਲੀਸ ਸ਼ਿਕਾਇਤ ਵਿੱਚ ਹੈਪੀ ਅਰੋੜਾ ਨੇ ਦੱਸਿਆ ਕਿ ਇੱਬਨ ਕਲਾਂ ਵਿੱਚ ਉਸ ਦਾ ਕੋਲਡ ਸਟੋਰ ਹੈ। ਮਜੀਠਾ ਮੰਡੀ ਦੀ ਕਰਿਆਨਾ ਐਸੋਸੀਏਸ਼ਨ ਦੇ ਸੌ ਤੋਂ ਵੱਧ ਵਪਾਰੀ ਇੱਥੇ ਆਪਣਾ ਮਾਲ ਸਟੋਰ ਕਰਦੇ ਹਨ। ਸਟੋਰ ਦੀ ਸੁਰੱਖਿਆ ਲਈ ਨਿੱਜੀ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਹਨ। 

ਮੰਗਲਵਾਰ ਦੇਰ ਰਾਤ ਕਰੀਬ 2 ਵਜੇ ਹਥਿਆਰਾਂ ਨਾਲ ਲੈਸ ਦੋ ਟਰੱਕ ਕੋਲਡ ਸਟੋਰ ਕੋਲ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਸੁਰੱਖਿਆ ਕਰਮਚਾਰੀਆਂ ਨੂੰ ਪਿਸਤੌਲ ਦਿਖਾ ਕੇ ਗੋਲੀ ਮਾਰਨ ਦੀ ਧਮਕੀ ਦੇ ਕੇ ਬੰਧਕ ਬਣਾ ਲਿਆ। ਇਸ ਤੋਂ ਬਾਅਦ ਢਾਈ ਤੋਂ ਚਾਰ ਵਜੇ ਦੇ ਦਰਮਿਆਨ ਲੁਟੇਰੇ ਸਾਰਾ ਸਾਮਾਨ ਟਰੱਕ ਵਿੱਚ ਲੱਦ ਕੇ ਫਰਾਰ ਹੋ ਗਏ।

ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਤਾਂ ਜੋ ਲੁਟੇਰਿਆਂ ਬਾਰੇ ਕੋਈ ਜਾਣਕਾਰੀ ਮਿਲ ਸਕੇ। ਉਨ੍ਹਾਂ ਦੀ ਟੀਮ ਲਗਾਤਾਰ ਲੁਟੇਰਿਆਂ ਦਾ ਪਤਾ ਲਗਾਉਣ 'ਚ ਲੱਗੀ ਹੋਈ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਟਾਪ ਹੈਡਲਾਈਨ

Abohar 'ਚ ਜ਼ਮੀਨੀ ਰੰਜਿਸ਼ ਨੇ ਲਿਆ ਖੂਨੀ ਰੂਪ , ਨੌਜਵਾਨ ਦੇ ਗੁਪਤ ਅੰਗ 'ਚ ਮਾਰੀ ਗੋਲੀ 
Abohar 'ਚ ਜ਼ਮੀਨੀ ਰੰਜਿਸ਼ ਨੇ ਲਿਆ ਖੂਨੀ ਰੂਪ , ਨੌਜਵਾਨ ਦੇ ਗੁਪਤ ਅੰਗ 'ਚ ਮਾਰੀ ਗੋਲੀ 
 Punjab ਦੀਆਂ 5 ਹਜ਼ਾਰ ਗੈਰ-ਕਾਨੂੰਨੀ ਕਾਲੋਨੀਆਂ ਹੋਣਗੀਆਂ ਰੈਗੂਲਰ, ਸਰਕਾਰ ਲਿਆ ਰਹੀ ਨਵੀਂ ਪਾਲਿਸੀ
 Punjab ਦੀਆਂ 5 ਹਜ਼ਾਰ ਗੈਰ-ਕਾਨੂੰਨੀ ਕਾਲੋਨੀਆਂ ਹੋਣਗੀਆਂ ਰੈਗੂਲਰ, ਸਰਕਾਰ ਲਿਆ ਰਹੀ ਨਵੀਂ ਪਾਲਿਸੀ
 Khanna 'ਚ ਗੁਰਦੁਆਰਾ ਸਾਹਿਬ ਦਾ ਪਾਠੀ ਸ਼ੱਕੀ ਹਾਲਾਤਾਂ 'ਚ ਲਾਪਤਾ, 2 ਜੁਲਾਈ ਤੋਂ ਘਰ ਨਹੀਂ ਪਰਤਿਆ ,7 ਸਾਲ ਪਹਿਲਾਂ ਹੋਇਆ ਸੀ ਵਿਆਹ 
 Khanna 'ਚ ਗੁਰਦੁਆਰਾ ਸਾਹਿਬ ਦਾ ਪਾਠੀ ਸ਼ੱਕੀ ਹਾਲਾਤਾਂ 'ਚ ਲਾਪਤਾ, 2 ਜੁਲਾਈ ਤੋਂ ਘਰ ਨਹੀਂ ਪਰਤਿਆ ,7 ਸਾਲ ਪਹਿਲਾਂ ਹੋਇਆ ਸੀ ਵਿਆਹ 
Kapurthala 'ਚ ਨਸ਼ੇ ਦੀ ਹਾਲਤ 'ਚ ਮਿਲੇ ਕਾਂਸਟੇਬਲ ਦਾ ਡੋਪ ਟੈਸਟ ਪਾਜ਼ਿਟਿਵ, ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤਾ ਗਿਆ ਗ੍ਰਿਫ਼ਤਾਰ 
Kapurthala 'ਚ ਨਸ਼ੇ ਦੀ ਹਾਲਤ 'ਚ ਮਿਲੇ ਕਾਂਸਟੇਬਲ ਦਾ ਡੋਪ ਟੈਸਟ ਪਾਜ਼ਿਟਿਵ, ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤਾ ਗਿਆ ਗ੍ਰਿਫ਼ਤਾਰ 

