ਪੜਚੋਲ ਕਰੋ

ਬੀਜੇਪੀ ਨਾਲੋਂ ਨਾਤਾ ਤੋੜਨ ਮਗਰੋਂ ਅਕਾਲੀ ਦਲ ਦਾ ਐਕਸ਼ਨ

ਬੀਜੇਪੀ ਨਾਲੋਂ ਨਾਤਾ ਤੋੜਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਮੁੜ ਪੁਰਾਣੇ ਏਜੰਡੇ ਵੱਲ ਪਰਤਣ ਲੱਗਾ ਹੈ। ਕੇਂਦਰ ਵਿੱਚ ਸੱਤਾਧਾਰੀ ਬੀਜੇਪੀ ਨਾਲ ਟੱਕਰ ਲੈਣ ਲਈ ਅਕਾਲੀ ਦਲ ਨੇ ਆਪਣਾ ਪੁਰਾਣਾ ਹਥਿਆਰ 'ਸੰਘਵਾਦ' ਚੁੱਕਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੰਘੀ ਢਾਂਚਾ ਬਹਾਲ ਕਰਨ ਲਈ ਬਾਕਾਇਦਾ ਕਮੇਟੀ ਬਣਾਈ ਹੈ। ਇਹ ਕਮੇਟੀ ਦੇਸ਼ ਭਰ ਵਿੱਚ ਹਮਖਿਆਲੀ ਪਾਰਟੀਆਂ ਨੂੰ ਲਾਮਬੰਦ ਕਰੇਗੀ।

