ਚੰਡੀਗੜ੍ਹ: ਕੋਰੋਨਾ ਵਾਇਰਸ ਦੌਰਾਨ ਲੱਗੇ ਲੌਕਡਾਊਨ ਨੇ ਜਿੱਥੇ ਆਰਥਿਕਤਾ ਨੂੰ ਵੱਡੀ ਸੱਚ ਮਾਰੀ ਉੱਥੇ ਹੀ ਨਿਮਨ ਵਰਗ ਰੋਜ਼ੀ ਰੋਟੀ ਤੋਂ ਵੀ ਮੁਥਾਜ ਹੋ ਗਿਆ। ਅਜਿਹੇ 'ਚ ਸਮਾਜ ਸੇਵੀ ਸੰਸਥਾਵਾਂ ਤੇ ਕੁਝ ਦਾਨੀ ਲੋਕਾਂ ਦੀ ਬਦੌਲਤ ਇਨ੍ਹਾਂ ਲੋਕਾਂ ਦਾ ਗੁਜ਼ਾਰਾ ਸੰਭਵ ਹੋ ਸਕਿਆ। ਅਜਿਹੇ 'ਚ ਪੰਜਾਬ ਦੀ ਬਿਹਤਰੀ ਦਾ ਬੀੜਾ ਚੁੱਕਣ ਵਾਲੀ ਰਾਊਂਡਗਲਾਸ ਫਾਊਂਡੇਸ਼ਨ ਪੰਜਾਬ 'ਚ ਬੇਸਹਾਰਿਆਂ ਲਈ ਵਰਦਾਨ ਸਾਬਤ ਹੋਈ ਹੈ।
ਹਾਲ ਇਹ ਹੈ ਕਿ ਕੋਰੋਨਾ ਕਾਰਨ ਲੱਗੇ ਲੌਕਡਾਊਨ ਦੇ ਚੱਲਦਿਆਂ ਆਰਥਿਕ ਪੱਖੋਂ ਕਮਜ਼ੋਰ ਲੋਕ ਭੁੱਖੇ ਪੇਟ ਸੌਣ ਲਈ ਮਜਬੂਰ ਸਨ। ਇਹ ਉਹ ਪਰਿਵਾਰ ਹਨ ਜਿਨ੍ਹਾਂ ਦੇ ਸਾਰੇ ਦਿਨ ਦੀ ਕਮਾਈ ਰਾਤ ਦੀ ਰੋਟੀ ਵਿੱਚ ਖਰਚ ਹੋ ਜਾਂਦੀ ਹੈ। ਤਾਲਾਬੰਦੀ ਦੌਰਾਨ ਇਨ੍ਹਾਂ ਦਾ ਕੰਮ ਖੁੱਸ ਗਿਆ ਅਤੇ ਪਰਿਵਾਰ ਲਈ ਖਾਣੇ ਦਾ ਇੰਤਜ਼ਾਮ ਕਰਨਾ ਇਹਨਾਂ ਦੀ ਸਭ ਤੋਂ ਵੱਡੀ ਚੁਣੌਤੀ ਸੀ।
ਅਜਿਹੇ 'ਚ ਰਾਊਂਡਗਲਾਸ ਫਾਊਂਡੇਸ਼ਨ ਨੇ ਰਾਹਤ ਸਮੱਗਰੀ ਵੰਡ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਕਰੀਬ ਡੇਢ ਮਹੀਨੇ ਦੀ ਲਗਾਤਾਰ ਅਣਥੱਕ ਮਿਹਨਤ ਤੋਂ ਬਾਅਦ ਫਾਊਂਡੈਸ਼ਨ ਦੀ ਟੀਮ ਪੰਜਾਬ ਦੇ 13 ਜ਼ਿਲਿਆਂ ਦੇ 400 ਪਿੰਡਾਂ 'ਚ ਕਰੀਬ 50,000 ਬੇਸਹਾਰਾ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਉਣ 'ਚ ਸਫ਼ਲ ਹੋਈ ਹੈ। ਰਾਸ਼ਨ ਤੋਂ ਇਲਾਵਾ ਹੋਰ ਜ਼ਰੂਰੀ ਵਸਤਾਂ ਰਸੋਈ ਅਤੇ ਸਫਾਈ ਦੀਆਂ ਮੁੱਢਲੀਆਂ ਚੀਜ਼ਾਂ ਸਰਫ ਅਤੇ ਸਾਬਣ ਆਦਿ ਸ਼ਾਮਲ ਹਨ। ਇਸ ਪਹਿਲਕਦਮੀ ਦਾ ਦੂਜਾ ਗੇੜ ਵੀ ਨਾਲ-ਨਾਲ ਚੱਲ ਰਿਹਾ ਹੈ।