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Microphone Permission :  ਫੋਨ ਦੀ ਪ੍ਰਾਈਵੇਸੀ ਰੱਖੋ ਸੁਰੱਖਿਅਤ! ਮਾਈਕ੍ਰੋਫੋਨ ਵਰਤਣ ਵਾਲੀਆਂ ਐਪਾਂ ਇੰਝ ਕਰੋ ਚੈੱਕ
Microphone Permission :  ਫੋਨ ਦੀ ਪ੍ਰਾਈਵੇਸੀ ਰੱਖੋ ਸੁਰੱਖਿਅਤ! ਮਾਈਕ੍ਰੋਫੋਨ ਵਰਤਣ ਵਾਲੀਆਂ ਐਪਾਂ ਇੰਝ ਕਰੋ ਚੈੱਕ
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
1 ਲੱਖ ਦਾ ਲੋਨ ਲੈ ਕੇ ਇਸ ਮਹਿਲਾ ਨੇ ਬਦਲੀ ਕਿਸਮਤ, ਹੁਣ ਹਰ ਸਾਲ ਕਮਾ ਰਹੀ 7-8 ਲੱਖ ਰੁਪਏ, ਜਾਣੋ ਕਿਵੇਂ ਬਣੀ 'ਲਖਪਤੀ ਦੀਦੀ'
1 ਲੱਖ ਦਾ ਲੋਨ ਲੈ ਕੇ ਇਸ ਮਹਿਲਾ ਨੇ ਬਦਲੀ ਕਿਸਮਤ, ਹੁਣ ਹਰ ਸਾਲ ਕਮਾ ਰਹੀ 7-8 ਲੱਖ ਰੁਪਏ, ਜਾਣੋ ਕਿਵੇਂ ਬਣੀ 'ਲਖਪਤੀ ਦੀਦੀ'
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਜਾਨਲੇਵਾ ਹਮਲਾ: ਹਸਪਤਾਲ ਕਰਵਾਇਆ ਗਿਆ ਭਰਤੀ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਜਾਨਲੇਵਾ ਹਮਲਾ: ਹਸਪਤਾਲ ਕਰਵਾਇਆ ਗਿਆ ਭਰਤੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਲਾਕੇ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਲਾਕੇ 'ਚ ਫੈਲੀ ਦਹਿਸ਼ਤ...
Cloud Burst: ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਸੜਕਾਂ ਪੂਰੀ ਤਰ੍ਹਾਂ ਹੋਈਆਂ ਬੰਦ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਸੜਕਾਂ ਪੂਰੀ ਤਰ੍ਹਾਂ ਹੋਈਆਂ ਬੰਦ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Big News: ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
Embed widget