ਚੰਡੀਗੜ੍ਹ: ਬੀਜੇਪੀ ਨਾਲੋਂ ਨਾਤਾ ਤੋੜਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਮੁੜ ਪੁਰਾਣੇ ਏਜੰਡੇ ਵੱਲ ਪਰਤਣ ਲੱਗਾ ਹੈ। ਕੇਂਦਰ ਵਿੱਚ ਸੱਤਾਧਾਰੀ ਬੀਜੇਪੀ ਨਾਲ ਟੱਕਰ ਲੈਣ ਲਈ ਅਕਾਲੀ ਦਲ ਨੇ ਆਪਣਾ ਪੁਰਾਣਾ ਹਥਿਆਰ 'ਸੰਘਵਾਦ' ਚੁੱਕਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੰਘੀ ਢਾਂਚਾ ਬਹਾਲ ਕਰਨ ਲਈ ਬਾਕਾਇਦਾ ਕਮੇਟੀ ਬਣਾਈ ਹੈ। ਇਹ ਕਮੇਟੀ ਦੇਸ਼ ਭਰ ਵਿੱਚ ਹਮਖਿਆਲੀ ਪਾਰਟੀਆਂ ਨੂੰ ਲਾਮਬੰਦ ਕਰੇਗੀ। ਦਿਲਚਸਪ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਵਿੱਚ ਅਨੇਕਾਂ ਅਜਿਹੇ ਫੈਸਲੇ ਹੋਏ ਤੇ ਕਾਨੂੰਨ ਬਣੇ ਜਿਨ੍ਹਾਂ ਨੂੰ ਸੰਘੀ ਢਾਂਚੇ ਦੇ ਖਿਲਾਫ ਕਿਹਾ ਗਿਆ। ਉਸ ਵੇਲੇ ਮੋਦੀ ਸਰਕਾਰ ਦਾ ਭਾਈਵਾਲ ਹੋਣ ਕਰਕੇ ਅਕਾਲੀ ਦਲ ਕਦੇ ਵੀ ਖੁੱਲ੍ਹ ਕੇ ਨਹੀਂ ਬੋਲਦਾ ਸੀ। ਹੁਣ ਜਦੋਂ ਅਕਾਲੀ ਦਲ ਨੇ ਬੀਜੇਪੀ ਨਾਲੋਂ ਨਾਤਾ ਤੋੜ ਲਿਆ ਹੈ ਤਾਂ ਅਕਾਲੀ ਦਲ ਆਪਣੀ ਪੁਰਾਣੀ ਲੀਹ ਵੱਲ ਪਰਤਣ ਲੱਗਾ ਹੈ। ਇਸ ਲਈ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੀ ਉੱਚ ਤਾਕਤੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ ਜੋ ਦੇਸ਼ ਵਿੱਚ ਖੇਤਰੀ ਤੇ ਹੋਰ ਹਮਖਿਆਲੀ ਪਾਰਟੀਆਂ ਨਾਲ ਰਾਬਤਾ ਕਰਕੇ ਅਸਲ ਸੰਘੀ ਢਾਂਚਾ ਦੀ ਸਥਾਪਤੀ ਯਕੀਨੀ ਬਣਾਏਗੀ। ਐਤਵਾਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ। ਇਸ ਉੱਚ ਤਾਕਤੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਹੋਣਗੇ ਜਦਕਿ ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਮਨਜਿੰਦਰ ਸਿੰਘ ਸਿਰਸਾ ਤੇ ਨਰੇਸ਼ ਗੁਜਰਾਲ ਮੈਂਬਰ ਹੋਣਗੇ। ਇਹ ਕਮੇਟੀ ਸੂਬਿਆਂ ਨੂੰ ਵਧੇਰੇ ਵਿੱਤੀ ਤੇ ਸਿਆਸੀ ਖ਼ੁਦਮੁਖ਼ਤਿਆਰੀ ਦੇਣ ਦੀ ਹਮਾਇਤ ਕਰਨ ਵਾਲੀਆਂ ਹੋਰਨਾਂ ਖੇਤਰੀ ਪਾਰਟੀਆਂ ਨਾਲ ਤਾਲਮੇਲ ਕਰੇਗੀ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਦੇਸ਼ ਵਿੱਚ ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ, ਕੇਂਦਰ ਵੱਲੋਂ ਹਾਲ ’ਚ ਲਏ ਫ਼ੈਸਲਿਆਂ ਕਾਰਨ ਬਣੇ ਖ਼ਤਰੇ ਦੇ ਮੱਦੇਨਜ਼ਰ ਬਹੁਤ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇਸ਼ ’ਚ ਸੱਤਾਵਾਦੀ ਤੇ ਇੱਕਪਾਸੜ ਫ਼ੈਸਲਿਆਂ ਦੀ ਬਿਰਤੀ ਖ਼ਿਲਾਫ਼ ਸੰਘਰਸ਼ ’ਚ ਹਮੇਸ਼ਾ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ, ‘ਮੁਲਕ ਦਾ ਵਿਰਸਾ ਅਮੀਰ ਖੇਤਰੀ, ਸੱਭਿਆਚਾਰਕ, ਧਾਰਮਿਕ ਤੇ ਭਾਸ਼ਾਈ ਭਿੰਨਤਾ ਵਾਲਾ ਹੈ ਤੇ ਸਾਡੀ ਤਾਕਤ ਸਹਿਕਾਰੀ ਸੰਘਵਾਦ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰਨ ਦੀ ਹੈ। ਰਾਜਾਂ ਨੂੰ ਵਧੇਰੇ ਤਾਕਤਾਂ ਦੇਣ ਨਾਲ ਦੇਸ਼ ਹੋਰ ਮਜ਼ਬੂਤ ਹੋਵੇਗਾ, ਜਿਸ ਸਦਕਾ ਅਸੀਂ ਵਿਸ਼ਵ ਸ਼ਕਤੀ ਵਜੋਂ ਉਭਰਾਂਗੇ।’

