Rupnagar News : ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਆਈ.ਪੀ.ਐਸ, ਵਿਵੇਕ ਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੂਪਨਗਰ ਪੁਲਿਸ ਨੇ ਪਿਛਲੇ ਦਿਨੀਂ ਮੋਰਿੰਡਾ ਵਿਖੇ 3 ਲੱਖ ਰੁਪਏ ਦੀ ਲੁੱਟ ਕਰਨ ਵਾਲੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।



 ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ 21 ਮਾਰਚ, 2023 ਨੂੰ ਦੁਪਹਿਰ 12.30 ਵਜੇ ਦੇ ਕਰੀਬ ਰੈਜੀਡੈਂਟ ਕੈਸ਼ ਮਨੈਜਮੈਂਟ ਸਰਵਿਸਜ਼ ਪ੍ਰਾਈਵੇਟ ਲਿਮਟਿਡ, ਸੈਕਟਰ 35-ਡੀ ਚੰਡੀਗੜ ਦੇ ਕਰਮਚਾਰੀ ਗੌਤਮ ਵਧਵਾ ਨੇ ਥਾਣਾ ਸਿਟੀ ਮੋਰਿੰਡਾ ਵਿਖੇ ਸ਼ਿਕਾਇਤ ਕੀਤੀ ਕਿ ਉਹ ਆਪਣੇ ਮੋਟਰ ਸਾਇਕਲ ਨੰਬਰੀ ਪੀ.ਬੀ.12.ਏ.ਡੀ. 3727 ਉਤੇ ਆਪਣੇ ਬੈਗ ਵਿੱਚ ਕੁੱਲ ਰਕਮ 3,13,887 ਰੁਪਏ ਲੈਕੇ ਜਾ ਰਿਹਾ ਸੀ।

 

ਇਹ ਵੀ ਪੜ੍ਹੋ : ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, 7.30 ਤੋਂ 2 ਵਜੇ ਤੱਕ ਖੁੱਲ੍ਹਣਗੇ ਦਫ਼ਤਰ

ਜਦੋਂ ਉਹ ਓਲੰਪਿਕ ਪੈਲਸ, ਮੋਰਿੰਡਾ ਤੋਂ ਥੋੜਾ ਅੱਗੇ ਸ਼ਹਿਰ ਵਾਲੇ ਪਾਸੇ ਨੂੰ ਕੈਨਰਾ ਬੈਂਕ ਮੋਰਿੰਡਾ ਵਿਖੇ ਰਾਸ਼ੀ ਜਮਾਂ ਕਰਵਾਉਣ ਲਈ ਪਹੁੰਚਿਆ ਤਾਂ ਰਸਤੇ ਵਿੱਚ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਮੋਟਰ ਸਾਇਕਲ ਨੂੰ ਘੇਰ ਲਿਆ ਅਤੇ ਉਸ ਉਤੇ ਦਾਤ ਦਾ ਵਾਰ ਕਰਕੇ ਉਸ ਤੋਂ ਸਾਰਾ ਕੈਸ਼ ਖੋਹ ਕੇ ਵੇਰਕਾ ਪੁਆਇੰਟ ਮੋਰਿੰਡਾ ਵੱਲ ਨੂੰ ਭੱਜ ਗਏ।

ਐਸ.ਐਸ.ਪੀ ਨੇ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਪਤਾਨ ਪੁਲਿਸ, ਸਬ ਡਵੀਜਨ ਮੋਰਿੰਡਾ ਡਾ. ਨਵਨੀਤ ਸਿੰਘ ਮਾਹਲ ਰੂਪਨਗਰ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਮੋਰਿੰਡਾ ਇੰਸਪੈਕਟਰ ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਡੂੰਘਾਈ ਨਾਲ ਤਫਤੀਸ਼ ਸ਼ੁਰੂ ਕੀਤੀ ਗਈ। ਜਿਸ ਦੌਰਾਨ ਲੋਕਾਂ ਦੇ ਸਹਿਯੋਗ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮੱਦਦ ਨਾਲ ਦੋਸ਼ੀ ਮਨਵੀਰ ਸਿੰਘ ਉਰਫ ਮਨੀ, ਜਗਪਾਲ ਸਿੰਘ, ਜਸਪ੍ਰੀਤ ਸਿੰਘ, ਕਰਮਜੀਤ ਸਿੰਘ ਉਰਫ ਹਨੀ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਨੂੰ ਵੀ 06 ਅਪ੍ਰੈਲ, 2023 ਨੂੰ ਗ੍ਰਿਫਤਾਰ ਕੀਤਾ ਗਿਆ।

 



ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 20 ਮਿਤੀ 21.03.2023 ਅ/ਧ 379-ਬੀ, 120-ਬੀ, 395, 323 ਆਈ.ਪੀ.ਸੀ ਥਾਣਾ ਸਿਟੀ ਮੋਰਿੰਡਾ ਬਰਖਿਲਾਫ ਅਣਪਛਾਤੇ ਵਿਅਕਤੀਆਂ ਦੇ ਰਜਿਸਟਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ 5 ਦੋਸ਼ੀਆਨ 10 ਅਪ੍ਰੈਲ, 2023 ਤੱਕ ਪੁਲਿਸ ਰਿਮਾਂਡ ਉਤੇ ਹਨ ਅਤੇ ਦੋਰਾਨੇ ਤਫਤੀਸ਼ ਦੋਸ਼ੀਆ ਪਾਸੋਂ ਵਾਰਦਾਤ ਵਿੱਚ ਵਰਤੇ ਦੋ ਦਾਤ, ਇਕ ਕਿਰਪਾਨ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਕੋਲੋਂ ਲੁੱਟੀ ਗਈ ਰਕਮ ਵਿੱਚੋਂ 53 ਹਜ਼ਾਰ ਰੁਪਏ ਦੀ ਬ੍ਰਾਮਦਗੀ ਵੀ ਕੀਤੀ ਗਈ ਹੈ। ਜਿਹਨਾਂ ਪਾਸੋਂ ਪੁੱਛ ਗਿੱਛ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ ਜਦਕਿ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।