ਪੜਚੋਲ ਕਰੋ

ਆਖਰ ਕੌਣ ਸੀ 1000 ਕਰੋੜ ਦੀ ਹੈਰੋਇਨ ਦਾ ਮਾਲਕ ? ਅਕਾਲੀ ਤੇ ਕਾਂਗਰਸੀ ਲੀਡਰਾਂ ਨਾਲ ਜੁੜੇ ਤਾਰ

ਅੰਮ੍ਰਿਤਸਰ ਵਿੱਚੋਂ ਫੜੀ ਗਈ 1000 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ ਵਿੱਚ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਕਈ ਸਿਆਸੀ ਲੀਡਰਾਂ ਦਾ ਵੀ ਨਾਂ ਮਾਮਲੇ ਵਿੱਚ ਬੋਲਣ ਲੱਗਾ ਹੈ। ਇਸ ਤੋਂ ਇਲਾਵਾ ਇਸ 1000 ਕਰੋੜ ਡਰੱਗ ਕੇਸ ਦੇ ਤਾਰ ਵਿਦੇਸ਼ਾਂ ਨਾਲ ਵੀ ਜੁੜਦੇ ਜਾ ਰਹੇ ਹਨ। ਬੇਸ਼ੱਕ ਜਾਂਚ ਅਜੇ ਜਾਰੀ ਹੈ ਤੇ ਕਈ ਖੁਲਾਸੇ ਹੋਣੇ ਬਾਕੀ ਹਨ ਪਰ ਸਿਆਸੀ ਪਾਰਟੀਆਂ ਇੱਕ-ਦੂਜੇ ਦੇ ਪੋਤੜੇ ਫੋਲ੍ਹਣ ਲੱਗੀਆਂ ਹਨ।

ਲੁਧਿਆਣਾ: ਅੰਮ੍ਰਿਤਸਰ ਵਿੱਚੋਂ ਫੜੀ ਗਈ 1000 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ ਵਿੱਚ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਕਈ ਸਿਆਸੀ ਲੀਡਰਾਂ ਦਾ ਵੀ ਨਾਂ ਮਾਮਲੇ ਵਿੱਚ ਬੋਲਣ ਲੱਗਾ ਹੈ। ਇਸ ਤੋਂ ਇਲਾਵਾ ਇਸ 1000 ਕਰੋੜ ਡਰੱਗ ਕੇਸ ਦੇ ਤਾਰ ਵਿਦੇਸ਼ਾਂ ਨਾਲ ਵੀ ਜੁੜਦੇ ਜਾ ਰਹੇ ਹਨ। ਬੇਸ਼ੱਕ ਜਾਂਚ ਅਜੇ ਜਾਰੀ ਹੈ ਤੇ ਕਈ ਖੁਲਾਸੇ ਹੋਣੇ ਬਾਕੀ ਹਨ ਪਰ ਸਿਆਸੀ ਪਾਰਟੀਆਂ ਇੱਕ-ਦੂਜੇ ਦੇ ਪੋਤੜੇ ਫੋਲ੍ਹਣ ਲੱਗੀਆਂ ਹਨ। ਉਧਰ ਲੋਕ ਇਨਸਾਫ਼ ਪਾਰਟੀ ਨੇ ਵੱਡੇ ਸਵਾਲ ਉਠਾਏ ਹਨ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਐਸਟੀਐਫ਼ ਵੱਲੋਂ ਅੰਮ੍ਰਿਤਸਰ ਵਿੱਚ 1000 ਕਰੋੜ ਰੁਪਏ ਦੀ ਜ਼ਬਤ ਕੀਤੀ ਹੈਰੋਇਨ ਦੇ ਮਾਮਲੇ ਵਿੱਚ ਕੋਠੀ ਦੇ ਮਾਲਕ ਦੀ ਸ਼ਮੂਲੀਅਤ ਸੀ। ਬੈਂਸ ਨੇ ਨਾਲ ਹੀ ਇਸ ਮਾਮਲੇ ਦੇ ਤਾਰ ਅਕਾਲੀ ਲੀਡਰ ਬਿਕਰਮ ਮਜੀਠੀਆ ਨਾਲ ਜੋੜ ਦਿੱਤੇ ਹਨ। ਉਨ੍ਹਾਂ ਨੇ ਜਿਸ ਕੋਠੀ ਵਿੱਚ ਨਸ਼ਾ ਫੈਕਟਰੀ ਚਲਦੀ ਸੀ, ਉਸ ਦੇ ਮਾਲਕ ਅਨਵਰ ਮਸੀਹ ਦੀਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਤਸਵੀਰਾਂ ਨੂੰ ਜਨਤਕ ਕੀਤਾ ਹੈ। ਬੈਂਸ ਨੇ ਦੋਸ਼ ਲਾਏ ਹਨ ਕਿ ਇਸ ਮਾਮਲੇ ਵਿੱਚ ਸਿੱਧੇ ਤੌਰ ’ਤੇ ਕੋਠੀ ਮਾਲਕ ਨਸ਼ਾ ਮਾਫ਼ੀਆ ਦਾ ਸਰਗਨਾ ਹੈ। ਇਸ ਮਾਮਲੇ ਦੀ ਤੁਰੰਤ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਏ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਸੱਜੀ ਬਾਂਹ ਮੰਨੇ ਜਾਣ ਵਾਲੇ ਅਨਵਰ ਮਸੀਹ ਦੀ ਕੋਠੀ ਵਿੱਚੋਂ ਸ਼ਰੇਆਮ ਨਸ਼ਾ ਤੇ ਨਸ਼ਾ ਮਾਫੀਆ ਦੇ ਕਰਿੰਦੇ ਫੜੇ ਗਏ ਹਨ ਪਰ ਕੈਪਟਨ ਸਰਕਾਰ ਨੇ ਕੋਠੀ ਦੇ ਮਾਲਕ ਤੋਂ ਪੁੱਛਗਿੱਛ ਤੱਕ ਨਹੀਂ ਕੀਤੀ। ਦਿਲਚਸਪ ਹੈ ਕਿ ਇਸ ਮਾਮਲੇ ਵਿੱਚ ਫਿਲਹਾਲ ਕੋਠੀ ਮਾਲਕ ਤੇ ਅਕਾਲੀ ਲੀਡਰ ਅਨਵਰ ਮਸੀਹ ਦੀ ਗ੍ਰਿਫ਼ਤਾਰੀ ਬਾਰੇ ਸਪਸ਼ਟ ਨਹੀਂ ਹੋਇਆ। ਪੁਲਿਸ ਨੇ ਸਿਰਫ ਇੰਨਾ ਆਖਿਆ ਕਿ ਉਸ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਦੱਸ ਦਈਏ ਕਿ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵੱਲੋਂ ਬੀਤੇ ਦਿਨ ਪਿੰਡ ਸੁਲਤਾਨਵਿੰਡ ਦੀ ਕਲੋਨੀ ਸਥਿਤ ਘਰ ਵਿੱਚੋਂ 450 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ ਜਿਸ ਵਿੱਚ 188 ਕਿਲੋ ਹੈਰੋਇਨ ਸ਼ਾਮਲ ਸੀ। ਇਸ ਮਾਮਲੇ ਵਿਚ ਅਫਗਾਨ ਨਾਗਰਿਕ ਅਰਮਾਨ ਬਸ਼ਰਮੱਲ, ਜਿਮ ਕੋਚ ਸੁਖਵਿੰਦਰ ਸਿੰਘ, ਮੇਜਰ ਸਿੰਘ ਤੇ ਔਰਤ ਤਮੰਨਾ ਸ਼ਾਮਲ ਸਨ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਫਗਾਨ ਵਾਸੀ ਅਰਮਾਨ ਬਸ਼ਰਮੱਲ ਨੂੰ ਇਥੇ 188 ਕਿਲੋ ਹੈਰੋਇਨ ਨੂੰ ਹੋਰ ਨਸ਼ੀਲੇ ਪਦਾਰਥ ਮਿਲਾ ਕੇ 500 ਕਿਲੋ ਹੈਰੋਇਨ ਬਣਾਉਣ ਲਈ ਸੱਦਿਆ ਗਿਆ ਸੀ। ਇਹ 500 ਕਿਲੋ ਹੈਰੋਇਨ ਤਿਆਰ ਹੋਣ ਮਗਰੋਂ ਇਸ ਨੂੰ ਛੋਟੀਆਂ ਖੇਪਾਂ ਵਿੱਚ ਪੰਜਾਬ ਸਮੇਤ ਹੋਰ ਸੂਬਿਆਂ ਤੇ ਵਿਦੇਸ਼ ਵਿਚ ਵੇਚੇ ਜਾਣ ਦੀ ਯੋਜਨਾ ਸੀ। ਇਸ ਕੰਮ ਨੂੰ ਮੁਕੰਮਲ ਕਰਨ ਲਈ ਅਰਮਾਨ ਨੂੰ 3 ਕਰੋੜ ਰੁਪਏ ਦਿੱਤੇ ਜਾਣੇ ਸਨ। ਇਸ ਮਾਮਲੇ ਵਿੱਚ ਕਾਂਗਰਸੀ ਆਗੂ ਦੇ ਬੇਟੇ ਦਾ ਨਾਂ ਵੀ ਸਾਹਮਣੇ ਆਇਆ ਹੈ ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਛਾਪੇ ਮਾਰੇ ਜਾ ਰਹੇ ਹਨ। ਸੂਤਰਾਂ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਨੌਜਵਾਨ ਸਾਹਿਲ ਦਾ ਨਾਂ ਸਾਹਮਣੇ ਆਇਆ ਹੈ ਜੋ ਕਾਂਗਰਸੀ ਆਗੂ ਦਾ ਲੜਕਾ ਹੈ ਤੇ ਫਰਾਰ ਹੈ। ਪੁਲੀਸ ਨੇ ਸਾਹਿਲ ਦੀਆਂ ਛੁਪਣਗਾਹਾਂ ਦਾ ਪਤਾ ਲਾਉਣ ਲਈ ਉਸ ਦੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News : ਇੱਕੋ ਪਰਿਵਾਰ ਦੇ 5 ਬੇਟਿਆਂ ਦੀ ਨਸ਼ੇ ਨਾਲ ਮੌਤ , ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab News : ਇੱਕੋ ਪਰਿਵਾਰ ਦੇ 5 ਬੇਟਿਆਂ ਦੀ ਨਸ਼ੇ ਨਾਲ ਮੌਤ , ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab 'ਚ ਟਰਾਂਸਜੈਂਡਰ ਲਈ ਵੱਖਰਾ ਲਾਕਅੱਪ ਨਹੀਂ ,ਹਾਈ ਕੋਰਟ 'ਚ ਪੁਲਿਸ ਦਾ ਹਲਫ਼ਨਾਮਾ, ਗ੍ਰਹਿ ਵਿਭਾਗ ਨੂੰ 25.86 ਕਰੋੜ ਦਾ ਪ੍ਰਸਤਾਵ ਭੇਜਿਆ 
Punjab 'ਚ ਟਰਾਂਸਜੈਂਡਰ ਲਈ ਵੱਖਰਾ ਲਾਕਅੱਪ ਨਹੀਂ ,ਹਾਈ ਕੋਰਟ 'ਚ ਪੁਲਿਸ ਦਾ ਹਲਫ਼ਨਾਮਾ, ਗ੍ਰਹਿ ਵਿਭਾਗ ਨੂੰ 25.86 ਕਰੋੜ ਦਾ ਪ੍ਰਸਤਾਵ ਭੇਜਿਆ 
Air India ਦਾ ਸਫ਼ਰ 8 ਅਪ੍ਰੈਲ ਤੋਂ ਹੋ ਜਾਵੇਗਾ ਮਹਿੰਗਾ ! ਫਿਊਲ ਸਰਚਾਰਜ ਵਧਿਆ, ਜਾਣੋ ਕਿੰਨਾ ਲੱਗੇਗਾ 
Air India ਦਾ ਸਫ਼ਰ 8 ਅਪ੍ਰੈਲ ਤੋਂ ਹੋ ਜਾਵੇਗਾ ਮਹਿੰਗਾ ! ਫਿਊਲ ਸਰਚਾਰਜ ਵਧਿਆ, ਜਾਣੋ ਕਿੰਨਾ ਲੱਗੇਗਾ 
Jalandhar PNB Bank Robbery ਮਾਮਲੇ ’ਚ ਸ਼ਾਮਲ ਸਾਬਕਾ DSP ਦੇ ਮੁੰਡੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ,ਜਾਣੋ ਪੂਰਾ ਮਾਮਲਾ 
Jalandhar PNB Bank Robbery ਮਾਮਲੇ ’ਚ ਸ਼ਾਮਲ ਸਾਬਕਾ DSP ਦੇ ਮੁੰਡੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ,ਜਾਣੋ ਪੂਰਾ ਮਾਮਲਾ 

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ! ਕੈਮਿਸਟਾਂ ਸਣੇ ਇਹ ਲੋਕ ਦੇਣ ਧਿਆਨ; ਸ਼ਾਮ 5 ਤੋਂ ਸਵੇਰੇ 7 ਵਜੇ ਤੱਕ...
ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ! ਕੈਮਿਸਟਾਂ ਸਣੇ ਇਹ ਲੋਕ ਦੇਣ ਧਿਆਨ; ਸ਼ਾਮ 5 ਤੋਂ ਸਵੇਰੇ 7 ਵਜੇ ਤੱਕ...
Firing On Rapper: ਵੱਡੀ ਖਬਰ, ਮਸ਼ਹੂਰ ਰੈਪਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਜਾਣੋ ਕਿੱਥੇ ਹੋਇਆ ਜਾਨਲੇਵਾ ਹਮਲਾ?
ਵੱਡੀ ਖਬਰ, ਮਸ਼ਹੂਰ ਰੈਪਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਜਾਣੋ ਕਿੱਥੇ ਹੋਇਆ ਜਾਨਲੇਵਾ ਹਮਲਾ?
Punjab News: ਪੰਜਾਬ ਤੋਂ ਵੱਡੀ ਖਬਰ, ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ DSP ਦਾ ਮੁੰਡਾ; ਖੁਲਾਸੇ ਤੋਂ ਬਾਅਦ...
ਪੰਜਾਬ ਤੋਂ ਵੱਡੀ ਖਬਰ, ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ DSP ਦਾ ਮੁੰਡਾ; ਖੁਲਾਸੇ ਤੋਂ ਬਾਅਦ...
Holiday in Punjab: ਪੰਜਾਬ 'ਚ ਪ੍ਰੀਖਿਆਵਾਂ ਮੁਲਤਵੀ, ਨਵੀਂ ਤਰੀਕ ਦਾ ਹੋਇਆ ਐਲਾਨ; 8 ਤਰੀਕ ਨੂੰ ਜਨਤਕ ਛੁੱਟੀ ਕਾਰਨ...
ਪੰਜਾਬ 'ਚ ਪ੍ਰੀਖਿਆਵਾਂ ਮੁਲਤਵੀ, ਨਵੀਂ ਤਰੀਕ ਦਾ ਹੋਇਆ ਐਲਾਨ; 8 ਤਰੀਕ ਨੂੰ ਜਨਤਕ ਛੁੱਟੀ ਕਾਰਨ...
ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਵਿੱਕ ਰਿਹਾ ਤੇਲ? ਜਾਣੋ Petrol-Diesel ਦੇ ਰੇਟ
ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਵਿੱਕ ਰਿਹਾ ਤੇਲ? ਜਾਣੋ Petrol-Diesel ਦੇ ਰੇਟ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, Navjot Kaur Sidhu ਨੇ ਕਰ'ਤਾ ਵੱਡਾ ਐਲਾਨ; ਨਵੀਂ ਪਾਰਟੀ...
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, Navjot Kaur Sidhu ਨੇ ਕਰ'ਤਾ ਵੱਡਾ ਐਲਾਨ; ਨਵੀਂ ਪਾਰਟੀ...
ਪੰਜਾਬ-ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਆਵੇਗਾ ਤੂਫਾਨ ਅਤੇ ਮੀਂਹ
ਪੰਜਾਬ-ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਆਵੇਗਾ ਤੂਫਾਨ ਅਤੇ ਮੀਂਹ
ਛੇਤੀ ਹੋਵੇਗਾ DA ਦਾ ਐਲਾਨ! ਖਾਤੇ 'ਚ ਕਈ ਗੁਣਾ ਵੱਧ ਕੇ ਆਵੇਗੀ ਤਨਖਾਹ; ਜਾਣੋ ਕਿੰਨੇ ਮਹੀਨੇ ਦਾ ਮਿਲੇਗਾ ਏਰੀਅਰ?
ਛੇਤੀ ਹੋਵੇਗਾ DA ਦਾ ਐਲਾਨ! ਖਾਤੇ 'ਚ ਕਈ ਗੁਣਾ ਵੱਧ ਕੇ ਆਵੇਗੀ ਤਨਖਾਹ; ਜਾਣੋ ਕਿੰਨੇ ਮਹੀਨੇ ਦਾ ਮਿਲੇਗਾ ਏਰੀਅਰ?
Embed widget