ਚੰਡੀਗੜ੍ਹ: ਪ੍ਰਦਿਊਮਨ ਕਤਲ ਕੇਸ ਵਿੱਚ ਰਿਆਨ ਇੰਟਰਨੈਸ਼ਨਲ ਸਕੂਲ ਦੇ ਮਾਲਕ ਜ਼ਮਾਨਤ ਲਈ ਪੰਜਾਬ-ਹਰਿਆਣਾ ਹਾਈ ਕੋਰਟ ਪਹੁੰਚਣਗੇ। ਸੁਪਰੀਮ ਕੋਰਟ ਤੋਂ ਪਿੰਟੋ ਪਰਿਵਾਰ ਨੂੰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਗ੍ਰਿਫਤਾਰੀ ਤੋਂ ਰਾਹਤ ਮਿਲੀ ਸੀ।


ਪ੍ਰਦਿਊਮਨ ਪਰਿਵਾਰ ਦੇ ਵਕੀਲ ਨੇ 'ABP ਨਿਊਜ਼' ਨਾਲ ਗੱਲ ਕਰਦੇ ਦੱਸਿਆ ਕਿ ਪਿੰਟੋ ਪਰਿਵਾਰ ਵੱਲੋਂ ਹਾਲੇ ਤੱਕ ਹਾਈਕੋਰਟ ਵਿੱਚ ਜ਼ਮਾਨਤ ਅਰਜ਼ੀ ਦਾਇਰ ਨਹੀਂ ਕੀਤੀ ਹੈ।

ਸੁਸ਼ੀਲ ਟੇਕਰੀਵਾਲ ਦੇ ਵਲੀਕ ਨੇ ਕਿਹਾ ਕਿ ਉਹ ਪਿੰਟੋ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਨਗੇ। ਦੱਸਣਯੋਗ ਹੈ ਕਿ ਸ਼ਾਮ ਦੇ ਤਿੰਨ ਵਜੇ ਤੱਕ ਪਿੰਟੋ ਦਾ ਕੋਈ ਵੀ ਵਕੀਲ ਨਹੀਂ ਆਇਆ।