ਇਸ ਸਮੇਂ ਰਾਊਂਡਗਲਾਸ ਫਾਊਂਡੇਸ਼ਨ ਦੇ ਮੁਖੀ ਪ੍ਰੇਰਨਾ ਲੰਗਾ ਨੇ ਕਿਹਾ ਕਿ, "ਅੱਜ ਪੰਜਾਬ ਦੇ ਪਿੰਡਾਂ ਦੇ ਬਹੁਗਿਣਤੀ ਪਰਿਵਾਰਾਂ ਵਿੱਚ ਕਮਾਉਣ ਵਾਲਾ ਇੱਕ ਅਤੇ ਖਾਣ ਵਾਲਾ ਸਾਰਾ ਪਰਿਵਾਰ ਹੁੰਦਾ ਹੈ। ਆਰਥਿਕ ਪੱਖੋਂ ਪਹਿਲਾਂ ਹੀ ਕਮਜ਼ੋਰ ਇਹਨਾਂ ਪਰਿਵਾਰਾਂ ਦੀ ਹਾਲਤ ਲੌਕਡਾਊਨ ਕਾਰਨ ਹੋਰ ਵੀ ਤਰਸਯੋਗ ਹੋ ਚੁੱਕੀ ਹੈ। ਅਜਿਹੇ ਪਰਿਵਾਰਾਂ ਕੋਲ ਬੱਚਤ ਦੇ ਨਾਮ 'ਤੇ ਕੋਈ ਪੈਸੇ ਨਹੀਂ ਹੁੰਦਾ ਅਤੇ ਇਹਨਾਂ ਨੇ ਉਹੀ ਕਮਾਉਣੀ ਅਤੇ ਉਹੀ ਖਾਣੀ ਹੁੰਦੀ ਹੈ। ਉਹ ਕੰਮ-ਕਾਰ ਤੋਂ ਵਾਂਝੇ ਅਤੇ ਰੋਟੀ ਤੋਂ ਅਵਾਜ਼ਾਰ ਹੋ ਚੁੱਕੇ ਹਨ। ਰਾਊਂਡਗਲਾਸ ਫਾਊਂਡੇਸ਼ਨ ਦਾ ਉਦੇਸ਼ ਸ਼ੁਰੂ ਤੋਂ ਹੀ ਪੰਜਾਬ ਦੀ ਬਿਹਤਰੀ ਰਿਹਾ ਹੈ ਅਤੇ ਕੋਵਿਡ-19 ਸੰਕਟ ਦੌਰਾਨ ਲੋਕਾਂ ਦੀ ਮਦਦ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਹੁਣ ਤੱਕ ਅਸੀਂ 50,000 ਪਰਿਵਾਰਾਂ ਨੂੰ ਰਾਸ਼ਨ ਵੰਡ ਚੁੱਕੇ ਹਾਂ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ।"
ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਦੀਆਂ ਪੰਚਾਇਤਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ। ਇਹਨਾਂ ਦੀ ਮਦਦ ਨਾਲ ਫਾਊਂਡੇਸ਼ਨ ਨੇ ਲਾਭਪਾਤਰੀਆਂ ਜਿਵੇਂ ਕਿ ਬਜ਼ੁਰਗਾਂ, ਵਿਧਵਾਵਾਂ, ਕੈਂਸਰ ਦੇ ਮਰੀਜ਼ਾਂ, ਮਜ਼ਦੂਰਾਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਲੋਕਾਂ ਦੀ ਪਛਾਣ ਕੀਤੀ ਅਤੇ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕੋਰੋਨਾ ਸੰਕਟ ਦੌਰਾਨ ਬੇਸਹਾਰਿਆਂ ਲਈ ਫਰਿਸ਼ਤਾ ਬਣੀਆਂ ਸਮਾਜ ਸੇਵੀ ਸੰਸਥਾਵਾਂ
ਏਬੀਪੀ ਸਾਂਝਾ
Updated at:
03 Jun 2020 08:18 PM (IST)
ਹਾਲ ਇਹ ਹੈ ਕਿ ਕੋਰੋਨਾ ਕਾਰਨ ਲੱਗੇ ਲੌਕਡਾਊਨ ਦੇ ਚੱਲਦਿਆਂ ਆਰਥਿਕ ਪੱਖੋਂ ਕਮਜ਼ੋਰ ਲੋਕ ਭੁੱਖੇ ਪੇਟ ਸੌਣ ਲਈ ਮਜਬੂਰ ਸਨ। ਇਹ ਉਹ ਪਰਿਵਾਰ ਹਨ ਜਿਨ੍ਹਾਂ ਦੇ ਸਾਰੇ ਦਿਨ ਦੀ ਕਮਾਈ ਰਾਤ ਦੀ ਰੋਟੀ ਵਿੱਚ ਖਰਚ ਹੋ ਜਾਂਦੀ ਹੈ।
- - - - - - - - - Advertisement - - - - - - - - -