ਪੜਚੋਲ ਕਰੋ

ਚੋਣ ਨਤੀਜੇ 2026

(Source: ECI/ABP News)

ਅਕਾਲੀ ਲੀਡਰ ਬਲਾਤਕਾਰ ਦੇ ਕੇਸ 'ਚ ਗ੍ਰਿਫਤਾਰ, ਚੰਦੂਮਾਜਰਾ ਦਾ ਨੇੜਲਾ ਰਿਸ਼ਤੇਦਾਰ

ਚੰਡੀਗੜ੍ਹ: ਪਟਿਆਲਾ ਪੁਲਿਸ ਨੇ ਸੀਨੀਅਰ ਅਕਾਲੀ ਲੀਡਰ ਤੇ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦੇ ਰਿਸ਼ਤੇਦਾਰ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ ਪਟਿਆਲਾ ਦੀ ਵਿਧਵਾ ਮਹਿਲਾ ਨਾਲ ਬਲਾਤਕਾਰ ਤੇ ਉਸ ਨੂੰ ਧੋਖਾ ਦੇਣ ਦੇ ਇਲਜ਼ਾਮ ਲੱਗੇ ਹਨ। ਨਵੰਬਰ ਵਿੱਚ ਘਨੌਰ ਦੀ ਮਹਿਲਾ ਨੇ ਹਰਪਾਲਪੁਰ ਖ਼ਿਲਾਫ਼ ਕੇਸ ਦਰਜ ਕਰਵਾਉਣ ਬਾਅਦ ਉਨ੍ਹਾਂ ’ਤੇ ਉਸ ਤੇ ਉਸ ਦੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਇਲਜ਼ਾਮ ਲਾਏ ਹਨ। ਸੂਤਰਾਂ ਮੁਤਾਬਕ ਹਰਪਾਲਪੁਰ ਪਿਛਲੇ ਦੋ ਮਹੀਨਿਆਂ ਤੋਂ ਫਰਾਰ ਸੀ। ਪੁਲਿਸ ਦੋ ਮਹੀਨਿਆਂ ਤੋਂ ਉਨ੍ਹਾਂ ਦੀ ਭਾਲ ਕਰ ਰਹੀ ਸੀ। ਦੋ ਨਵੰਬਰ ਨੂੰ ਉਨ੍ਹਾਂ ਖ਼ਿਲਾਫ਼ ਬਲਾਤਕਾਰ ਤੇ ਧੋਖਾਧੜੀ ਸਬੰਧੀ ਐਫਆਈਆਰ ਦਾਖ਼ਲ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਹਰਪਾਲਪੁਰ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦੇ ਰਿਸ਼ਤੇਦਾਰ ਹਨ। ਪੀੜਤ ਮਹਿਲਾ ਨੇ ਹਰਪਾਲਪੁਰ ਖ਼ਿਲਾਫ਼ ਉਸ ਨੂੰ ਧਮਕਾਉਣ ਦੇ ਇਲਜ਼ਾਮ ਲਾਏ ਹਨ। ਆਫਆਈਆਰ ਮੁਤਾਬਕ 40 ਸਾਲਾ ਪੀੜਤਾ ਪੜ੍ਹਨ-ਲਿਖਣ ਦੇ ਅਸਰਮਥ ਹੈ ਤੇ ਪਤੀ ਦੀ ਮੌਤ ਪਿਛੋਂ ਪਿੰਡ ਘਨੌਰ ਵਿੱਚ 13 ਵਿਘੇ ਜ਼ਮੀਨ ਦੀ ਮਾਲਕਣ ਹੈ। ਉਹ ਜ਼ਮੀਨ ਨੂੰ ਆਪਣੇ ਨਾਂ ਕਰਵਾਉਣਾ ਚਾਹੁੰਦੀ ਸੀ। ਉਸ ਨੇ ਕਿਹਾ ਕਿ ਬਘੌਰਾ ਪਿੰਡ ਦੇ ਸਾਬਕਾ ਸਰਪੰਚ ਜਸਵੀਰ ਸਿੰਘ ਤੇ ਹਰਪਾਲਪੁਰ ਨੇ ਜ਼ਮੀਨ ਉਸ ਦੇ ਨਾਂ ਕਰਨ ਲਈ ਉਸ ਦਾ ਅੰਗੂਠਾ ਲਵਾਇਆ ਸੀ। ਜਦੋਂ ਉਸ ਨੇ ਕਾਗ਼ਜ਼ਾਂ ’ਤੇ ਅੰਗੂਠਾ ਲਾ ਦਿੱਤਾ ਤਾਂ ਦੋਵਾਂ ਜਣਿਆਂ ਨੇ ਉਸ ਨੂੰ ਕਿਹਾ ਕਿ ਪਹਿਲਾਂ ਉਹ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਏ, ਤਾਂ ਹੀ ਉਸ ਦਾ ਕੰਮ ਕਰਨਗੇ। ਜਦੋਂ ਪੀੜਤ ਮਹਿਲਾ ਨੇ ਮਨ੍ਹਾ ਕੀਤਾ ਤਾਂ ਉਨ੍ਹਾਂ ਜ਼ਮੀਨ ਦੇ ਕਾਗ਼ਜ਼ ਦੇਣੋਂ ਨਾਂਹ ਕਰ ਦਿੱਤੀ। ਇਸ ਪਿੱਛੋਂ ਪੀੜਤ ਮਹਿਲਾ ਨੇ ਮਜਬੂਰੀਵੱਸ ਉਨ੍ਹਾਂ ਦੀ ਮੰਗ ਮੰਨ ਲਈ ਤੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਰਾਜ਼ੀ ਹੋ ਗਈ। ਉੱਧਰ ਹਰਪਾਲਪੁਰ ਨੇ ਇਸ ਸਭ ਨੂੰ ਆਧਾਰਹੀਣ ਤੇ ਸਿਆਸਤ ਤੋਂ ਪ੍ਰਭਾਵਿਤ ਦੱਸਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Barnala ਵਿਖੇ ਭਾਜਪਾ ਨੇ ਲੱਡੂ ਵੰਡ ਕੇ ਜਿੱਤ ਦਾ ਮਨਾਇਆ ਜਸ਼ਨ , ਬੰਗਾਲ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ : ਕੇਵਲ ਸਿੰਘ ਢਿੱਲੋਂ

Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ 

Mohali 'ਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖਿਆ ਚੌਂਕ ਦਾ ਨਾਮ , ਜਨਮ ਦਿਨ 'ਤੇ ਹੋਇਆ ਉਦਘਾਟਨ

Moga ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ 'ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ

ਵੀਡੀਓਜ਼

ਵਿਰੋਧੀਆਂ ‘ਤੇ ਭੜਕੇ CM — ‘ਮੇਰੇ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇa
CM ਮਾਨ ਦਾ ਤਿੱਖਾ ਵਾਰ — ‘ਅਕਾਲੀ ਦਲ ਪੰਜਾਬ ਦੇ ਗੱਦਾਰ
CM ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ — ‘ਇਹਨਾਂ ਨੂੰ ਇਲਾਜ ਦੀ ਲੋੜ ਹੈ
CM ਮਾਨ ਦਾ ਤਿੱਖਾ ਵਾਰ — ‘ਵਿਰੋਧੀ ਸਾਡੀ ਤਰੱਕੀ ਤੋਂ ਜਲਦੇ ਨੇ
1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali 'ਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖਿਆ ਚੌਂਕ ਦਾ ਨਾਮ , ਜਨਮ ਦਿਨ 'ਤੇ ਹੋਇਆ ਉਦਘਾਟਨ
Mohali 'ਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖਿਆ ਚੌਂਕ ਦਾ ਨਾਮ , ਜਨਮ ਦਿਨ 'ਤੇ ਹੋਇਆ ਉਦਘਾਟਨ
Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ 
Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ 
ਪੰਚਾਇਤ 'ਤੇ ਡਿੱਗੀ ਗਾਜ, ਪਟਿਆਲਾ 'ਚ ਸਰਪੰਚ ਸਣੇ ਮੈਂਬਰ Suspend

ਅਧਿਆਪਕ ਤੋਂ ਤੰਗ ਆ ਕੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਨਹਿਰ 'ਚ ਛਾਲ ਮਾਰ ਕੇ ਗਵਾਈ ਜਾਨ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

Bikram Majithia ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ ,ਵਿਦੇਸ਼ੀ ਨੰਬਰ ਤੋਂ ਆਇਆ ਫ਼ੋਨ ,ਕਿਹਾ - 'ਕੁਝ ਦਿਨ ਹੋਰ ਜੀਅ ਲਓ ਜ਼ਿੰਦਗੀ'
Bikram Majithia ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ ,ਵਿਦੇਸ਼ੀ ਨੰਬਰ ਤੋਂ ਆਇਆ ਫ਼ੋਨ ,ਕਿਹਾ - 'ਕੁਝ ਦਿਨ ਹੋਰ ਜੀਅ ਲਓ ਜ਼ਿੰਦਗੀ'
Moga ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ 'ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
Moga ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ 'ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
Rana Balachauria ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ,  ਮੁੱਖ ਸ਼ੂਟਰ ਆਦਿਤਿਆ ਕਪੂਰ ਉਰਫ਼ ਮੱਖਣ ਗ੍ਰਿਫਤਾਰ

Car ਦਾ AC ਚਲਾਉਂਦੇ ਸਮੇਂ ਤੁਸੀਂ ਕਰ ਰਹੇ ਹੋ ਇਹ 5 ਗਲਤੀਆਂ ? ਖ਼ਰਚ ਹੋ ਸਕਦਾ ਹੈ ਦੁੱਗਣਾ ! ਜਾਣੋ ਸਹੀ ਤਰੀਕਾ

Embed widget