ਟਾਪ ਹੈਡਲਾਈਨ

Hoshiarpur 'ਚ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ, ਸੋਸ਼ਲ ਮੀਡੀਆ ਜ਼ਰੀਏ ਹੋਈ ਸੀ ਦੋਸਤੀ
Hoshiarpur 'ਚ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ, ਸੋਸ਼ਲ ਮੀਡੀਆ ਜ਼ਰੀਏ ਹੋਈ ਸੀ ਦੋਸਤੀ
Bathinda ਦੇ ਪਿੰਡ ਜੱਸੀ ਪੌਵਾਲੀ ਦੇ ਗੁਰਦੁਆਰਾ ਸਾਹਿਬ ’ਚ ਵਾਪਰਿਆ ਹਾਦਸਾ, ਸ਼ਾਰਟ ਸਰਕਟ ਕਾਰਨ ਲੱਗੀ ਅੱਗ
Bathinda ਦੇ ਪਿੰਡ ਜੱਸੀ ਪੌਵਾਲੀ ਦੇ ਗੁਰਦੁਆਰਾ ਸਾਹਿਬ ’ਚ ਵਾਪਰਿਆ ਹਾਦਸਾ, ਸ਼ਾਰਟ ਸਰਕਟ ਕਾਰਨ ਲੱਗੀ ਅੱਗ
Batala Road Accident : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ , 2 ਦੀ ਮੌਤ, 14 ਗੰਭੀਰ ਜ਼ਖ਼ਮੀ
Batala Road Accident : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ , 2 ਦੀ ਮੌਤ, 14 ਗੰਭੀਰ ਜ਼ਖ਼ਮੀ
ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ! 35 ਵਾਰ ਚਾਕੂ ਮਾਰ ਕੇ ਪ੍ਰੇਮਿਕਾ ਦਾ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ! 35 ਵਾਰ ਚਾਕੂ ਮਾਰ ਕੇ ਪ੍ਰੇਮਿਕਾ ਦਾ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
BJP ਤੋਂ ਅਸਤੀਫੇ ਤੋਂ ਬਾਅਦ ਅੰਨਾਮਲਾਈ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ
BJP ਤੋਂ ਅਸਤੀਫੇ ਤੋਂ ਬਾਅਦ ਅੰਨਾਮਲਾਈ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ
ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
Punjab News : ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ, ਪਤੀ ਦਾ ਹੋਇਆ ਦਿਹਾਂਤ , PGI ਨੂੰ ਸੌਂਪੀ ਜਾਵੇਗੀ ਮ੍ਰਿਤਕ ਦੇਹ
Punjab News : ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ, ਪਤੀ ਦਾ ਹੋਇਆ ਦਿਹਾਂਤ , PGI ਨੂੰ ਸੌਂਪੀ ਜਾਵੇਗੀ ਮ੍ਰਿਤਕ ਦੇਹ
Jalandhar 'ਚ ਇੱਕ ਘਰ 'ਚੋਂ ਮਿਲੀ ਲਾਸ਼ , ਪਤਨੀ ਤੇ ਬੱਚੇ ਘਰ ਨੂੰ ਤਾਲਾ ਲਗਾ ਕੇ ਹੋਏ ਗਾਇਬ
Jalandhar 'ਚ ਇੱਕ ਘਰ 'ਚੋਂ ਮਿਲੀ ਲਾਸ਼ , ਪਤਨੀ ਤੇ ਬੱਚੇ ਘਰ ਨੂੰ ਤਾਲਾ ਲਗਾ ਕੇ ਹੋਏ ਗਾਇਬ
Batala Road Accident : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ , 2 ਦੀ ਮੌਤ, 14 ਗੰਭੀਰ ਜ਼ਖ਼ਮੀ
Batala Road Accident : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ , 2 ਦੀ ਮੌਤ, 14 ਗੰਭੀਰ ਜ਼ਖ਼ਮੀ
ਦਿਲੀ 'ਚ ਖੌਫਨਾਕ ਵਾਰਦਾਤ! ਘਰ 'ਚ ਵੜ ਕੇ DU ਦੀ ਸਹਾਇਕ ਪ੍ਰੋਫੈਸਰ ਦਾ ਕੀਤਾ ਕਤਲ; ਫੈਲੀ ਦਹਿਸ਼ਤ
ਦਿਲੀ 'ਚ ਖੌਫਨਾਕ ਵਾਰਦਾਤ! ਘਰ 'ਚ ਵੜ ਕੇ DU ਦੀ ਸਹਾਇਕ ਪ੍ਰੋਫੈਸਰ ਦਾ ਕੀਤਾ ਕਤਲ; ਫੈਲੀ ਦਹਿਸ਼ਤ
iPhone 18 Pro ਦੀ ਬੈਟਰੀ ਨੂੰ ਲੈਕੇ ਨਵਾਂ ਲੀਕ ਆਇਆ ਸਾਹਮਣੇ, ਫੈਨਜ਼ ਨੂੰ ਲੱਗਿਆ ਵੱਡਾ ਝਟਕਾ
iPhone 18 Pro ਦੀ ਬੈਟਰੀ ਨੂੰ ਲੈਕੇ ਨਵਾਂ ਲੀਕ ਆਇਆ ਸਾਹਮਣੇ, ਫੈਨਜ਼ ਨੂੰ ਲੱਗਿਆ ਵੱਡਾ ਝਟਕਾ
Embed widget